30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਯਾਰਾ ਜ਼ਿੰਕ ਦੀ ਗੁਣਵੱਤਾ ’ਤੇ ਕਿਸਾਨ ਆਗੂਆਂ ਨੇ ਖੜ੍ਹੇ ਕੀਤੇ ਸਵਾਲ

ਰੂਪਨਗਰ, 29 ਅਗਸਤ (ਸਤਨਾਮ ਸਿੰਘ ਸੱਤੀ)- ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਨੇ ਯਾਰਾ ਫਰਟੀਲਾਈਜ਼ਰਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ‘ਯਾਰਾਵੀਟਾ ਜ਼ਿੰਕ ਪ੍ਰੋਕੋਟ 39. 5 ਫੀਸਦੀ’ ਉਤਪਾਦ ਦੀ ਗੁਣਵੱਤਾ ਸਬੰਧੀ ਸਾਹਮਣੇ ਆਏ ਮਾਮਲੇ ’ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਵਿੱਚ ਕੰਪਨੀ ਦੇ ਉਤਪਾਦਾਂ ਦੀ ਸਰਕਾਰੀ ਪੱਧਰ ’ਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 30-08-2026
ਰੂਪਨਗਰ, 29 ਅਗਸਤ (ਸਤਨਾਮ ਸਿੰਘ ਸੱਤੀ)- ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਨੇ ਯਾਰਾ ਫਰਟੀਲਾਈਜ਼ਰਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ‘ਯਾਰਾਵੀਟਾ ਜ਼ਿੰਕ ਪ੍ਰੋਕੋਟ 39.5 ਫੀਸਦੀ’ ਉਤਪਾਦ ਦੀ ਗੁਣਵੱਤਾ ਸਬੰਧੀ ਸਾਹਮਣੇ ਆਏ ਮਾਮਲੇ ’ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਵਿੱਚ ਕੰਪਨੀ ਦੇ ਉਤਪਾਦਾਂ ਦੀ ਸਰਕਾਰੀ ਪੱਧਰ ’ਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਸੇਖੋ ਕਕਰਾਲੀ, ਸੀਨੀਅਰ ਮੀਤ ਪ੍ਰਧਾਨ ਜਗਮੀਤ ਸਿੰਘ ਮੁਗਲ ਮਾਜਰੀ ਅਤੇ ਰੋਪੜ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਗਿੱਲ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਵਿਭਾਗ ਦੀ ਜਾਂਚ ਵਿਚ ਉਕਤ ਉਤਪਾਦ ਵਿਚ ਜ਼ਿੰਕ ਦੀ ਮਾਤਰਾ 1.74 ਫੀਸਦੀ ਪਾਏ ਜਾਣ ਅਤੇ ਪ੍ਰਾਈਵੇਟ ਲੈਬ ਦੀਆਂ ਰਿਪੋਰਟਾਂ ਸਬੰਧੀ ਉੱਠੇ ਸਵਾਲਾਂ ਕਾਰਨ ਕਿਸਾਨਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਪੰਜਾਬ ਵਿਚ ਅਧਿਕਾਰਤ ਜਾਂਚ ਰਾਹੀਂ ਪੁਸ਼ਟੀ ਹੋਣੀ ਬਾਕੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਖੇਤੀਬਾੜੀ ਵਿਭਾਗ ਵਲੋਂ ਯਾਰਾ ਜ਼ਿੰਕ ਪ੍ਰੋਕੋਟ ਸਮੇਤ ਕੰਪਨੀ ਦੇ ਉਤਪਾਦਾਂ ਦੇ ਸਰਕਾਰੀ ਨਮੂਨੇ ਲੈ ਕੇ ਜਾਂਚ ਕਰਵਾਈ ਜਾਵੇ ਅਤੇ ਜਾਂਚ ਪੂਰੀ ਹੋਣ ਤੱਕ ਕੰਪਨੀ ਦੇ ਪ੍ਰਚਾਰ, ਪ੍ਰਦਰਸ਼ਨੀ ਅਤੇ ਵਿਕਰੀ ਸਟਾਲਾਂ ’ਤੇ ਰੋਕ ਲਗਾਈ ਜਾਵੇ। ਉਨ੍ਹਾਂ ਪੰਜਾਬ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਅਪੀਲ ਕੀਤੀ ਕਿ ਸਤੰਬਰ ਮਹੀਨੇ ਤੋਂ ਲੱਗਣ ਵਾਲੇ ਕਿਸਾਨ ਮੇਲਿਆਂ ਵਿਚ ਯਾਰਾ ਫਰਟੀਲਾਈਜ਼ਰਜ਼ ਨੂੰ ਸਟਾਲ ਲਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਮੇਲੇ ਕਿਸਾਨਾਂ ਨੂੰ ਭਰੋਸੇਯੋਗ ਖੇਤੀਬਾੜੀ ਜਾਣਕਾਰੀ ਅਤੇ ਉਤਪਾਦਾਂ ਨਾਲ ਜਾਣੂ ਕਰਵਾਉਣ ਲਈ ਹੁੰਦੇ ਹਨ। ਯੂਨੀਅਨ ਆਗੂਆਂ ਨੇ ਖਾਦ-ਦਵਾਈਆਂ ਦੇ ਵਿਕਰੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਵਲੋਂ ਲਏ ਨਮੂਨਿਆਂ ਦੀ ਰਿਪੋਰਟ ਆਉਣ ਤੱਕ ਯਾਰਾ ਪ੍ਰੋਕੋਟ ਜ਼ਿੰਕ ਦੀ ਵਿਕਰੀ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨ ਮੇਲਿਆਂ ਵਿਚ ਯਾਰਾ ਕੰਪਨੀ ਦਾ ਸਟਾਲ ਲਗਾਇਆ ਗਿਆ ਤਾਂ ਕਿਸਾਨ ਜਥੇਬੰਦੀਆਂ ਵਲੋਂ ਇਸ ਦਾ ਲੋਕਤੰਤਰਿਕ ਢੰਗ ਨਾਲ ਵਿਰੋਧ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਦੇ ਕਾਂਗਰਸੀ ਆਗੂ ਵਲੋਂ ਪ੍ਰੈੱਸ ਕਾਨਫ਼ਰੰਸ ਅਗਲੀ ਖ਼ਬਰ ਪਿੰਡ ਹਵੇਲੀ ਖ਼ੁਰਦ ਵਾਸੀਆਂ ਲਈ ਵਾਟਰ ਟੈਂਕਰ ਦੇ ਨਾਲ ਫਾਇਰ ਕੰਟਰੋਲ ਸਿਸਟਮ ਭੇਟ
Ad Position 24