01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਕਿਸਾਨਾਂ ਨੇ ਡੇਅਰੀ ਸਿਖ਼ਲਾਈ ਕੇਂਦਰ ’ਤੇ ਬੇਸਹਾਰਾ ਗਾਵਾਂ ਛੱਡਣ ਦਾ ਲਗਾਇਆ ਦੋਸ਼, ਮਾਮਲਾ ਪੁਲਿਸ ਕੋਲ ਪੁੱਜਾ

Ad Position 21
No active advertisement
ਅਜੀਤ ਡੈਸਕ 01-08-2026
ਮੋਰਿੰਡਾ, 31 ਜੁਲਾਈ (ਤਰਲੋਚਨ ਸਿੰਘ ਕੰਗ)- ਪਿਛਲੇ ਕਾਫ਼ੀ ਸਮੇਂ ਤੋਂ ਪਿੰਡ ਢੰਗਰਾਲੀ, ਖੈਰਪੁਰ, ਰੰਗੀਆਂ, ਚਤਾਮਲੀ ਦੇ ਇਲਾਕੇ ਵਿਚ ਕੁੱਝ ਲਾਵਾਰਸ ਗਾਵਾਂ ਕੁੱਝ ਅਗਿਆਤ ਵਿਅਕਤੀ ਛੱਡ ਕੇ ਚਲੇ ਜਾਂਦੇ ਸਨ। ਜੋ ਕਿ ਇਹਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਖ਼ਰਾਬ ਕਰ ਦਿੰਦੀਆਂ ਸਨ। ਬੀਤੇ ਦਿਨ ਪਿੰਡ ਖੈਰਪੁਰ ਦੇ ਵਸਨੀਕ ਬਹਾਦਰ ਸਿੰਘ ਦੀ ਅਗਵਾਈ ਹੇਠ ਕੁੱਝ ਲੋਕਾਂ ਨੂੰ ਟਰਾਲੀ ਚੋਂ ਗਾਵਾਂ ਉਤਾਰਦੇ ਰੰਗੇ ਹੱਥੀਂ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ । ਜਿੱਥੇ ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ। ਬਹਾਦਰ ਸਿੰਘ ਖੈਰਪੁਰ ਦਾ ਕਹਿਣਾ ਹੈ ਕਿ ਜਦੋਂ ਇਸ ਮਾਮਲੇ ਸਬੰਧੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਪਿੰਡ ਚਤਾਮਲੀ ਵਿਚ ਬਣੇ ਡੇਅਰੀ ਸਿਖਲਾਈ ਕੇਂਦਰ ਵਿਚ ਇੱਕ 40 ਦਿਨਾਂ ਕੋਰਸ ਚੱਲਦਾ ਰਹਿੰਦਾ ਹੈ। ਜਿਸ ਵਿਚ ਕਿ ਸਿਖਲਾਈ ਕੇਂਦਰ ਵਾਲੇ ਕਿਸੇ ਗਊਸ਼ਾਲਾ ਤੋਂ ਗਾਵਾਂ ਲਿਆ ਕੇ ਦੁੱਧ ਉਤਪਾਦਕਾਂ ਨੂੰ ਸਿਖਲਾਈ ਦਿੰਦੇ ਹਨ। ਜਦੋਂ ਕੋਰਸ ਖ਼ਤਮ ਹੋ ਜਾਂਦਾ ਹੈ ਤਾਂ ਸਿਖਲਾਈ ਕੇਂਦਰ ਵਾਲੇ ਇਹਨਾਂ ਗਾਵਾਂ ਨੂੰ ਗਊਸ਼ਾਲਾ ਵਿਚ ਵਾਪਸ ਭੇਜਣ ਦੀ ਥਾਂ ਤੇ ਇਲਾਕੇ ਦੇ ਖੇਤਾਂ ਵਿਚ ਹੀ ਛੱਡ ਦਿੰਦੇ ਹਨ। ਜੋ ਕਿ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਦੀਆਂ ਰਹਿੰਦੀਆਂ ਹਨ। ਇਸੇ ਮਾਮਲੇ ਵਿਚ ਜਦੋਂ ਕਿਸਾਨ ਬਹਾਦਰ ਸਿੰਘ ਨੇ ਸਿਖਲਾਈ ਕੇਂਦਰ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਨੂੰ ਇਸ ਬਾਰੇ ਕੁੱਝ ਨਹੀਂ ਪਤਾ ਤੇ ਉਸਨੇ ਸਾਰਾ ਮਾਮਲਾ ਚੌਕੀਦਾਰ ਤੇ ਹੀ ਥੋਪ ਦਿੱਤਾ। ਉਪਰੋਕਤ ਕਿਸਾਨਾਂ ਨੇ ਡੇਅਰੀ ਡਿਵੈਲਪਮੈਂਟ ਦੇ ਡਾਇਰੈਕਟਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਬਕਾਇਦਾ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਿਸਾਨਾਂ ਦਾ ਨੁਕਸਾਨ ਨਾ ਹੋਵੇ। ਇਸ ਮੌਕੇ ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਨਰਿੰਦਰ ਸਿੰਘ, ਤਰਲੋਚਨ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਦਿਆਲ ਸਿੰਘ, ਅਜੀਤ ਸਿੰਘ, ਹਰਨਾਮ ਸਿੰਘ, ਮਨਜੀਤ ਸਿੰਘ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਬਾਰਿਸ਼ ਕਾਰਨ ਨੂਰਪੁਰ ਬੇਦੀ ਦੇ ਕਈ ਹਿੱਸਿਆਂ ’ਚ ਪਾਣੀ ਭਰਿਆ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਦੀ ਜੀਰੀ ਦੀ ਫ਼ਸਲ... ਅਗਲੀ ਖ਼ਬਰ ਭਾਜਪਾ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਰੂਪ-ਰੇਖਾ ਕੀਤੀ ਤਿਆਰ
Ad Position 24
No active advertisement