17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪੰਜਾਬ ਦੇ ਸਮੁੱਚੇ ਮੁਲਾਜ਼ਮ 27 ਦੇ ਬੰਦ ਦੀ ਕਾਲ ਨੂੰ ਸਫਲ ਬਣਾਉਣ-ਗਰਚਾ

ਨੂਰਪੁਰ ਬੇਦੀ, 17 ਅਗਸਤ (ਹਰਦੀਪ ਸਿੰਘ ਢੀਂਡਸਾ)- ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਨ-ਟੀਚਿੰਗ ਤੇ ਅਫ਼ਸਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਪੈਂਨਸ਼ਨਰਜ਼ ਐਸੋਸਿਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ਗਰਚਾ ਨੇ ਪੰਜਾਬ ਦੀਆਂ ਸਮੂੰਹ ਯੂਨੀਵਰਸਿਟੀਆਂ, ਸਿੱਖਿਆ ਬੋਰਡ ਤੇ ਪੰਜਾਬ ਦੇ ਕਾਲਜਾਂ ਦੇ ਹਰੇਗ ਵਰਗ ਦੇ ਕਰਮਚਾਰੀਆਂ, ਅਧਿਕਾਰੀਆਂ, ਅਧਿਆਪਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸਾਂਝਾ ਮੁਲਾਜ਼ਮ ਮੰਚ ਅਤੇ ਪੈਨਸ਼ਨਰਜ਼ ਐਸੋਸਿਏਸ਼ਨਾਂ ਦੀ ਸਾਂਝੀ ਸੰਘਰਸ਼ ਕਮੇਟੀ ਵਲੋਂ 27 ਅਗਸਤ 2026 ਨੂੰ ਜੋ ਮੁਕੰਮਲ ਬੰਦ ਦੀ ਕਾਲ ਦਿੱਤੀ ਗਈ ਹੈ, ਵਿਚ ਸ਼ਾਮਿਲ ਹੋਣ ਅਤੇ ਪੂਰਨ ਤੌਰ ਤੇ ਕੰਮ ਕਾਜ ਠੱਪ ਕੀਤਾ ਜਾਵੇ। ਇਹ ਸੰਘਰਸ਼ ਪੰਜਾਬ ਦੇ ਹਰੇਕ ਵਰਗ ਨਾਲ ਸਬੰਧਤ ਕਰਮਚਾਰੀਆਂ, ਅਧਿਕਾਰੀਆਂ, ਅਧਿਆਪਕਾਂ ਦਾ ਸਾਂਝਾ ਸੰਘਰਸ਼ ਹੈ ਅਤੇ ਇਸਨੂੰ ਕਾਮਯਾਬ ਕਰਨਾਂ ਸਾਡਾ ਸਾਰਿਆਂ ਦਾ ਇਖਲਾਕੀ ਫਰਜ ਹੈ।

Ad Position 21
No active advertisement
ਅਜੀਤ ਡੈਸਕ 18-08-2026
ਨੂਰਪੁਰ ਬੇਦੀ, 17 ਅਗਸਤ (ਹਰਦੀਪ ਸਿੰਘ ਢੀਂਡਸਾ)- ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਨ-ਟੀਚਿੰਗ ਤੇ ਅਫ਼ਸਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਪੈਂਨਸ਼ਨਰਜ਼ ਐਸੋਸਿਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ਗਰਚਾ ਨੇ ਪੰਜਾਬ ਦੀਆਂ ਸਮੂੰਹ ਯੂਨੀਵਰਸਿਟੀਆਂ, ਸਿੱਖਿਆ ਬੋਰਡ ਤੇ ਪੰਜਾਬ ਦੇ ਕਾਲਜਾਂ ਦੇ ਹਰੇਗ ਵਰਗ ਦੇ ਕਰਮਚਾਰੀਆਂ, ਅਧਿਕਾਰੀਆਂ, ਅਧਿਆਪਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸਾਂਝਾ ਮੁਲਾਜ਼ਮ ਮੰਚ ਅਤੇ ਪੈਨਸ਼ਨਰਜ਼ ਐਸੋਸਿਏਸ਼ਨਾਂ ਦੀ ਸਾਂਝੀ ਸੰਘਰਸ਼ ਕਮੇਟੀ ਵਲੋਂ 27 ਅਗਸਤ 2026 ਨੂੰ ਜੋ ਮੁਕੰਮਲ ਬੰਦ ਦੀ ਕਾਲ ਦਿੱਤੀ ਗਈ ਹੈ, ਵਿਚ ਸ਼ਾਮਿਲ ਹੋਣ ਅਤੇ ਪੂਰਨ ਤੌਰ ਤੇ ਕੰਮ ਕਾਜ ਠੱਪ ਕੀਤਾ ਜਾਵੇ। ਇਹ ਸੰਘਰਸ਼ ਪੰਜਾਬ ਦੇ ਹਰੇਕ ਵਰਗ ਨਾਲ ਸਬੰਧਤ ਕਰਮਚਾਰੀਆਂ, ਅਧਿਕਾਰੀਆਂ, ਅਧਿਆਪਕਾਂ ਦਾ ਸਾਂਝਾ ਸੰਘਰਸ਼ ਹੈ ਅਤੇ ਇਸਨੂੰ ਕਾਮਯਾਬ ਕਰਨਾਂ ਸਾਡਾ ਸਾਰਿਆਂ ਦਾ ਇਖਲਾਕੀ ਫਰਜ ਹੈ। ਮਹਾਂ ਰੈਲੀ ਦੀ ਕਾਮਯਾਬੀ ਵਾਂਗ 27 ਅਗਸਤ ਤੇ ਬੰਦ ਨੂੰ ਵੀ ਸਫਲ ਬਣਾਇਆ ਜਾਵੇ ਤਾਂ ਜੋ ਸਰਕਾਰ ਨੂੰ ਮੁਲਾਜਮਾਂ ਦੀ ਤਾਕਤ ਦਾ ਅਹਿਸਾਸ ਕਰਾਇਆ ਜਾਵੇ। ਗਰਚਾ ਨੇ ਸਾਂਝਾਂ ਮੁਲਾਜ਼ਮ ਸੰਘਰਸ਼ ਕਮੇਟੀ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਯੂਨੀਵਰਸਿਟੀਆਂ, ਸਿੱਖਿਆਂ ਬੋਰਡ ਅਤੇ ਕਾਲਜਾਂ ਵਿਖੇ ਵਿਜ਼ਟ ਕਰਨ ਅਤੇ ਮੁਲਾਜਮਾਂ, ਅਧਿਕਾਰੀਆਂ, ਅਧਿਆਪਕਾਂ ਨੂੰ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਨ ਲਈ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਨੰਗਲ ਸੈਂਟਰਲ ਦੀ ਨਵੀਂ ਟੀਮ ਨੇ ਸੰਭਾਲੀ ਜ਼ਿੰਮੇਵਾਰੀ ਅਰੁਣਜੀਤ ਸਿੰਘ ਬਣੇ ਪ੍ਰਧਾਨ ਤੇ ਆਕਾਸ਼ ਜੈਰਥ ਨੇ ਸਕੱ... ਅਗਲੀ ਖ਼ਬਰ ਰੂਪਨਗਰ ’ਚ ਵੱਖ-ਵੱਖ ਥਾਈਂ ਆਜ਼ਾਦੀ ਦਿਹਾੜੇ ਮੌਕੇ ਲਹਿਰਾਇਆ ਤਿਰੰਗਾ
Ad Position 24