30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਨੂਰਪੁਰ ਬੇਦੀ ਦੇ ਕਾਂਗਰਸੀ ਆਗੂ ਵਲੋਂ ਪ੍ਰੈੱਸ ਕਾਨਫ਼ਰੰਸ

ਨੂਰਪੁਰ ਬੇਦੀ, 29 ਅਗਸਤ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਪੰਜਾਬ ਕਾਂਗਰਸ ਅੰਦਰ ਚੱਲ ਰਹੀ ਸਿਆਸੀ ਉਥਲ ਪੁਥਲ ਦਰਮਿਆਨ ਨੂਰਪੁਰ ਬੇਦੀ ਵਿਖੇ ਕਾਂਗਰਸੀਆਂ ਵਲੋਂ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਸਾਬਕਾ ਸੰਮਤੀ ਮੈਂਬਰ ਨਰਿੰਦਰ ਬੱਗਾ ਨੇ ਲੋਕਲਵਾਦ ਦਾ ਮੁੱਦਾ ਚੁੱਕਣ ਵਾਲਿਆਂ ਨੂੰ ਘੇਰਦਿਆਂ ਕਿਹਾ ਕਿ ਉਹ ਜਵਾਬ ਦੇਣ ਕਿ ਜਦੋਂ ਲੋਕਲ ਉਮੀਦਵਾਰ ਡਾ.

Ad Position 21
No active advertisement
ਅਜੀਤ ਡੈਸਕ 30-08-2026
ਨੂਰਪੁਰ ਬੇਦੀ, 29 ਅਗਸਤ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਪੰਜਾਬ ਕਾਂਗਰਸ ਅੰਦਰ ਚੱਲ ਰਹੀ ਸਿਆਸੀ ਉਥਲ ਪੁਥਲ ਦਰਮਿਆਨ ਨੂਰਪੁਰ ਬੇਦੀ ਵਿਖੇ ਕਾਂਗਰਸੀਆਂ ਵਲੋਂ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਸਾਬਕਾ ਸੰਮਤੀ ਮੈਂਬਰ ਨਰਿੰਦਰ ਬੱਗਾ ਨੇ ਲੋਕਲਵਾਦ ਦਾ ਮੁੱਦਾ ਚੁੱਕਣ ਵਾਲਿਆਂ ਨੂੰ ਘੇਰਦਿਆਂ ਕਿਹਾ ਕਿ ਉਹ ਜਵਾਬ ਦੇਣ ਕਿ ਜਦੋਂ ਲੋਕਲ ਉਮੀਦਵਾਰ ਡਾ. ਰਮੇਸ਼ ਦੱਤ ਸ਼ਰਮਾ ਚੋਣ ਲੜਦੇ ਸਨ ਤਾਂ ਕੀ ਇਨ੍ਹਾਂ ਲੋਕਾਂ ਨੇ ਕਦੇ ਡਾ. ਰਮੇਸ਼ ਦੱਤ ਸ਼ਰਮਾ ਜਾਂ ਕਾਂਗਰਸ ਪਾਰਟੀ ਨੂੰ ਵੋਟ ਪਾਈ ਸੀ? ਨਰਿੰਦਰ ਬੱਗਾ ਨੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ ਤੇ ਪਿਛਲੇ ਸਮੇਂ ’ਚ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲਗਾਏ। ਉਨ੍ਹਾਂ ਸੂਬਾ ਪ੍ਰਧਾਨ ਰਾਜਾ ਵੜਿੰਗ ਵਲੋਂ ਨੰਗਲ ਰੈਲੀ ਦੌਰਾਨ ਦਿੱਤੇ ਬਿਆਨ ਦੀ ਵੀ ਸਖਤ ਆਲੋਚਨਾ ਕੀਤੀ। ਇਸ ਮੌਕੇ ਡਾ: ਪ੍ਰੇਮ ਦਾਸ ਸਾਬਕਾ ਚੇਅਰਮੈਨ, ਡਾ. ਦੇਸ ਰਾਜ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ, ਪ੍ਰੀਤਮ ਸਿੰਘ ਮਵਾ, ਵਿਜੇ ਕੁਮਾਰ ਪਿੰਕਾ, ਨੰਦ ਚੌਧਰੀ, ਮੱਖਣ ਖਾਨ ਭੱਟੋ, ਸ਼ਿੰਗਾਰਾ ਸਿੰਘ ਲਸਾੜੀ, ਰਣਜੀਤ ਸਿੰਘ ਜੀਤੀ, ਜਸਵੀਰ ਸਿੰਘ ਸਸਕੋਰ, ਕਮਲਜੀਤ ਚਨੋਲੀ, ਕੇਸਰ ਸਿੰਘ ਜਟਵਾਹੜ੍ਹ, ਪਰਮਜੀਤ ਸਿੰਘ ਮਵਾ, ਸਰਬਜੀਤ ਸਿੰਘ ਸੈਣੀਮਾਜਰਾ, ਹੇਮਰਾਜ ਟਿੱਬਾ ਟੱਪਰੀਆਂ, ਨਰਿੰਦਰ ਪਾਲ, ਗੁਰਦਿਆਲ ਸਿੰਘ ਖਟੜਾ, ਵਿਜੇ ਸਰਪੰਚ ਸਰਥਲੀ, ਗੁਰਚਰਨ ਸਿੰਘ ਕਾਕਾ, ਲੰਬੜਦਾਰ ਬਲਿੰਦਰ ਰਾਣਾ, ਅਵਤਾਰ ਚੌਧਰੀ, ਰਾਮ ਭੱਜ ਬਜਰੂੜ, ਡਾ ਸੁਨੀਲ ਕੁਮਾਰ, ਸ਼ਸ਼ੀ ਪੰਡਿਤ ਸਿੰਘਪੁਰ, ਸੁਰਿੰਦਰ ਕੁਮਾਰ ਬਜਰੂੜ, ਕੇਸਰ ਸਿੰਘ ਜਟਵਾਹੜ੍ਹ, ਪ੍ਰੇਮ ਸਾਖਪੁਰ, ਮੰਗਤ ਰਾਮ ਰੋੜੂਆਣਾ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਸਵੀਰ ਸਿੰਘ ਗੜ੍ਹੀ ਅੱਜ ਸ੍ਰੀ ਚਮਕੌਰ ਸਾਹਿਬ ਹੋਣਗੇ ਨਤਮਸਤਕ ਅਗਲੀ ਖ਼ਬਰ ਯਾਰਾ ਜ਼ਿੰਕ ਦੀ ਗੁਣਵੱਤਾ ’ਤੇ ਕਿਸਾਨ ਆਗੂਆਂ ਨੇ ਖੜ੍ਹੇ ਕੀਤੇ ਸਵਾਲ
Ad Position 24