ਸਰਕਾਰੀ ਕੰਨਿਆ ਸਕੂਲ ਤਖਤਗੜ੍ਹ ਵਿਖੇ ਇਕ ਰੋਜ਼ਾ ਵਰਕਸ਼ਾਪ ਲਗਾਈ
ਨੂਰਪੁਰ ਬੇਦੀ, 29 ਅਕਤੂਬਰ (ਢੀਂਡਸਾ)- ਸਰਕਾਰੀ ਕੰਨਿਆ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਲੈ ਕੇ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਹ ਵਰਕਸ਼ਾਪ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲਾ ਦੀ ਸੰਸਥਾ ਸੀ.
ਨੂਰਪੁਰ ਬੇਦੀ, 29 ਅਕਤੂਬਰ (ਢੀਂਡਸਾ)- ਸਰਕਾਰੀ ਕੰਨਿਆ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਲੈ ਕੇ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਹ ਵਰਕਸ਼ਾਪ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲਾ ਦੀ ਸੰਸਥਾ ਸੀ.ਸੀ.ਆਰ.ਟੀ. ਨਵੀਂ ਦਿੱਲੀ ਰਾਹੀਂ ਆਪਣੇ ਜ਼ਿਲ੍ਹਾ ਰਿਸੋਰਸ ਪਰਸਨ ਹਰਦੀਪ ਸਿੰਘ ਦੀ ਅਗਵਾਈ ਵਿਚ ਸਕੂਲ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੇ ਸਹਿਯੋਗ ਨਾਲ ਲਗਾਈ ਗਈ ਇਸ ਵਰਕਸ਼ਾਪ ਵਿਚ ਸਕੂਲ ਦੇ ਕਰੀਬ 400 ਵਿਦਿਆਰਥੀਆਂ ਨੇ ਸਵੇਰ ਦੀ ਸਭਾ ਵਿਚ ਅਤੇ ਕਰੀਬ 265 ਵਿਦਿਆਰਥੀਆਂ ਨੇ ਵੱਖ ਵੱਖ ਪੇਂਟਿੰਗ ਮੁਕਾਬਲਿਆਂ, ਕੁਇਜ਼ ਮੁਕਾਬਲਿਆਂ ਅਤੇ ਲੇਖ ਮੁਕਾਬਲਿਆਂ ਵਿਚ ਭਾਗ ਲਿਆ।ਵਰਕਸ਼ਾਪ ਦੌਰਾਨ ਕਰਵਾਏ ਸੈਮੀਨਾਰ ਨੂੰ ਉੱਘੇ ਵਿਦਵਾਨ ਅਤੇ ਸੇਵਾ ਮੁਕਤ ਚੀਫ਼ ਇੰਜੀਨੀਅਰ ਭਾਈ ਦਵਿੰਦਰ ਸਿੰਘ ਜੀ ਨੇ ਸੰਬੋਧਨ ਕਰਦਿਆਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਪੂਰੀ ਦੁਨੀਆ ਦੀ ਮਾਨਵਤਾ ਦੀ ਚਾਦਰ ਸਨ, ਜਿਨ੍ਹਾਂ ਨੇ ਮਨੁੱਖੀ ਆਜ਼ਾਦੀ ਲਈ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਨੂੰ ਵੰਗਾਰਿਆ । ਗੁਰੂ ਜੀ ਨੇ ਰਾਜਸਥਾਨ ਦੇ ਜੈਜਾਵੰਤੀ ਰਾਗ ਵਿਚ ਆਪਣੀ ਬਾਣੀ ਦੀ ਰਚਨਾ ਕੀਤੀ । ਗੁਰੂ ਤੇਗ ਬਹਾਦਰ ਜੀ ਬਾਰੇ ਸੀ.ਸੀ.ਆਰ.