ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਰੂਪਨਗਰ ਦੇ ਕਈ ਇਲਾਕਿਆਂ ’ਚ 9 ਤੇ 11 ਨੂੰ ਬਿਜਲੀ ਸਪਲਾਈ ਰਹੇਗੀ ਬੰਦ

Ad Position 21
No active advertisement
ਅਜੀਤ ਡੈਸਕ 09-07-2026
ਰੂਪਨਗਰ, 8 ਜੁਲਾਈ (ਸਤਨਾਮ ਸਿੰਘ ਸੱਤੀ)-11 ਕੇ. ਵੀ. ਕੋਲਡ ਸਟੋਰ ਫੀਡਰ ਦੀ ਜ਼ਰੂਰੀ ਮੁਰੰਮਤ, ਦਰੱਖਤਾਂ ਦੀ ਕਟਾਈ ਅਤੇ ਆਰ.ਡੀ.ਐੱਸ.ਐੱਸ. ਤਹਿਤ ਚੱਲ ਰਹੇ ਕੰਮਾਂ ਕਾਰਨ ਸੁਰੱਖਿਆ ਦੇ ਮੱਦੇਨਜ਼ਰ 9 ਜੁਲਾਈ ਅਤੇ 11 ਜੁਲਾਈ, 2026 ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਸੁਖਰਾਮਪੁਰ ਟੱਪਰੀਆਂ, ਨਿਊ ਜਗਜੀਤ ਨਗਰ, ਗਿਲਕੋ ਵੈਲੀ ਐਕਸਟੈਂਸ਼ਨ, ਆਦਰਸ਼ ਨਗਰ, ਗ੍ਰੀਨ ਇਨਕਲੇਵ, ਗ੍ਰੰਥੀ ਬਾਗ, ਗਾਂਧੀ ਨਗਰ, ਪਬਲਿਕ ਕਲੋਨੀ, ਡੀ.ਏ.ਵੀ. ਰੋਡ, ਚੋਆ ਮੁਹੱਲਾ, ਗਊਸ਼ਾਲਾ ਰੋਡ, ਹਸਪਤਾਲ ਰੋਡ, ਮੇਨ ਬਾਜ਼ਾਰ, ਪ੍ਰਤਾਪ ਬਾਜ਼ਾਰ, ਗਾਂਧੀ ਚੌਂਕ, ਪੱਕਾ ਬਾਗ ਅਤੇ ਆਸ-ਪਾਸ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪੀ.ਐਸ.ਪੀ.ਸੀ.ਐਲ. ਦੇ ਐਸ.ਡੀ.ਓ. ਇੰਜੀ. ਬਲਵੰਤ ਰਾਏ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਨਿਰਧਾਰਿਤ ਸਮੇਂ ਦੌਰਾਨ ਹੋਣ ਵਾਲੀ ਅਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਕੰਮ ਪਹਿਲਾਂ ਹੀ ਯੋਜਨਾਬੱਧ ਕਰ ਲੈਣ। ਉਨ੍ਹਾਂ ਕਿਹਾ ਕਿ ਇਹ ਬਿਜਲੀ ਕੱਟ ਜ਼ਰੂਰੀ ਤਕਨੀਕੀ ਅਤੇ ਸੁਰੱਖਿਆ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਵਿਖੇ ਮਿਸ਼ਨ ਦੇ ਸੇਵਾਦਾਰਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਦਵਾਈਆਂ ਵੰਡੀਆਂ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ–ਗੜ੍ਹਸ਼ੰਕਰ ਰੋਡ ‘ਤੇ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਮੁਕੰਮਲ ਪਾਬੰਦੀ
Ad Position 24
No active advertisement