ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਦੀਵੀ ਵਿਛੋੜਾ ਦੇ ਗਏ ਚੌਧਰੀ ਗੁਰਚਰਨ ਸਿੰਘ ਖੇਪੜ

Ad Position 21
No active advertisement
ਅਜੀਤ ਡੈਸਕ 05-07-2026
ਭਰਤਗੜ੍ਹ, 4 ਜੁਲਾਈ (ਜਸਬੀਰ ਸਿੰਘ ਬਾਵਾ)-ਬਾਬਾ ਵਿਸ਼ਵਕਰਮਾ ਸਭਿਆਚਾਰਕ ਕਲੱਬ (ਰਜਿ.) ਆਲੋਵਾਲ ਦੇ ਵਿੱਤ ਸਕੱਤਰ ਚੌਧਰੀ ਗੁਰਚਰਨ ਸਿੰਘ ਖੇਪੜ (51), ਕੁੱਝ ਘੰਟੇ ਬਿਮਾਰ ਰਹਿਣ ਮਗਰੋਂ ਪੀ. ਜੀ. ਆਈ, ਚੰਡੀਗੜ੍ਹ ‘ਚ ਸਮੂਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਹ ਚੌਧਰੀ ਸੁੱਚਾ ਸਿੰਘ ਅਤੇ ਚੌਧਰੀ ਬਲਵੀਰ ਸਿੰਘ ਦੇ ਛੋਟੇ ਭਰਾ ਸਨ ਅਤੇ ਆਪਣੇ ਪਿੱਛੇ ਪਤਨੀ ਦੇ ਨਾਲ-ਨਾਲ ਇੱਕ ਪੁੱਤਰ ਅਤੇ ਇੱਕ ਧੀ ਨੂੰ ਛੱਡ ਗਏ ਹਨ। ਇਨ੍ਹਾਂ ਦਾ ਅੰਤਿਮ ਸੰਸਕਾਰ ਸਮੂਹ ਖੇਪੜ ਪਰਿਵਾਰ ਵਲੋਂ ਰਿਸ਼ਤੇਦਾਰਾਂ ਅਤੇ ਮੁਹਤਬਰਾਂ ਦੀ ਮੌਜੂਦਗੀ ਵਿਚ ਰੀਤ ਰਿਵਾਜ਼ਾਂ ਅਨੁਸਾਰ ਆਲੋਵਾਲ ਦੀ ਸ਼ਮਸ਼ਾਨਘਾਟ ‘ਤੇ ਕਰ ਦਿੱਤਾ ਗਿਆ। ਚੌਧਰੀ ਖੇਪੜ ਦੇ ਬੇਵਕਤ ਸਦੀਵੀ ਵਿਛੋੜੇ ‘ਤੇ ਸਮੂਹ ਪਰਿਵਾਰ ਨਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਮਾਣਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਕੌਮੀ ਮੀਤ ਪ੍ਰਧਾਨ ਸਟੇਟ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ, ਸੁਖਜਿੰਦਰ ਸਿੰਘ ਭਾਓਵਾਲ, ਸੈਣੀ ਭਲਾਈ ਬੋਰਡ ਪੰਜਾਬ ਦੇ ਪ੍ਰਧਾਨ ਜੁਝਾਰ ਸਿੰਘ ਮੁਲਤਾਨੀ, ਸਾ. ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ, ਪ੍ਰਧਾਨ ਮਨਿੰਦਰ ਸਿੰਘ ਖੇਪੜ, ਸਰਪੰਚ ਬੀਬੀ ਪਰਮਜੀਤ ਕੌਰ, ਲੋਕ ਗਾਇਕ ਅਵਤਾਰ ਆਲੋਵਾਲੀਆ, ਹਰਮਿੰਦਰ ਨੂਰਪੁਰੀ, ਸਟੇਟ ਐਵਾਰਡੀ ਗੁਰਚਰਨ ਸਿੰਘ ਆਲੋਵਾਲ, ਸੀ. ਐਚ. ਟੀ. ਤਰਲੋਚਨ ਸਿੰਘ ਆਲੋਵਾਲ, ਜਥੇਦਾਰ ਜਰਨੈਲ ਸਿੰਘ ਸਹੋਤਾ, ਸਾਬਕਾ ਸਰਪੰਚ ਪ੍ਰੇਮ ਸਿੰਘ ਖਰੋਟਾ, ਗੁਰਨਾਮ ਸਿੰਘ ਝੱਜ, ਰਣਜੀਤ ਸਿੰਘ ਅਵਾਨਕੋਟ, ਸਰਪੰਚ ਦਿਲਬਾਗ ਸਿੰਘ ਮਾਜਰੀ, ਧੰਨਾ ਸਿੰਘ ਬਾਠ, ਸੁਦਾਗਰ ਸਿੰਘ ਮਾਜਰੀ ਆਦਿ ਨੇ ਅਫ਼ਸੋਸ ਪ੍ਰਗਟਾਇਆ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਾਬਾ ਲੱਖੀ ਸ਼ਾਹ ਵਣਜਾਰਾ ਦੀ ਜੈਅੰਤੀ ’ਤੇ ਕੀਤਾ ਸ਼ਰਧਾਪੂਰਵਕ ਨਮਨ ਅਗਲੀ ਖ਼ਬਰ ਬੈਗਲੈਸ ਡੇਅ ਮੌਕੇ ਸਕੂਲ ਕਾਂਗੜ ਵਿਖੇ ਵਿਦਿਆਰਥੀਆਂ ਦੀਆਂ ਵਿੱਦਿਅਕ ਗਤੀਵਿਧੀਆਂ ਕਰਵਾਈਆਂ
Ad Position 24
No active advertisement