05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪੁਰਖਾਲੀ-ਰੰਗੀਲਪੁਰ ਸੜਕ ’ਤੇ ਚੱਲ ਰਹੇ ਕੰਟੇਨਰ ਰਾਹਗੀਰਾਂ ਲਈ ਬਣ ਰਹੇ ਹਨ ਹਾਦਸਿਆਂ ਦਾ ਸਬੱਬ ਪ੍ਰਸ਼ਾਸਨ ਤੋਂ ਕੀਤੀ ਕਾਰਵਾਈ ਦੀ ਮੰਗ

Ad Position 21
No active advertisement
ਅਜੀਤ ਡੈਸਕ 28-07-2026
ਪੁਰਖਾਲੀ, 27 ਜੁਲਾਈ (ਅੰਮ੍ਰਿਤਪਾਲ ਸਿੰਘ ਬੰਟੀ)-ਬਿੰਦਰਖ-ਪੁਰਖਾਲੀ-ਮੀਆਂਪੁਰ-ਰੰਗੀਲਪੁਰ ਸੜਕ ਤੇ ਵੱਡੇ ਕੰਟੇਨਰ ਚੱਲਣ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ ਹੋ ਰਹੇ ਹਨ। ਇਸ ਸਬੰਧੀ ਸੁਰਮੁੱਖ ਸਿੰਘ ਸਰਪੰਚ ਬਿੰਦਰਖ, ਮੇਵਾ ਸਿੰਘ ਸਾ. ਸਰਪੰਚ ਬਿੰਦਰਖ, ਸੁਖਵਿੰਦਰ ਸਿੰਘ ਪੰਚ, ਮਨਿੰਦਰ ਸਿੰਘ ਪੰਚ, ਹਰਜਿੰਦਰ ਸਿੰਘ ਪੰਚ,ਬਲਦੇਵ ਸਿੰਘ, ਗੁਰਮੇਲ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ, ਮੱਖਣ ਸਿੰਘ ਆਦਿ ਨੇ ਦੱਸਿਆ ਕਿ ਇਕ ਫੈਕਟਰੀ ਨੂੰ ਆਉਣ ਵਾਲੇ ਕੰਟੇਨਰ ਇਲਾਕਾ ਵਾਸੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨਾ ਕੰਟੇਨਰਾਂ ਦੀ ਲੰਬਾਈ ਬਹੁਤ ਜਿਆਦਾ ਹੋਣ ਕਾਰਨ ਇਹ ਕੰਟੇਨਰ ਲੋਕਾਂ ਦੇ ਘਰਾਂ ਦੀਆਂ ਕੰਧਾਂ ਨਾਲ ਟਕਰਾਉਂਦੇ ਰਹਿੰਦੇ ਹਨ ਅਤੇ ਘਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕੰਟੇਨਰ ਜਦ ਪੁਰਖਾਲੀ ਅਤੇ ਮੀਆਂਪੁਰ ਦੀ ਮਾਰਕੀਟ ਵਿੱਚੋਂ ਲੰਘਦੇ ਹਨ ਤਾਂ ਸੜਕ ਚ ਜਾਮ ਲੱਗ ਜਾਂਦਾ ਹੈ ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਟੇਨਰਾਂ ਦੀ ਉਚਾਈ ਜਿਆਦਾ ਹੋਣ ਕਾਰਨ ਇਹ ਕੰਟੇਨਰ ਦਰੱਖਤਾਂ ਨਾਲ ਟਕਰਾਉਂਦੇ ਰਹਿੰਦੇ ਹਨ। ਜਿਸ ਨਾਲ ਸੜਕ ਤੇ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਇਹ ਕੰਟੇਨਰ ਆਵਾਜਾਈ ’ਚ ਵੀ ਵਿਘਨ ਪਾ ਰਹੇ ਹਨ। ਲੋਕਾਂ ਨੇ ਦੱਸਿਆ ਕਿ ਫੈਕਟਰੀ ਮੂਹਰੇ ਸੜਕ ਦੇ ਨਾਲ ਇਹ ਗੱਡੀਆਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਹਨ ਨਾਲ ਰਾਹਗੀਰਾਂ ਨੂੰ ਅੱਗੇ ਰਸਤਾ ਨਹੀਂ ਦਿਸਦਾ। ਉਨ੍ਹਾਂ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ। ­
Ad Position 22
No active advertisement
ਪਿਛਲੀ ਖ਼ਬਰ ਸੰਨਿਆਸ ਆਸ਼ਰਮ ਥਲੀ ਕਲਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸਾਉਣ ਮਹੀਨੇ ਦੇ ਦੂਜੇ ਸੋਮਵਾਰ ਨੂੰ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ਜਟਵਾਹੜ੍ਹ ਵਿਖੇ ਸੰਗਤਾਂ ਦਾ ਲੱਗਿਆ ਭਾਰੀ ਮੇਲਾ
Ad Position 24
No active advertisement