15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪਵਿੱਤਰ ਧਾਰਮਿਕ ਅਸਥਾਨਾਂ ਵਿਚ ਕਿਸੇ ਵੀ ਵਿਅਕਤੀ ਉੱਤੇ ਹਮਲਾ ਧਾਰਮਿਕ ਰਹੁ ਰੀਤਾਂ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਘਾਣ-ਇੰਜੀਨੀਅਰ ਹਰਿੰਦਰਪਾਲ ਸਿੰਘ ਸਨੀ ਝਿੰਗੜ

ਦਸੂਹਾ, 14 ਅਗਸਤ (ਭੁੱਲਰ)- ਸ. ਸੁਖਬੀਰ ਸਿੰਘ ਬਾਦਲ ’ਤੇ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਹਮਲੇ ਨੂੰ ਬਹੁਤ ਹੀ ਮੰਦਭਾਗਾ ਦੱਸਦੇ ਹੋਏ ਸੀਨੀਅਰ ਅਕਾਲੀ ਆਗੂ ਇੰਜੀਨੀਅਰ ਹਰਿੰਦਰਪਾਲ ਸਿੰਘ ਸਨੀ ਝਿੰਗੜ ਨੇ ਕਿਹਾ ਕਿ ਕਿਸੇ ਵੀ ਧਾਰਮਿਕ ਅਸਥਾਨ ਵਿਚ ਕਿਸੇ ਵੀ ਵਿਅਕਤੀ ਤੇ ਹਮਲਾ ਧਾਰਮਿਕ ਰਹੁ ਰੀਤਾਂ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੈ।

Ad Position 21
No active advertisement
ਇੰਜੀਨੀਅਰ ਹਰਿੰਦਰਪਾਲ ਸਿੰਘ ਸਨੀ ਝਿੰਗੜ। 15-08-2026
ਦਸੂਹਾ, 14 ਅਗਸਤ (ਭੁੱਲਰ)- ਸ. ਸੁਖਬੀਰ ਸਿੰਘ ਬਾਦਲ ’ਤੇ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਹਮਲੇ ਨੂੰ ਬਹੁਤ ਹੀ ਮੰਦਭਾਗਾ ਦੱਸਦੇ ਹੋਏ ਸੀਨੀਅਰ ਅਕਾਲੀ ਆਗੂ ਇੰਜੀਨੀਅਰ ਹਰਿੰਦਰਪਾਲ ਸਿੰਘ ਸਨੀ ਝਿੰਗੜ ਨੇ ਕਿਹਾ ਕਿ ਕਿਸੇ ਵੀ ਧਾਰਮਿਕ ਅਸਥਾਨ ਵਿਚ ਕਿਸੇ ਵੀ ਵਿਅਕਤੀ ਤੇ ਹਮਲਾ ਧਾਰਮਿਕ ਰਹੁ ਰੀਤਾਂ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੇ ਦਰਸ਼ਨਾਂ ਨੂੰ ਹਰ ਵਿਅਕਤੀ ਨਿਮਾਣਾ ਸਿੱਖ ਬਣ ਕੇ ਆਉਂਦਾ ਹੈ ਫਿਰ ਚਾਹੇ ਕੋਈ ਵੱਡਾ ਆਗੂ ਹੋਵੇ ਚਾਹੇ ਆਮ ਮਨੁੱਖ। ਗੁਰੂ ਘਰਾਂ ਵਿਚ ਇਸ ਤਰਾਂ ਦੇ ਹਮਲੇ ਇੱਕ ਬਹੁਤ ਵੱਡੇ ਧਾਰਮਿਕ ਅਤੇ ਨੈਤਿਕ ਨਿਘਾਰ ਵੱਲ ਇਸ਼ਾਰਾ ਕਰਦੇ ਹਨ। ਸਨੀ ਝਿੰਗੜ ਨੇ ਕਿਹਾ ਕਿ ਕੁੱਝ ਤਾਕਤਾਂ ਆਪਣੀਆਂ ਰਾਜਨੀਤਕ ਇੱਛਾਵਾਂ ਦੀ ਪੂਰਤੀ ਲਈ ਸਿੱਖਾਂ ਵਿਚ ਖ਼ਾਨਾ-ਜੰਗੀ ਵਾਲਾ ਮਾਹੌਲ ਬਣਾਉਣਾ ਚਾਹੁੰਦੀਆਂ ਹਨ ਜਿਨ੍ਹਾਂ ਨੂੰ ਕਦੇ ਵੀ ਸਫਲਤਾ ਨਹੀਂ ਮਿਲੇਗੀ। ਇੰਜੀਨੀਅਰ ਸਨੀ ਝਿੰਗੜ ਨੇ ਕਿਹਾ ਕਿ ਮੁਕੱਦਸ ਅਸਥਾਨਾਂ ’ਤੇ ਇਹੋ-ਜਿਹੀਆਂ ਹਰਕਤਾਂ ਹੋਣ ਕਰਕੇ ਅੰਤਰਰਾਸ਼ਟਰੀ ਪੱਧਰ ਉੱਤੇ ਸਿੱਖਾਂ ਦੀ ਸਥਿਤੀ ਕੋਈ ਬਹੁਤੀ ਵਧੀਆ ਨਹੀਂ ਬਣੇਗੀ ਅਤੇ ਸਮੁੱਚੀ ਦੁਨੀਆ ਦੇ ਆਗੂ ਸਾਡੇ ਧਾਰਮਿਕ ਅਸਥਾਨਾਂ ’ਤੇ ਆਉਣ ਤੋਂ ਗੁਰੇਜ਼ ਕਰਨ ਲੱਗ ਪੈਣਗੇ, ਜੋ ਕੇ ਸਿੱਖ ਧਰਮ ਲਈ ਠੀਕ ਨਹੀਂ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਲੀਲ੍ਹਾ ਕਮੇਟੀ ਨੂੰ ਵਿਧਾਇਕ ਘੁੰਮਣ ਵਲੋਂ 1 ਲੱਖ ਰੁਪਏ ਦਾ ਚੈੱਕ ਭੇਟ ਅਗਲੀ ਖ਼ਬਰ ਖ਼ਾਲਸਾ ਕਾਲਜ ’ਚ ‘ਪਾਰਟੀਸ਼ਨ ਹੋਰਰ ਰਿਮੈਂਬਰੈਂਸ ਡੇ’ ਮਨਾਇਆ
Ad Position 24