ਨੂਰਪੁਰ ਬੇਦੀ, 1 ਜੁਲਾਈ (ਹਰਦੀਪ ਸਿੰਘ ਢੀਂਡਸਾ)- ਪੰਜਾਬ ਮੋਰਚਾ ਦੇ ਕਨਵੀਨਰ ਤੇ ਅੱਡਾ ਮਾਰਕੀਟ ਦੇ ਪ੍ਰਧਾਨ ਗੌਰਵ ਰਾਣਾ ਦੀ ਅਗਵਾਈ ਹੇਠ ਸਮੂਹ ਦੁਕਾਨਦਾਰਾਂ ਵਲੋਂ ਅੱਡਾ ਮਾਰਕੀਟ ਵਿਚ ਵਿਸ਼ਾਲ ਸਫ਼ਾਈ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੁਹਿੰਮ ਦਾ ਉਦੇਸ਼ ਮਾਰਕੀਟ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਆਮ ਲੋਕਾਂ ਲਈ ਸੁਰੱਖਿਅਤ ਤੇ ਸਿਹਤਮੰਦ ਵਾਤਾਵਰਣ ਪ੍ਰਦਾਨ ਕਰਨਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਟੈਕਸੀ ਸਟੈਂਡ ਨੂਰਪੁਰ ਬੇਦੀ ਵਲੋਂ ਟੈਕਸੀ ਸਟੈਂਡ ਦੇ ਪ੍ਰਧਾਨ ਦਰਸ਼ਨ ਸਿੰਘ ਦੀ ਅਗਵਾਈ ਹੇਠ ਵੀ ਸਫ਼ਾਈ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਮੁੱਖ ਮਾਰਗ ਨਾਲ ਲੱਗਦੇ ਨਾਲੇ ਵਿਚ ਜਮ੍ਹਾ ਵੱਡੀ ਮਾਤਰਾ ਵਿਚ ਗਾਜਰ ਬੂਟੀ, ਘਾਹ-ਫੂਸ ਅਤੇ ਕੂੜਾ-ਕਰਕਟ ਕੱਢਿਆ ਗਿਆ। ਇਸ ਤੋਂ ਇਲਾਵਾ ਸਰਕਾਰੀ ਅਦਾਰਿਆਂ ਦੇ ਆਲੇ-ਦੁਆਲੇ ਦੀ ਵੀ ਸਫ਼ਾਈ ਕਰਕੇ ਲੋਕਾਂ ਨੂੰ ਸਵੱਛਤਾ ਦਾ ਸੰਦੇਸ਼ ਦਿੱਤਾ ਗਿਆ। ਅੱਜ ਦੀ ਮੁਹਿੰਮ ਦੌਰਾਨ ਅੱਡਾ ਮਾਰਕੀਟ ਦੀਆਂ ਸੜਕਾਂ, ਨਾਲੀਆਂ ਅਤੇ ਜਨਤਕ ਥਾਵਾਂ ਦੀ ਸਫ਼ਾਈ ਕੀਤੀ ਗਈ। ਇਸ ਮੌਕੇ ਰਕੇਸ਼ ਕੁਮਾਰ ਗੋਜਾ, ਮਨੋਜ ਕੁਮਾਰ ਜੋਸ਼ੀ, ਡਾ. ਸੰਜੀਵ ਕੁਮਾਰ, ਰਸ਼ਪਾਲ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਵਰਿਆਮ ਸਿੰਘ, ਬਲਵਿੰਦਰ ਹੱਲਣ, ਮਾਨ ਸਿੰਘ, ਰਾਮਚੰਦ, ਜੋਨੀ, ਨਰੇਸ਼ ਕੁਮਾਰ ਕਾਲੂ, ਪੰਕਜ ਕੁਮਾਰ, ਵਿਜੇ ਕੁਮਾਰ, ਸੁਨੀਲ ਦੱਤ, ਰਕੇਸ਼ ਕੁਮਾਰ ਮੋਨੂ, ਚੇਤਲ, ਅਰਜੁਨ ਟਾਇਰ ਵਰਕਸ, ਗੁਰੂ ਨਾਨਕ ਸਵੀਟ ਸ਼ਾਪ, ਬਿੱਟੂ ਕਪਿਲਾ, ਗਗਨ ਕੁਮਾਰ ਅਤੇ ਰਾਜ ਕੁਮਾਰ ਕਾਕੂ ਅਰੁਣ ਕੁਮਾਰ ਸਮੇਤ ਸਮੂਹ ਦੁਕਾਨਦਾਰਾਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਸਫ਼ਾਈ ਮੁਹਿੰਮ ਨੂੰ ਸਫ਼ਲ ਬਣਾਇਆ।