ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਇਸਕਾਨ ਰੂਪਨਗਰ ਵਲੋਂ ਦੂਜੀ ਭਗਵਾਨ ਜਗਨ ਨਾਥ ਰਥ ਯਾਤਰਾ 16 ਨੂੰ

Ad Position 21
No active advertisement
ਅਜੀਤ ਡੈਸਕ 07-07-2026
ਰੂਪਨਗਰ, 6 ਜੁਲਾਈ (ਸਤਨਾਮ ਸਿੰਘ ਸਤੀ)-ਇਸਕਾਨ ਰੂਪਨਗਰ ਵਲੋਂ ਭਗਵਾਨ ਜਗਨ ਨਾਥ ਜੀ, ਬਲਦੇਵ ਜੀ ਅਤੇ ਮਾਤਾ ਸੁਭਦਰਾ ਜੀ ਦੀ ਦੂਜੀ ਰਥ ਯਾਤਰਾ 16 ਜੁਲਾਈ ਨੂੰ ਕੱਢੀ ਜਾਵੇਗੀ। ਇਸ ਸਬੰਧੀ ਇਸਕਾਨ ਚੰਡੀਗੜ੍ਹ ਦੇ ਛਡੂਭੁਜ ਪ੍ਰਕਾਸ਼ ਪ੍ਰਭੂ ਜੀ ਨੇ ਦੱਸਿਆ ਕਿ ਸ਼ਾਮ 5:30 ਵਜੇ ਛੱਪਨ ਭੋਗ ਅਤੇ ਆਰਤੀ ਉਪਰੰਤ ਰਥ ਯਾਤਰਾ ਸ਼ਾਮ 6:00 ਵਜੇ ਸਬਜ਼ੀ ਮੰਡੀ ਤੋਂ ਸ਼ੁਰੂ ਹੋ ਕੇ ਲਹਿਰੀ ਸ਼ਾਹ ਮੰਦਰ, ਹਸਪਤਾਲ ਮਾਰਗ, ਬੇਲਾ ਚੌਕ ਰਾਹੀਂ ਕਲਿਆਣ ਸਿਨੇਮਾ ਨੇੜੇ ਸਮਾਪਤ ਹੋਵੇਗੀ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਪਰਿਵਾਰ ਸਮੇਤ ਰਥ ਯਾਤਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਭਗਵਾਨ ਜਗੰਨਾਥ ਦੀ ਰਥ ਯਾਤਰਾ ਵਿਚ ਭਾਗ ਲੈਣਾ, ਰਥ ਦੀ ਰੱਸੀ ਖਿੱਚਣਾ ਅਤੇ ਹਰਿਨਾਮ ਸੰਕੀਰਤਨ ਕਰਨਾ ਬਹੁਤ ਪੁੰਨ ਦਾ ਕਾਰਜ ਹੈ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਵਿਕਾਸ, ਸਕਸ਼ਮ ਮਹਾਜਨ, ਜੈਵਰਧਨ ਅਤੇ ਇਸਕਾਨ ਰੂਪਨਗਰ ਦੇ ਸਮੂਹ ਸ਼ਰਧਾਲੂ ਸੇਵਾਵਾਂ ਨਿਭਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਅਟਵਾਲ ਵਲੋਂ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ ਅਗਲੀ ਖ਼ਬਰ ਜੀ. ਟੀ. ਯੂ. ਵਲੋਂ 8 ਦੀ ਰੈਲੀ ਤੇ ਘਿਰਾਓ ਵਿਚ ਸ਼ਮੂਲੀਅਤ ਕਰਨ ਦਾ ਫ਼ੈਸਲਾ-ਚਾਹਲ, ਸਸਕੌਰ
Ad Position 24
No active advertisement