17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਰੋਟਰੀ ਕਲੱਬ ਨੰਗਲ ਸੈਂਟਰਲ ਦੀ ਨਵੀਂ ਟੀਮ ਨੇ ਸੰਭਾਲੀ ਜ਼ਿੰਮੇਵਾਰੀ ਅਰੁਣਜੀਤ ਸਿੰਘ ਬਣੇ ਪ੍ਰਧਾਨ ਤੇ ਆਕਾਸ਼ ਜੈਰਥ ਨੇ ਸਕੱਤਰ ਵਜੋਂ ਸੰਭਾਲਿਆ ਅਹੁਦਾ

ਨੰਗਲ, 17 ਅਗਸਤ (ਪ੍ਰੀਤਮ ਸਿੰਘ ਬਰਾਰੀ)- ਰੋਟਰੀ ਕਲੱਬ ਨੰਗਲ ਸੈਂਟਰਲ ਵਲੋਂ ਸਾਲ 2026-27 ਲਈ ਨਵੀਂ ਟੀਮ ਦਾ ਤਾਜਪੋਸ਼ੀ ਸਮਾਗਮ ਬੀ. ਬੀ.

Ad Position 21
No active advertisement
ਰੋਟਰੀ ਕਲੱਬ ਨੰਗਲ ਸੈਂਟਰਲ ਦੇ ਤਾਜਪੋਸ਼ੀ ਸਮਾਗਮ ਦੌਰਾਨ ਜ਼ਿੰਮੇਵਾਰੀ ਸੰਭਾਲਦੇ ਹੋਏ ਅਰੁਣਜੀਤ ਸਿੰਘ, ਅਕਾਸ਼ ਜੈਰਥ ਨਾਲ ਮੁੱਖ ਮਹਿਮਾਨ ਹਸਨ ਸਿੰਘ ਮੇਝੀ ਅਤੇ ਵਿਸ਼ੇਸ਼ ਮਹਿਮਾਨ ਚੀਫ਼ ਇੰਜੀਨੀਅਰ ਸੀ. ਪੀ. ਸਿੰਘ। 18-08-2026
ਨੰਗਲ, 17 ਅਗਸਤ (ਪ੍ਰੀਤਮ ਸਿੰਘ ਬਰਾਰੀ)- ਰੋਟਰੀ ਕਲੱਬ ਨੰਗਲ ਸੈਂਟਰਲ ਵਲੋਂ ਸਾਲ 2026-27 ਲਈ ਨਵੀਂ ਟੀਮ ਦਾ ਤਾਜਪੋਸ਼ੀ ਸਮਾਗਮ ਬੀ. ਬੀ. ਐੱਮ. ਬੀ. ਆਡੀਟੋਰੀਅਮ, ਬੀ.ਬੀ.ਐੱਮ.ਬੀ. ਡੀ.ਏ.ਵੀ. ਸਕੂਲ ਨੇੜੇ ਨੰਗਲ ਟਾਊਨਸ਼ਿਪ ਵਿਖੇ ਕਰਵਾਇਆ ਗਿਆ। ਇਸ ਮੌਕੇ ਰੋਟੇਰੀਅਨ ਅਰੁਣਜੀਤ ਸਿੰਘ ਨੇ ਕਲੱਬ ਦੇ ਨਵੇਂ ਪ੍ਰਧਾਨ ਅਤੇ ਰੋਟੇਰੀਅਨ ਆਕਾਸ਼ ਜੈਰਥ ਨੇ ਸਕੱਤਰ ਵਜੋਂ ਜ਼ਿੰਮੇਵਾਰੀ ਸੰਭਾਲੀ। ਸਮਾਗਮ ਵਿਚ ਰੋਟਰੀ ਮੈਂਬਰਾਂ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਮਹਿਰ ਬਾਬਾ ਚੈਰੀਟੇਬਲ ਟਰੱਸਟ ਬੱਸੀ ਪਠਾਣਾ ਦੇ ਟਰੱਸਟੀ ਅਤੇ ਰੋਟਰੀ ਚੇਅਰਮੈਨ ਰੋਟੇਰੀਅਨ ਹਸਨ ਸਿੰਘ ਮੇਝੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਰੋਟਰੀ ਵਰਗੀਆਂ ਸੰਸਥਾਵਾਂ ਸਮਾਜ ਦੇ ਲੋੜਵੰਦ ਵਰਗਾਂ ਤੱਕ ਸਹਾਇਤਾ ਪਹੁੰਚਾਉਣ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨਵੀਂ ਟੀਮ ਨੂੰ ਸੇਵਾ ਦੇ ਮਿਸ਼ਨ ਨੂੰ ਹੋਰ ਵਿਸ਼ਾਲ ਕਰਨ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਵਿਸ਼ੇਸ਼ ਮਹਿਮਾਨ ਬੀ.ਬੀ.ਐੱਮ.ਬੀ. ਨੰਗਲ ਦੇ ਚੀਫ਼ ਇੰਜੀਨੀਅਰ ਇੰਜੀਨੀਅਰ ਸੀ.ਪੀ. ਸਿੰਘ ਨੇ ਵੀ ਨਵੀਂ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਨਵ-ਨਿਯੁਕਤ ਪ੍ਰਧਾਨ ਅਰੁਣਜੀਤ ਸਿੰਘ ਅਤੇ ਸਕੱਤਰ ਆਕਾਸ਼ ਜੈਰਥ ਨੇ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਨਵੀਂ ਗਤੀ ਦੇਣ ਦਾ ਸੰਕਲਪ ਪ੍ਰਗਟਾਇਆ। ਇਸ ਮੌਕੇ ਸਮਾਜ ਸੇਵਾ, ਸਿਹਤ, ਸਿੱਖਿਆ, ਵਾਤਾਵਰਨ ਅਤੇ ਲੋਕ ਭਲਾਈ ਨਾਲ ਸਬੰਧਤ ਕਾਰਜਾਂ ਨੂੰ ਤਰਜੀਹ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤਾਜਪੋਸ਼ੀ ਸਮਾਰੋਹ ਦੇ ਚੇਅਰਮੈਨ ਡਾਕਟਰ ਆਰ. ਐਸ. ਹੈਅੰਕੀ, ਪ੍ਰਿੰਸੀਪਲ ਜਸਬੀਰ ਸਿੰਘ ਡਾਕਟਰ ਪੀਜੀਐਸ ਕੰਗ ਡਾ: ਸੰਜੀਵ ਗੌਤਮ ਨਿਤਿਨ ਸਿੰਧਵਾਨੀ ਵਰੁਣ ਦੀਵਾਨ ਮੋਹਿਤ ਰਾਣਾ ਰਾਜੇਸ਼ ਖੰਨਾ ਮਨੀਸ਼ ਖੰਨਾ ਲਲਿਤ ਚੌਧਰੀ ਚੰਦਨ ਰਾਣਾ ਚਿੰਪੂ ਬਬਲੂ ਰਾਣਾ ਅਗੰਮਪੁਰ ਅਤੇ ਜੱਸਾ ਭਾਜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਪਤਵੰਤੇ ਹਾਜ਼ਰ ਸਨ l
Ad Position 22
No active advertisement
ਪਿਛਲੀ ਖ਼ਬਰ ਪਿੰਡ ਘਨੌਲੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪੰਜਾਬ ਦੇ ਸਮੁੱਚੇ ਮੁਲਾਜ਼ਮ 27 ਦੇ ਬੰਦ ਦੀ ਕਾਲ ਨੂੰ ਸਫਲ ਬਣਾਉਣ-ਗਰਚਾ
Ad Position 24