18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪਿੰਡ ਸੂਰਤਾਪੁਰ ਫਾਰਮ ਵਿਖੇ ਤੀਆਂ ਦਾ ਮੇਲਾ ਮਨਾਇਆ ਮੇਲੇ ਵਿਚ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਮੁਟਿਆਰਾਂ ਨੇ ਕੀਤੀ ਸ਼ਮੂਲੀਅਤ

ਰੂਪਨਗਰ, 17 ਅਗਸਤ (ਸਤਨਾਮ ਸਿੰਘ ਸੱਤੀ)- ਪਿੰਡ ਸੂਰਤਾਪੁਰ ਫਾਰਮ ਵਿਖੇ ਤੀਆਂ ਦਾ ਮੇਲਾ ਸੁਖਦੇਵ ਸਿੰਘ ਸੁਰਤਾਪੁਰੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਪਿੰਡ ਦੀਆਂ ਬੇਟੀਆਂ ਵਲੋਂ ਇਕੱਠੇ ਹੋ ਕੇ ਮਨਾਏ ਗਏ ਇਸ ਮੇਲੇ ਦੌਰਾਨ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ ਗਈਆਂ।

Ad Position 21
No active advertisement
ਪਿੰਡ ਸੂਰਤਾਪੁਰ ਫਾਰਮ ਵਿਖੇ ਤੀਆਂ ਦੇ ਮੇਲੇ ’ਚ ਸ਼ਾਮਲ ਹੋਣ ਮੌਕੇ ਵੱਖ-ਵੱਖ ਪਿੰਡਾਂ ਦੀਆਂ ਮੁਟਿਆਰਾਂ ਅਤੇ ਸ਼ਖ਼ਸੀਅਤਾਂ। 18-08-2026
ਰੂਪਨਗਰ, 17 ਅਗਸਤ (ਸਤਨਾਮ ਸਿੰਘ ਸੱਤੀ)- ਪਿੰਡ ਸੂਰਤਾਪੁਰ ਫਾਰਮ ਵਿਖੇ ਤੀਆਂ ਦਾ ਮੇਲਾ ਸੁਖਦੇਵ ਸਿੰਘ ਸੁਰਤਾਪੁਰੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਪਿੰਡ ਦੀਆਂ ਬੇਟੀਆਂ ਵਲੋਂ ਇਕੱਠੇ ਹੋ ਕੇ ਮਨਾਏ ਗਏ ਇਸ ਮੇਲੇ ਦੌਰਾਨ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ ਗਈਆਂ। ਸਮਾਗਮ ਦੌਰਾਨ ਭੰਗੜਾ ਅਤੇ ਗਿੱਧਾ ਕੋਚ ਸ਼ਗਨਪ੍ਰੀਤ ਨੇ ਸ਼ਾਨਦਾਰ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਉਨ੍ਹਾਂ ਆਪਣੀ ਬੋਲੀ ‘ਖੇਡਣ ਦੇ ਦਿਨ ਚਾਰ ਸਹੇਲਿਓ’ ਪੇਸ਼ ਕਰਕੇ ਸਰੋਤਿਆਂ ਨੂੰ ਉਤਸ਼ਾਹਿਤ ਕੀਤਾ। ਭੰਗੜਾ ਟੀਮ ਦੀਆਂ ਮਨਜੀਤ ਕੌਰ, ਅੰਜੂ ਭੱਟੀ, ਰਮਨਦੀਪ ਕੌਰ, ਰਸ਼ਮੀਤ ਕੌਰ ਤੇ ਨਵਦੀਪ ਕੌਰ ਨੇ ਵੱਖ-ਵੱਖ ਬੋਲੀਆਂ ’ਤੇ ਭੰਗੜਾ ਪਾ ਕੇ ਖੂਬ ਰੰਗ ਬੰਨਿ੍ਹਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਿਹਤ ਵਿਭਾਗ ਦੀ ਸੁਪਰਡੈਂਟ ਸਤਪਿੰਦਰ ਕੌਰ ਨੇ ਸ਼ਿਰਕਤ ਕੀਤੀ। ਭੰਗੜਾ ਤੇ ਗਿੱਧਾ ਪੇਸ਼ ਕਰਨ ਵਾਲੀਆਂ ਲੜਕੀਆਂ ਨੂੰ 15 ਫੁਲਕਾਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਸੂਰਤਾਪੁਰ ਜੋਗਾ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਜਸਵੀਰ ਸਿੰਘ ਰੰਗਾ, ਬਲਾਕ ਪ੍ਰਧਾਨ ‘ਆਪ’ ਸ੍ਰੀ ਚਮਕੌਰ ਸਾਹਿਬ, ਕੈਪਟਨ ਪ੍ਰਕਾਸ਼ ਸਿੰਘ ਪਿੰਡ ਗੜ੍ਹੀ, ਮੋਹਣ ਸਿੰਘ ਬਹਾਦਰਪੁਰ, ਨਵਦੀਪ ਕੌਰ ਬਾਹਮਾ ਕੁਲੀਆ, ਪ੍ਰਧਾਨ ‘ਆਪ’ ਇਸਤਰੀ ਵਿੰਗ, ਮਹਿੰਦਰ ਸਿੰਘ ਸਰਪੰਚ ਅਸਰਪੁਰ, ਡਾ. ਕ੍ਰਿਸ਼ਨ ਸਿੰਘ, ਸੁਖਦੇਵ ਸਿੰਘ ਮੌਜਲੀਪੁਰ, ਡਾ. ਰਜੇਸ਼ ਕੁਮਾਰ ਮੁਹਾਲੀ, ਸ੍ਰੀਮਤੀ ਸੋਨੀਆ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਲਾਗੜ੍ਹ, ਨਵਰੀਤ ਕੌਰ, ਹਰਪ੍ਰੀਤਕਿਰਨ ਕੌਰ, ਤਰਨਜੀਤ ਕੌਰ ਸਾਬਕਾ ਪੰਚ, ਬਲਜੀਤ ਕੌਰ, ਅਮਰੀਕ ਸਿੰਘ, ਗੁਰਦਿਆਲ ਸਿੰਘ, ਗੁਰਮੀਤ ਸਿੰਘ ਅਤੇ ਜਸਪਾਲ ਕੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਮੇਲੇ ਵਿਚ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੜਕੀਆਂ ਅਤੇ ਬੀਬੀਆਂ ਨੇ ਪਹੁੰਚ ਕੇ ਪੰਜਾਬੀ ਸਭਿਆਚਾਰਕ ਗੀਤਾਂ, ਬੋਲੀਆਂ, ਭੰਗੜੇ ਤੇ ਗਿੱਧੇ ਦਾ ਆਨੰਦ ਮਾਣਿਆ। ਇਸ ਮੌਕੇ ਸੁਖਦੇਵ ਸਿੰਘ ਸੁਰਤਾਪੁਰੀ ਵਲੋਂ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾਂ ਸਮੇਤ 21 ਵਿਅਕਤੀਆਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਮੇਲੇ ਦੌਰਾਨ ਪੂਰੀਆਂ ਅਤੇ ਛੋਲਿਆਂ ਦੇ ਲੰਗਰ ਦੀ ਸੇਵਾ ਜਸਪਾਲ ਸਿੰਘ ਵਲੋਂ ਕੀਤੀ ਗਈ, ਜਦਕਿ ਨੌਜਵਾਨਾਂ ਨੇ ਲੰਗਰ ਵਰਤਾਉਣ ਵਿਚ ਵੱਡਾ ਯੋਗਦਾਨ ਪਾਇਆ। ਮੇਲੇ ਵਿਚ ਪਹੁੰਚੀਆਂ ਲੜਕੀਆਂ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਮੇਲੇ ਅੱਗੇ ਵੀ ਕਰਵਾਏ ਜਾਣੇ ਚਾਹੀਦੇ ਹਨ ਅਤੇ ਉਹ ਵੱਡੀ ਗਿਣਤੀ ਵਿਚ ਇਨ੍ਹਾਂ ਵਿਚ ਸ਼ਮੂਲੀਅਤ ਕਰਨਗੀਆਂ। ਅੰਤ ਵਿਚ ਸੁਖਦੇਵ ਸਿੰਘ ਸੁਰਤਾਪੁਰੀ ਨੇ ਮੇਲੇ ਵਿਚ ਸ਼ਮੂਲੀਅਤ ਕਰਨ ਵਾਲੇ ਪੰਚਾਂ-ਸਰਪੰਚਾਂ, ਪਤਵੰਤੇ ਵਿਅਕਤੀਆਂ, ਬੀਬੀਆਂ ਤੇ ਲੜਕੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨੰਗਲ-ਚੰਡੀਗੜ੍ਹ ਮੁੱਖ ਮਾਰਗ ’ਤੇ ਪਏ ਡੂੰਘੇ ਖੱਡੇ ਰਾਹਗੀਰ ਡਾਹਢੇ ਪਰੇਸ਼ਾਨ ਅਗਲੀ ਖ਼ਬਰ ਏ. ਟੀ. ਐਮ. ਤੋੜ ਕੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਦੋ ਮੁਲਜ਼ਮ ਕਾਬੂ
Ad Position 24