17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਖ਼ੂਨਦਾਨੀਆਂ ਨੂੰ ਸਨਮਾਨਿਤ ਕਰਨ ਮੌਕੇ ਪ੍ਰਬੰਧਕ ਤੇ ਪਤਵੰਤੇ। ਖ਼ੂਨਦਾਨ ਕੈਂਪ ਲਗਾਇਆ

ਰੂਪਨਗਰ, 17 ਅਗਸਤ (ਯਸ਼ਵੰਤ ਬੱਸੀ)- ਰੋਟਰੀ ਕਲੱਬ ਰੋਪੜ ਸੈਂਟਰਲ ਵਲੋਂ ਸਵੈ-ਇੱਛਤ ਖ਼ੂਨਦਾਨ ਨੂੰ ਉਤਸਾਹਿਤ ਕਰਨ ਤੇ ਲੋੜਵੰਦ ਮਰੀਜਾਂ ਦੀ ਸਹਾਇਤਾ ਦੇ ਉਦੇਸ਼ ਨਾਲ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਪਰਮਜੀਤ ਸਿੰਘ ਲੱਖੇਵਾਲ, ਮੈਂਬਰ ਐਸ.

Ad Position 21
No active advertisement
ਅਜੀਤ ਡੈਸਕ 18-08-2026
ਰੂਪਨਗਰ, 17 ਅਗਸਤ (ਯਸ਼ਵੰਤ ਬੱਸੀ)- ਰੋਟਰੀ ਕਲੱਬ ਰੋਪੜ ਸੈਂਟਰਲ ਵਲੋਂ ਸਵੈ-ਇੱਛਤ ਖ਼ੂਨਦਾਨ ਨੂੰ ਉਤਸਾਹਿਤ ਕਰਨ ਤੇ ਲੋੜਵੰਦ ਮਰੀਜਾਂ ਦੀ ਸਹਾਇਤਾ ਦੇ ਉਦੇਸ਼ ਨਾਲ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਪਰਮਜੀਤ ਸਿੰਘ ਲੱਖੇਵਾਲ, ਮੈਂਬਰ ਐਸ. ਜੀ. ਪੀ. ਸੀ. ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ ਤੇ ਹੈੱਡ ਗ੍ਰੰਥੀ ਪਵਿੱਤਰ ਸਿੰਘ ਵੀ ਮੌਜੂਦ ਸਨ। ਸੁਰਜੀਤ ਹਸਪਤਾਲ ਰੂਪਨਗਰ ਦੇ ਅਲਫ਼ਾ ਬਲੱਡ ਬੈਂਕ ਦੀ ਟੀਮ ਵਲੋਂ 31 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ । ਕੈਂਪ ਦੌਰਾਨ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਨ ਦੀ ਰਸਮ ਸੁਖਵਿੰਦਰ ਸਿੰਘ ਵਿਸਕੀ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ, ਸਟੇਟ ਐਵਾਰਡੀ ਗੁਰਬਚਨ ਸਿੰਘ ਸੋਢੀ, ਕਮਲਜੀਤ ਸਿੰਘ ਬਾਬਾ,ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਡਾ. ਸੈਲੇਸ਼ ਸ਼ਰਮਾ ਤੇ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਰੁਪਿੰਦਰ ਸਿੰਘ ਨੇ ਅਦਾ ਕੀਤੀ । ਖ਼ੂਨਦਾਨ ਕੈਂਪ ਦੀ ਸਫਲਤਾ ਵਿਚ ਰੋਟੇਰੀਅਨ ਅਜਮੇਰ ਸਿੰਘ, ਰੋਟੇਰੀਅਨ ਕੁਲਤਾਰ ਸਿੰਘ ਸੈਣੀ, ਕੁਲਜੀਤ ਸਿੰਘ ਸੈਣੀ, ਅਮਨਪ੍ਰੀਤ ਸਿੰਘ ਤੇ ਡਾ. ਹਰਮਨਦੀਪ ਸਿੰਘ ਨੇ ਸਰਗਰਮ ਭੂਮਿਕਾ ਨਿਭਾਈ । ਕਲੱਬ ਵਲੋਂ ਸਿਹਤ ਤੇ ਮਨੁੱਖੀ ਸੇਵਾ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਾਰੇ ਹੀ ਖ਼ੂਨ ਦਾਨੀਆਂ, ਵਲੰਟੀਅਰਾਂ, ਮੈਡੀਕਲ ਟੀਮ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਵੰਦੇ ਮਾਤਰਮ ਦੇ ਕਥਿਤ ਅਪਮਾਨ ਦੇ ਵਿਰੋਧ ’ਚ ਭਾਜਪਾ ਯੁਵਾ ਮੋਰਚਾ ਵਲੋਂ ਰੋਸ ਪ੍ਰਦਰਸ਼ਨ ਲਾਲਪੁਰਾ ਦੀ ਅਗਵਾਈ ਹੇਠ ਸੋਨੀਆ ਗ... ਅਗਲੀ ਖ਼ਬਰ ਆਂਗਣਵਾੜੀ ਹੈਲਪਰ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਵਿਧਾਇਕ ਚੱਢਾ ਨਾਲ ਵਿਧਾਇਕ ਚੱਢਾ ਨੇ ਬਲਾਕ ਰੂਪਨਗਰ ਦੀਆਂ ਆਂਗਣਵਾੜੀ...
Ad Position 24