29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਇਲਾਕੇ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੀਤੀ ਇਲਾਕੇ ਦੀਆਂ ਸੜਕਾਂ ਦੀ ਸਾਰ ਲੈਣ ਦੀ ਮੰਗ

ਪੁਰਖਾਲੀ, 29 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਘਾੜ ਇਲਾਕੇ ਦੀਆਂ ਲਗਭਗ ਸਾਰੀਆਂ ਸੜਕਾਂ ਦੀ ਹਾਲਤ ਅਜਿਹੀ ਹੋਈ ਪਈ ਹੈ ਕਿ ਸੜਕਾਂ ਦੀ ਮਾੜੀ ਹਾਲਤ ਨੂੰ ਵੇਖ ਕੇ ਰਿਸ਼ਤੇਦਾਰਾਂ ਨੇ ਵੀ ਆਪਣੀਆਂ ਰਿਸ਼ਤੇਦਾਰੀਆਂ ’ਚ ਆਉਣਾ ਛੱਡ ਦਿੱਤਾ ਹੈ। ਇਸ ਸਬੰਧੀ ਘਾੜ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਰੂਪਨਗਰ ਨੂੰ ਘਾੜ ਇਲਾਕੇ ਦੀਆਂ ਸੜਕਾਂ ਅਤੇ ਘਾੜ ਇਲਾਕੇ ਦੇ ਲੋਕਾਂ ਨਾਲ ਉਹ ਕਿਹੜਾ ਵੈਰ ਹੈ, ਜਿਸ ਕਾਰਨ ਉਹ ਇਲਾਕੇ ਦੀਆਂ ਸੜਕਾਂ ਦੀ ਕੋਈ ਸਾਰ ਨਹੀਂ ਲੈ ਰਿਹਾ, ਇਲਾਕਾ ਵਾਸੀਆਂ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੀ ਕਿਰਪਾ ਸਦਕਾ ਚੰਡੀਗੜ੍ਹ ਨੂੰ ਹਿਮਾਚਲ ਨਾਲ ਮਿਲਾਉਣ ਵਾਲੀ ਸਿਸਵਾਂ, ਅਭੀਪੁਰ, ਮੀਆਂਪੁਰ ਚੰਗਰ,ਹਰੀਪੁਰ, ਪੁਰਖਾਲੀ ਅਤੇ ਕਕੌਟ-ਮਾਜਰੀ ਸੜਕ ਦਾ ਕੰਮ ਦੋ ਸਾਲਾਂ ਦੇ ਸਮੇਂ ’ਚ ਵੀ ਪੂਰਾ ਨਹੀਂ ਹੋ ਸਕਿਆ, ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਮੀਆਪੁਰ ਸਟੇਸ਼ਨ ਤੋਂ ਵਾਇਆ ਪੰਜੋਲੀ, ਪੰਜੋਲਾ, ਦੋਵੇਂ ਬਬਾਨੀਆਂ ਹੋ ਕੇ ਬਿੰਦਰਖ ਜਾਣ ਵਾਲੀ ਸੜਕ ਤੇ ਇਹ ਵੀ ਵਿਭਾਗ ਮੁੜ ਕੇ ਲੁੱਕ ਪਾਉਣੀ ਭੁੱਲ ਗਿਆ ਹੈ।

Ad Position 21
No active advertisement
ਅਜੀਤ ਡੈਸਕ 30-10-2026
ਪੁਰਖਾਲੀ, 29 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਘਾੜ ਇਲਾਕੇ ਦੀਆਂ ਲਗਭਗ ਸਾਰੀਆਂ ਸੜਕਾਂ ਦੀ ਹਾਲਤ ਅਜਿਹੀ ਹੋਈ ਪਈ ਹੈ ਕਿ ਸੜਕਾਂ ਦੀ ਮਾੜੀ ਹਾਲਤ ਨੂੰ ਵੇਖ ਕੇ ਰਿਸ਼ਤੇਦਾਰਾਂ ਨੇ ਵੀ ਆਪਣੀਆਂ ਰਿਸ਼ਤੇਦਾਰੀਆਂ ’ਚ ਆਉਣਾ ਛੱਡ ਦਿੱਤਾ ਹੈ। ਇਸ ਸਬੰਧੀ ਘਾੜ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਰੂਪਨਗਰ ਨੂੰ ਘਾੜ ਇਲਾਕੇ ਦੀਆਂ ਸੜਕਾਂ ਅਤੇ ਘਾੜ ਇਲਾਕੇ ਦੇ ਲੋਕਾਂ ਨਾਲ ਉਹ ਕਿਹੜਾ ਵੈਰ ਹੈ, ਜਿਸ ਕਾਰਨ ਉਹ ਇਲਾਕੇ ਦੀਆਂ ਸੜਕਾਂ ਦੀ ਕੋਈ ਸਾਰ ਨਹੀਂ ਲੈ ਰਿਹਾ, ਇਲਾਕਾ ਵਾਸੀਆਂ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੀ ਕਿਰਪਾ ਸਦਕਾ ਚੰਡੀਗੜ੍ਹ ਨੂੰ ਹਿਮਾਚਲ ਨਾਲ ਮਿਲਾਉਣ ਵਾਲੀ ਸਿਸਵਾਂ, ਅਭੀਪੁਰ, ਮੀਆਂਪੁਰ ਚੰਗਰ,ਹਰੀਪੁਰ, ਪੁਰਖਾਲੀ ਅਤੇ ਕਕੌਟ-ਮਾਜਰੀ ਸੜਕ ਦਾ ਕੰਮ ਦੋ ਸਾਲਾਂ ਦੇ ਸਮੇਂ ’ਚ ਵੀ ਪੂਰਾ ਨਹੀਂ ਹੋ ਸਕਿਆ, ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਮੀਆਪੁਰ ਸਟੇਸ਼ਨ ਤੋਂ ਵਾਇਆ ਪੰਜੋਲੀ, ਪੰਜੋਲਾ, ਦੋਵੇਂ ਬਬਾਨੀਆਂ ਹੋ ਕੇ ਬਿੰਦਰਖ ਜਾਣ ਵਾਲੀ ਸੜਕ ਤੇ ਇਹ ਵੀ ਵਿਭਾਗ ਮੁੜ ਕੇ ਲੁੱਕ ਪਾਉਣੀ ਭੁੱਲ ਗਿਆ ਹੈ। ਇਸੇ ਤਰ੍ਹਾਂ ਮੀਆਂਪੁਰ ਸਟੇਸ਼ਨ ਤੋਂ ਮਾਦਪੁਰ, ਪੜੀ ਆਦਿ ਪਿੰਡਾਂ ਨੂੰ ਜਾਣ ਵਾਲੀ ਸੜਕ ਵੀ ਲੁੱਕ ਨੂੰ ਤਰਸੀ ਪਈ ਹੈ, ਇਸੇ ਤਰਾਂ ਮੀਆਂਪੁਰ ਸਟੇਸ਼ਨ ਤੋਂ ਠੌਣਾ ਆਦਿ ਪਿੰਡਾਂ ਨੂੰ ਜਾਣ ਵਾਲੀ ਸੜਕ ਵੀ ਆਪਣੀ ਮੁਰੰਮਤ ਨੂੰ ਤਰਸ ਰਹੀ ਹੈ। ਪੁਰਖਾਲੀ ਤੋਂ ਰੰਗੀਲਪੁਰ ਜਾਣ ਵਾਲੀ ਸੜਕ ਵੀ ਲੁੱਕ ਨੂੰ ਤਰਸੀ ਪਈ ਹੈ। ਸੜਕ ’ਚ ਪਏ ਟੋਏ ਹਾਦਸਿਆਂ ਦਾ ਸਬੱਬ ਬਣ ਦਾ ਸਬੱਬ ਬਣ ਰਹੇ ਹਨ, ਇਸ ਸਬੰਧੀ ਇਲਾਕਾ ਵਾਸੀਆਂ ਨੇ ਹਲਕਾ ਵਿਧਾਇਕ ਦਿਨੇਸ਼ ਚੱਢਾ, ਡਿਪਟੀ ਕਮਿਸ਼ਨਰ ਰੂਪਨਗਰ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਲਾਕੇ ਦੇ ਲੋਕਾਂ ਤੇ ਤਰਸ ਖਾਧਾ ਜਾਵੇ ਅਤੇ ਇਲਾਕੇ ਦੀਆਂ ਸੜਕਾਂ ਦੀ ਹਾਲਤ ਸੁਧਾਰੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਤਖਤਗੜ੍ਹ ਵਿਖੇ ਇਕ ਰੋਜ਼ਾ ਵਰਕਸ਼ਾਪ ਲਗਾਈ ਅਗਲੀ ਖ਼ਬਰ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਆਗਾਜ਼ ਮੌਕੇ ਅਧਿਕਾਰੀ ਅਤੇ ਖਿਡਾਰੀ। 70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦਾ ਰੂਪਨਗਰ ਵਿਖ...
Ad Position 24