ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਰੋਟਰੀ ਕਲੱਬ ਰੂਪਨਗਰ ਨੇ ਸਮਾਜ ਸੇਵਾ ਦੇ ਸੰਕਲਪ ਨਾਲ ਕੀਤਾ ਨਵੇਂ ਰੋਟਰੀ ਸਾਲ 2026-27 ਦਾ ਆਗਾਜ਼

Ad Position 21
No active advertisement
ਅਜੀਤ ਡੈਸਕ 02-07-2026
ਰੂਪਨਗਰ, 1 ਜੁਲਾਈ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਨਵੇਂ ਰੋਟਰੀ ਸਾਲ 2026-27 ਦੀ ਸ਼ੁਰੂਆਤ ਸਮਾਜ ਸੇਵਾ, ਹਰਿਆਵਲੀ ਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਵੱਖ-ਵੱਖ ਲੋਕ ਭਲਾਈ ਪ੍ਰੋਜੈਕਟਾਂ ਨਾਲ ਕੀਤੀ ਗਈ। ਕਲੱਬ ਦੇ ਕਰੀਬ 35 ਰੋਟੇਰੀਅਨ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਸੇਵਾ ਭਾਵਨਾ ਦਾ ਸੰਦੇਸ਼ ਦਿੱਤਾ। ਸਮਾਗਮ ਦੀ ਸ਼ੁਰੂਆਤ ਰੋਟਰੀ ਕਾਲਰ ਹੈਂਡਓਵਰ ਸਮਾਰੋਹ ਨਾਲ ਹੋਈ, ਜਿਸ ਦੌਰਾਨ ਗਗਨ ਸੈਣੀ ਨੇ ਰੋਟਰੀ ਕਲੱਬ ਰੂਪਨਗਰ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲ ਦੌਰਾਨ ਕਲੱਬ ਸਿਹਤ, ਸਿੱਖਿਆ, ਵਾਤਾਵਰਣ ਸੰਭਾਲ, ਨੌਜਵਾਨਾਂ ਦੇ ਸਸ਼ਕਤੀਕਰਨ ਅਤੇ ਮਨੁੱਖਤਾ ਦੀ ਸੇਵਾ ਲਈ ਹੋਰ ਵੱਡੇ ਪੱਧਰ ’ਤੇ ਕੰਮ ਕਰੇਗਾ। ਇਸ ਉਪਰੰਤ ਮੈਂਬਰਾਂ ਨੇ ‘ਆਰ.ਵੀ.ਟੀ.ਸੀ.’ ਵਿਖੇ ਰੁੱਖ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ। ਕਲੱਬ ਨੇ ਇਸ ਸਾਲ ਦੀ ਥੀਮ ‘ਜੋਸ਼, ਜਜ਼ਬਾ, ਜੁਨੂਨ ਅਤੇ ਜਸ਼ਨ’ ਨੂੰ ਅਪਣਾਉਂਦਿਆਂ ਸੇਵਾ ਕਾਰਜਾਂ ਨੂੰ ਹੋਰ ਵਿਸਥਾਰ ਦੇਣ ਦਾ ਸੰਕਲਪ ਲਿਆ। ਰੋਟਰੀ ਕਲੱਬ ਨੇ ‘ਇੱਕ ਦਿਨ ਵਿਚ 100 ਮੁਸਕਾਨਾਂ ’ ਪ੍ਰੋਜੈਕਟ ਤਹਿਤ ਸ਼ਹਿਰ ਦੀਆਂ ਝੁੱਗੀ-ਝੋਂਪੜੀ ਬਸਤੀਆਂ ਵਿਚ ਰਹਿੰਦੇ ਲੋੜਵੰਦ ਪਰਿਵਾਰਾਂ ਨੂੰ 100 ਫੂਡ ਪੈਕਟ ਵੰਡੇ। ਇਸ ਮੌਕੇ ਕਲੱਸਟਰ ਕੋਆਰਡੀਨੇਟਰ ਡਾ. ਊਸ਼ਾ ਭਾਟੀਆ ਨੇ ਮਹਿਲਾਵਾਂ ਲਈ ਸਵੈ-ਰੋਜ਼ਗਾਰ ਵਿਸ਼ੇ ’ਤੇ ਪ੍ਰੇਰਣਾਦਾਇਕ ਲੈਕਚਰ ਦਿੰਦਿਆਂ ਉਨ੍ਹਾਂ ਨੂੰ ਸਿਲਾਈ, ਬਿਊਟੀ ਪਾਰਲਰ, ਜੈਮ-ਅਚਾਰ, ਫੂਡ ਪ੍ਰਿਜ਼ਰਵੇਸ਼ਨ, ਸਾਬਣ ਅਤੇ ਲਿਕਵਿਡ ਡਿਟਰਜੈਂਟ ਤਿਆਰ ਕਰਨ ਵਰਗੇ ਹੁਨਰ ਸਿੱਖ ਕੇ ਆਤਮਨਿਰਭਰ ਬਣਨ ਦਾ ਸੱਦਾ ਦਿੱਤਾ। ਡਾਕਟਰਜ਼ ਡੇ ਮੌਕੇ ਰੋਟਰੀ ਕਲੱਬ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਰੂਪਨਗਰ ਦਾ ਦੌਰਾ ਕਰਕੇ ਡਾਕਟਰਾਂ ਦੀਆਂ ਨਿਸ਼ਕਾਮ ਸੇਵਾਵਾਂ ਲਈ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਮੁੱਖ ਮੈਡੀਕਲ ਅਫ਼ਸਰ (ਸੀ.ਐਮ.ਓ.) ਨੂੰ ਹਰਿਆਵਲੀ ਅਤੇ ਸਿਹਤਮੰਦ ਵਾਤਾਵਰਣ ਦਾ ਸੰਦੇਸ਼ ਦਿੰਦਿਆਂ ਇੱਕ ਸਜਾਵਟੀ ਬੂਟਾ ਭੇਟ ਕੀਤਾ ਗਿਆ। ਅੰਤ ਵਿਚ ਪ੍ਰਧਾਨ ਗਗਨ ਸੈਣੀ ਨੇ ਸਮੂਹ ਰੋਟੇਰੀਅਨ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਰੂਪਨਗਰ ਨਵੇਂ ਸਾਲ ਦੌਰਾਨ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਨਵੇਂ ਅਤੇ ਪ੍ਰਭਾਵਸ਼ਾਲੀ ਪ੍ਰੋਜੈਕਟ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ‘ਜੋਸ਼, ਜਜ਼ਬਾ, ਜੁਨੂਨ ਅਤੇ ਜਸ਼ਨ’ ਸਿਰਫ਼ ਨਾਅਰਾ ਨਹੀਂ, ਸਗੋਂ ਹਰ ਰੋਟੇਰੀਅਨ ਦੀ ਸੇਵਾ ਦੀ ਸੋਚ ਹੈ।
Ad Position 22
No active advertisement
ਪਿਛਲੀ ਖ਼ਬਰ ਮਾਣ ਭੱਤਾ ਫਾਰਮ ਭਰਨ ਵਿਚ ਪੱਖਪਾਤ ਦੇ ਦੋਸ਼, ਸਰਪੰਚ ਨੇ ਕੀਤਾ ਖੰਡਨ ਅਗਲੀ ਖ਼ਬਰ ਕਲਯੁਗੀ ਫੁੱਫੜ ਵਲੋਂ 6 ਸਾਲਾ ਮਾਸੂਮ ਬੱਚੀ ਨਾਲ ਜਬਰ-ਜਨਾਹ
Ad Position 24
No active advertisement