ਟੀ. ਨਵੀਂ ਦਿੱਲੀ ਵਲੋਂ ਸਕੂਲ ਵਿਚ ਵਰਕਸ਼ਾਪ ਕਰਵਾਉਣ ਲਈ ਧੰਨਵਾਦ ਕੀਤਾ । ਸਕੂਲ ਦੇ ਪ੍ਰੋਗਰਾਮ ਕੋਆਰਡੀਨੇਟਰ ਲੈਕ. ਸਤਨਾਮ ਸਿੰਘ ਨੇ ਕੁਇਜ਼ ਮੁਕਾਬਲੇ , ਮੈਡਮ ਰਮਨਦੀਪ ਕੌਰ ਨੇ ਲੇਖ ਮੁਕਾਬਲੇ ਅਤੇ ਜਸਵਿੰਦਰ ਕੌਰ ਨੇ ਪੇਂਟਿੰਗ ਮੁਕਾਬਲੇ ਸ਼ਾਨਦਾਰ ਢੰਗ ਨਾਲ ਕਰਵਾਏ । ਸੀ.ਸੀ.ਆਰ.ਟੀ ਦੇ ਡੀ.ਆਰ.ਪੀ ਹਰਦੀਪ ਸਿੰਘ ਨੇ ਮਨਿਸਟਰੀ ਆਫ਼ ਕਲਚਰ ਦੀ ਸੰਸਥਾ ਸੈਂਟਰ ਫ਼ਾਰ ਕਲਚਰਲ ਰਿਸੋਰਸਜ਼ ਵਲੋਂ ਡਾਇਰੈਕਟਰ ਪੁਪੰਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ ਰਾਹੁਲ ਕੁਮਾਰ ਦੀ ਅਗਵਾਈ ਵਿਚ ਦੇਸ਼ ਭਰ ਵਿਚ ਦੇ 250 ਸਕੂਲਾਂ ਵਿਚ ਕਰਵਾਈਆਂ ਜਾ ਰਹੀਆਂ ਵਰਕਸ਼ਾਪਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਦਾ ਵਰਕਸ਼ਾਪ ਨੂੰ ਸਫਲ ਬਣਾੳੇਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਪੇਂਟਿੰਗ ਮੁਕਾਬਲਿਆਂ ਵਿਚ ਮਨਰੀਤ ਕੌਰ, ਸੈਂਜਲ ਸਿੰਘ ਤੇ ਜਸਪ੍ਰੀਤ ਕੌਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਲੇਖ ਮੁਕਾਬਲੇ ਵਿਚ ਸਿਮਰੀਤ ਕੌਰ, ਮਨਮੀਤ ਕੌਰ ਤੇ ਮਨਿੰਦਰ ਕੌਰ ਨੇ ਪਹਿਲੇ ਤਿੰਨ ਸਥਾਨ ਜਿੱਤੇ। ਕੁਇਜ਼ ਮੁਕਾਬਲੇ ਵਿਚ ਅਸ਼ਮੀਤ ਕੌਰ, ਗੁਰਲੀਨ ਕੌਰ ਤੇ ਮਨਪ੍ਰੀਤ ਕੌਰ ਦੀ ਟੀਮ ਨੇ ਪਹਿਲਾ ਅਤੇ ਹਰਸ਼ਪ੍ਰੀਤ ਕੌਰ, ਜਸ਼ਨਪ੍ਰੀਤ ਕੌਰ ਹਰਲੀਨ ਕੌਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਜਦਕਿ ਮਨਮੀਤ ਕੌਰ ਨੇ ਭਾਸ਼ਣ ਵਿਚ ਪਹਿਲਾ ਸਥਾਨ ਹਾਸਲ ਕੀਤਾ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ, ਅੱਵਲ ਆਏ ਵਿਦਿਆਰਥੀਆਂ ਅਤੇ ਮੁਕਾਬਲੇ ਕਰਵਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੰਚ ਦਾ ਸੰਚਾਲਨ ਲੈਕ. ਸਤਨਾਮ ਸਿੰਘ ਨੇ ਬਾਖ਼ੂਬੀ ਨਿਭਾਇਆ। ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।