ਭੱਲੜੀ ਤੋਂ ਖੇੜਾ ਕਲਮੋਟ ਜਾਣ ਲਈ ਸਵਾਂ ਨਦੀ ’ ਤੇ ਬਣਾਇਆ ਆਰਜ਼ੀ ਪੁਲ , ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਸਹੂਲਤ
ਸੁਖਸਾਲ, 19 ਸਤੰਬਰ (ਧਰਮ ਪਾਲ)-ਭੱਲੜੀ ਤੋਂ ਖੇੜਾ ਕਲਮੋਟ ਨੂੰ ਜਾਣ ਵਾਲੇ ਰਸਤੇ ’ਤੇ ਸਵਾਂ ਨਦੀ ’ਤੇ ਇਲਾਕੇ ਦੇ ਮੋਹਤਵਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਰਜ਼ੀ ਪੁਲ ਬਣਾਇਆ ਗਿਆ ਹੈ। ਇਸ ਪੁਲ ਦੇ ਬਣਨ ਨਾਲ ਭੱਲੜੀ, ਖੇੜਾ ਕਲਮੋਟ ਸਮੇਤ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਵਿਚ ਵੱਡੀ ਸਹੂਲਤ ਮਿਲੇਗੀ।
ਸੁਖਸਾਲ, 19 ਸਤੰਬਰ (ਧਰਮ ਪਾਲ)-ਭੱਲੜੀ ਤੋਂ ਖੇੜਾ ਕਲਮੋਟ ਨੂੰ ਜਾਣ ਵਾਲੇ ਰਸਤੇ ’ਤੇ ਸਵਾਂ ਨਦੀ ’ਤੇ ਇਲਾਕੇ ਦੇ ਮੋਹਤਵਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਰਜ਼ੀ ਪੁਲ ਬਣਾਇਆ ਗਿਆ ਹੈ। ਇਸ ਪੁਲ ਦੇ ਬਣਨ ਨਾਲ ਭੱਲੜੀ, ਖੇੜਾ ਕਲਮੋਟ ਸਮੇਤ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਵਿਚ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸਵਾਂ ਨਦੀ ਵਿਚ ਪਾਣੀ ਦਾ ਪੱਧਰ ਵਧ ਜਾਣ ਕਾਰਨ ਇਸ ਰਸਤੇ ਰਾਹੀਂ ਆਵਾਜਾਈ ਪ੍ਰਭਾਵਿਤ ਹੋ ਜਾਂਦੀ ਹੈ। ਆਰਜ਼ੀ ਪੁਲ ਬਣਨ ਨਾਲ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਲੰਮਾ ਰਸਤਾ ਤੈਅ ਕਰਨ ਤੋਂ ਰਾਹਤ ਮਿਲੇਗੀ ਅਤੇ ਭੱਲੜੀ ਤੋਂ ਖੇੜਾ ਕਲਮੋਟ ਸਮੇਤ ਹੋਰਨਾਂ ਪਿੰਡਾਂ ਨਾਲ ਸੰਪਰਕ ਵੀ ਸੁਖਾਲਾ ਹੋਵੇਗਾ। ਇਲਾਕੇ ਦੇ ਮੋਹਤਵਰਾਂ ਨੇ ਕਿਹਾ ਕਿ ਇਹ ਆਰਜ਼ੀ ਪੁਲ ਹਰ ਸਾਲ ਲੋਕਾਂ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਬਣਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਰਸਤੇ ਰਾਹੀਂ ਵਿਦਿਆਰਥੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਆਉਣ-ਜਾਣ ਵਿਚ ਕਾਫ਼ੀ ਸਹੂਲਤ ਮਿਲਦੀ ਹੈ।