ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸੈਲੂਨ ਵਾਲੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

Ad Position 21
No active advertisement
ਅਜੀਤ ਡੈਸਕ 09-07-2026
ਮੋਰਿੰਡਾ, 8 ਜੁਲਾਈ (ਤਰਲੋਚਨ ਸਿੰਘ ਕੰਗ)-ਦਰਪਣ ਇੰਕਲੇਵ ਮੋਰਿੰਡਾ ਵਿਖੇ ਸਥਿਤ ਇਕ ਸੈਲੂਨ ਵਾਲੀ ਦੁਕਾਨ ਅੰਦਰ ਅੱਗ ਲੱਗਣ ਕਾਰਨ ਦੁਕਾਨ ਅੰਦਰ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ, ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਲੂਨ ਮਾਲਿਕ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ। ਜਿਸ ਨਾਲ ਅੱਗ ਤੇ ਕਾਬੂ ਪਾਇਆ ਗਿਆ। ਪ੍ਰੰਤੂ ਦੁਕਾਨ ਅੰਦਰ ਪਿਆ ਸਮਾਨ ਫਰਿੱਜ, ਏ.ਸੀ. ਅਤੇ ਹੋਰ ਸਮਾਨ ਸੜ ਕੇ ਸਵਾਹ ਹੋ ਗਏ। ਉਨ੍ਹਾਂ ਦੱਸਿਆ ਕਿ ਉਹ ਬੀਤੀ ਰਾਤ ਸੈਲੂਨ ਦੀਆਂ ਸਾਰੀਆਂ ਸਵਿੱਚਾਂ ਆਦਿ ਬੰਦ ਕਰਕੇ ਗਏ ਸਨ। ਜਦੋਂ ਸਵੇਰੇ ਉਨ੍ਹਾਂ ਦੁਕਾਨ ਦਾ ਸ਼ਟਰ ਖੋਲਿ੍ਹਆ ਤਾਂ ਅੰਦਰ ਅੱਗ ਲੱਗਣ ਕਾਰਨ ਧੂੰਆਂ ਹੀ ਧੂੰਆਂ ਫੈਲਿਆ ਪਿਆ ਸੀ। ਅੱਗ ਲੱਗਣ ਕਾਰਨ ਉਨ੍ਹਾਂ ਦਾ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਸਬੰਧੀ ਜਦੋਂ ਐੱਸ.ਐੱਚ.ਓ. ਪੁਲਿਸ ਥਾਣਾ ਸਿਟੀ ਮੋਰਿੰਡਾ ਇੰਸਪੈਕਟਰ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹਨਾਂ ਕੋਲ ਬਲਜੀਤ ਕੌਰ ਦੀ ਦਰਖਾਸਤ ਆਈ ਹੈ, ਜਿਸ ਆਧਾਰ ’ਤੇ ਉਹ ਜਾਂਚ-ਪੜਤਾਲ ਕਰਕੇ ਅਗਲੀ ਕਾਰਵਾਈ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੀ ਚੋਣ ਹੋਈ ਅਗਲੀ ਖ਼ਬਰ ਪਿੰਡ ਕੋਟਲਾ ਨਿਹੰਗ ਰੇਲਵੇ ਫਾਟਕ ਨੇੜੇ ਗੰਦੇ ਪਾਣੀ ਦੀ ਨਿਕਾਸੀ ਬੰਦ, ਪਿੰਡ ਵਾਸੀਆਂ ਨੇ ਸਰਪੰਚ ਖ਼ਿਲਾਫ਼ ਪ੍ਰਗਟਾਇਆ ਰੋਸ
Ad Position 24
No active advertisement