05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਵਿਦਿਆਰਥੀਆਂ ਨੂੰ ਗ਼ੈਰ ਰਸਮੀ ਸਿੱਖਿਆ ਪ੍ਰਦਾਨ ਕਰਨ ’ਚ ਸਕਾਊਟਿੰਗ ਲਹਿਰ ਦੀ ਭੂਮਿਕਾ ਅਹਿਮ-ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ

Ad Position 21
No active advertisement
ਅਜੀਤ ਡੈਸਕ 04-07-2026
ਰੂਪਨਗਰ, 3 ਜੁਲਾਈ (ਯਸ਼ਵੰਤ ਬੱਸੀ)-ਭਾਰਤ ਸਕਾਊਟਸ ਐਂਡ ਗਾਈਡ ਪੰਜਾਬ ਦੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਓਂਕਾਰ ਸਿੰਘ ਦੀ ਅਗਵਾਈ ’ਚ ਪੰਜਾਬ ਦੇ 102 ਅਧਿਆਪਕਾਂ ਨੇ ਤਾਰਾਦੇਵੀ (ਸ਼ਿਮਲਾ) ਵਿਖੇ ਵਿਸ਼ਵ ਵਿਆਪੀ ਮੁਹਿੰਮ ਸਕਾਊਟਿੰਗ ਐਂਡ ਗਾਈਡਿੰਗ ਦੇ ਸੱਤ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਸਕਾਊਟਿੰਗ ਦੀ ਬੇਸਿਕ ਤੇ ਐਡਵਾਂਸ ਟ੍ਰੇਨਿੰਗ ਲਈ ਅਧਿਆਪਕਾਂ ਨੂੰ ਹਰ ਰੋਜ਼ ਇੱਕ ਬੱਝਵੇਂ ਨਿੱਤ ਕਰਮ ਵਿਚ ਸਿਖਲਾਈ ਦਿੱਤੀ ਗਈ । ਅਧਿਆਪਕ ਸਿਖਲਾਈ ਪ੍ਰੋਗਰਾਮ ਦੇ ਚੀਫ਼ ਟ੍ਰੇਨਿੰਗ ਅਫ਼ਸਰ ਕਰਨੈਲ ਸਿੰਘ ਦੀ ਦੇਖ ਰੇਖ ਹੇਠ ਟ੍ਰੇਨਿੰਗ ਟੀਮ ਵਲੋਂ ਭਾਗੀਦਾਰਾਂ ਨੂੰ ਸੰਗੀਤ ਹੀਲ ਮੈਡੀਟੇਸ਼ਨ, ਯੋਗ ਅਭਿਆਸ, ਸਕਾਊਟਿੰਗ ਦੇ ਇਤਿਹਾਸ, ਸਕਾਊਟਿੰਗ ਦੀ ਮੁੱਢਲੀ ਜਾਣਕਾਰੀ, ਟੈਂਟ ਲਗਾਉਣਾ, ਕੰਪਾਸ ਦੀ ਵਰਤੋ, ਸਕਾਊਟ ਨਿਯਮ, ਪ੍ਰਾਰਥਨਾ, ਝੰਡਾ ਰਸਮ ਅਤੇ ਮੁੱਢਲੀ ਸਹਾਇਤਾ ਦੀ ਟ੍ਰੇਨਿੰਗ ਆਦਿ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਤੇ ਮਾਹਿਰ ਲੈਕਚਰਾਂ ਰਾਹੀਂ ਸਿਖਲਾਈ ਨੂੰ ਦਿਲਚਸਪ ਬਣਾਇਆ ਗਿਆ। ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਸਖ਼ਤ ਪਹਾੜੀ ਜੀਵਨ ਦੇ ਸਨਮੁੱਖ ਕਰਵਾਉਣ ਲਈ ਸਕਾਊਟ ਸੈਂਟਰ ਤੋਂ ਤਾਰਾ ਦੇਵੀ ਮੰਦਿਰ ਤੱਕ 11 ਕਿੱਲੋਮੀਟਰ ਲੰਬੀ ਟ੍ਰੈਕਿੰਗ ਅਤੇ ਸ਼ਿਮਲਾ ਦੇ ਅਨੂਠੇ ਸਥਾਨਾਂ ਦੀ ਸੈਰ ਵੀ ਕਰਵਾਈ ਗਈ। ਇਸ ਅਗਵਾਈ ਸਿਖਲਾਈ ਪ੍ਰੋਗਰਾਮ ਵਿਚ ਰੂਪਨਗਰ ਜ਼ਿਲ੍ਹੇ ਦੇ ਜੀਨੀਅਸ ਇੰਟਰਨੈਸ਼ਨਲ ਸਕੂਲ ਤੋਂ ਚਰਨਜੀਤ ਸਿੰਘ ਚੰਨੀ, ਮਨਰੀਤ ਕੌਰ ਅਤੇ ਵੰਦਨਾ ਵਰਮਾ, ਸਰਕਾਰੀ ਹਾਈ ਸਕੂਲ ਚੱਕ ਕਰਮਾਂ ਤੋਂ ਓਂਕਾਰ ਸਿੰਘ ਥਲੀ ਅਤੇ ਖ਼ਾਲਸਾ ਮਾਡਲ ਸਕੂਲ ਭੱਲੜ੍ਹੀ ਤੋਂ ਰਮਨਦੀਪ ਕੌਰ ਤੇ ਮਨੀਸ਼ਾ ਸ਼ਰਮਾ ਨੇ ਸ਼ਿਰਕਤ ਕੀਤੀ। ਸਕਾਊਟਿੰਗ ਐਂਡ ਗਾਈਡਿੰਗ ਸਿਖਲਾਈ ਕੈਂਪ ਤੋਂ ਪਰਤੇ ਇਹਨਾਂ ਅਧਿਆਪਕਾਂ ਨੇ ਕਿਹਾ ਕਿ ਉਹ ਆਪੋ-ਆਪਣੇ ਸਕੂਲਾਂ ਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ ਤਾਂ ਜੋ ਵਿਦਿਆਰਥੀ ਜ਼ਿੰਮੇਵਾਰ ਨਾਗਰਿਕ ਬਣ ਕੇ ਦੇਸ਼ ਸੇਵਾ ਤੇ ਸਮਾਜ ਭਲਾਈ ‘ਚ ਆਪਣਾ ਬਣਦਾ ਯੋਗਦਾਨ ਪਾ ਸਕਣ ।
Ad Position 22
No active advertisement
ਪਿਛਲੀ ਖ਼ਬਰ ਝੱਲੀਆਂ ਕਲਾਂ ਦਾ ਨੌਜਵਾਨ ਆਸਟ੍ਰੇਲੀਆ ਪੁਲਿਸ ਵਿਚ ਬਤੌਰ ਪੀ. ਐੱਸ. ਓ. ਹੋਇਆ ਭਰਤੀ ਅਗਲੀ ਖ਼ਬਰ ਭਵਾਨੀ ਗੋਲਡਨ ਕਲੱਬ ਨੇ ਮਾਤਾ ਦਾ ਜਾਗਰਣ ਕਰਵਾਇਆ
Ad Position 24
No active advertisement