02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪ੍ਰਾਈਮੋ ਕੈਮੀਕਲਜ਼ ਲਿਮਟਿਡ ਨੇ 1001 ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਦਿੱਤਾ ਮਜ਼ਬੂਤ ਸਨੇਹਾ

Ad Position 21
No active advertisement
ਅਜੀਤ ਡੈਸਕ 01-08-2026
ਨੰਗਲ, 31 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਪ੍ਰਾਈਮੋ ਕੈਮੀਕਲਜ਼ ਲਿਮਟਿਡ ਨੇ ਵਾਤਾਵਰਣ ਸੰਭਾਲ ਅਤੇ ਟਿਕਾਊ ਵਿਕਾਸ ਪ੍ਰਤੀ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਸਾਲਾਨਾ ਰੁੱਖ ਲਗਾਉਣ ਦਿਵਸ ਮੌਕੇ ਆਪਣੇ ਪਲਾਂਟ ਪਰਿਸਰ ਵਿਚ 1001 ਪੌਦੇ ਲਗਾ ਕੇ ਹਰਿਆਵਲ ਵਧਾਉਣ ਦੀ ਮਹੱਤਵਪੂਰਨ ਪਹਿਲ ਕੀਤੀ।
ਇਸ ਮੌਕੇ ਕਰਵਾਏ ਸਮਾਗਮ ਵਿਚ ਚੇਅਰਮੈਨ ਸੁਖਬੀਰ ਸਿੰਘ ਦਹੀਆ, ਮੈਨੇਜਿੰਗ ਡਾਇਰੈਕਟਰ ਨਵੀਨ ਚੋਪੜਾ, ਕਾਰਜਕਾਰੀ ਡਾਇਰੈਕਟਰ ਜਤਿਨ ਦਹੀਆ, ਡਾਇਰੈਕਟਰ ਜਗਬੀਰ ਸਿੰਘ ਅਹਲਾਵਤ, ਸੀਨੀਅਰ ਅਧਿਕਾਰੀਆਂ, ਕਰਮਚਾਰੀਆਂ ਅਤੇ ਪ੍ਰਾਈਮੋ ਕੈਮੀਕਲਜ਼ ਪਰਿਵਾਰ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਚੇਅਰਮੈਨ ਸੁਖਬੀਰ ਸਿੰਘ ਦਹੀਆ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵਾਤਾਵਰਣ ਦੀ ਰੱਖਿਆ ਸਿਰਫ਼ ਇਕ ਮੁਹਿੰਮ ਨਹੀਂ, ਸਗੋਂ ਹਰ ਨਾਗਰਿਕ ਦਾ ਨੈਤਿਕ ਫ਼ਰਜ਼ ਹੈ।ਸਮਾਗਮ ਦੌਰਾਨ ਸੇਵਾ, ਏਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਸਪਸ਼ਟ ਰੂਪ ਵਿਚ ਝਲਕੀ। ਇਸ ਮੌਕੇ ਪ੍ਰਾਈਮੋ ਕੈਮੀਕਲਜ਼ ਲਿਮਟਿਡ ਨੇ ਦੁਹਰਾਇਆ ਕਿ ਕੰਪਨੀ ਭਵਿੱਖ ਵਿਚ ਵੀ ਵਾਤਾਵਰਣ ਸੰਭਾਲ, ਭਾਈਚਾਰਕ ਭਲਾਈ ਅਤੇ ਟਿਕਾਊ ਵਿਕਾਸ ਲਈ ਅਜਿਹੀਆਂ ਲੋਕ-ਹਿਤ ਪਹਿਲਕਦਮੀਆਂ ਨੂੰ ਨਿਰੰਤਰ ਜਾਰੀ ਰੱਖੇਗੀ।
Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਦੇ ਵਕੀਲਾਂ ਦੀਆਂ ਸਮੱਸਿਆਵਾਂ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਕੋਲ ਉਠਾਈਆਂ-ਲਾਲਪੁਰਾ ਅਗਲੀ ਖ਼ਬਰ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਦਾ ਤਾਜਪੋਸ਼ੀ ਸਮਾਗਮ ਕਰਵਾਇਆ
Ad Position 24
No active advertisement