20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਟਿੱਬਾ ਨੰਗਲ ਵਿਖੇ ਗੁੱਜਰ ਸਮਰਾਟ ਮਿਹਿਰ ਭੋਜ ਦੀ ਜੈਅੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ

ਨੂਰਪੁਰ ਬੇਦੀ, 19 ਸਤੰਬਰ (ਹਰਦੀਪ ਸਿੰਘ ਢੀਂਡਸਾ)-ਗੁੱਜਰ ਸਮਰਾਟ ਮਿਹਿਰ ਭੋਜ ਜੀ ਦੀ ਜੈਅੰਤੀ ਪਿੰਡ ਟਿੱਬਾ ਨੰਗਲ ਵਿਖੇ ਸਥਿਤ ਗੁੱਜਰ ਸਮਰਾਟ ਮਿਹਿਰ ਭੋਜ ਚੌਕ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਗੁੱਜਰ ਸਮਾਜ ਦੇ ਲੋਕਾਂ ਵਲੋਂ ਸਮਰਾਟ ਮਿਹਿਰ ਭੋਜ ਜੀ ਦੀ ਤਸਵੀਰ ’ਤੇ ਫ਼ੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾ ਨਾਲ ਯਾਦ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 20-09-2026
ਨੂਰਪੁਰ ਬੇਦੀ, 19 ਸਤੰਬਰ (ਹਰਦੀਪ ਸਿੰਘ ਢੀਂਡਸਾ)-ਗੁੱਜਰ ਸਮਰਾਟ ਮਿਹਿਰ ਭੋਜ ਜੀ ਦੀ ਜੈਅੰਤੀ ਪਿੰਡ ਟਿੱਬਾ ਨੰਗਲ ਵਿਖੇ ਸਥਿਤ ਗੁੱਜਰ ਸਮਰਾਟ ਮਿਹਿਰ ਭੋਜ ਚੌਕ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਗੁੱਜਰ ਸਮਾਜ ਦੇ ਲੋਕਾਂ ਵਲੋਂ ਸਮਰਾਟ ਮਿਹਿਰ ਭੋਜ ਜੀ ਦੀ ਤਸਵੀਰ ’ਤੇ ਫ਼ੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾ ਨਾਲ ਯਾਦ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਅਤੇ ਗੁੱਜਰ ਸਮਾਜ ਦੀ ਪ੍ਰਮੁੱਖ ਸ਼ਖ਼ਸੀਅਤ ਡਾ. ਦੇਵੇਂਦਰ ਬਜਾੜ ਨੇ ਸਮਰਾਟ ਮਿਹਿਰ ਭੋਜ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਸ਼ਾਸਨਕਾਲ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਬਜਾੜ ਨੇ ਦੱਸਿਆ ਕਿ ਇਤਿਹਾਸਕ ਸਰੋਤਾਂ ਅਨੁਸਾਰ ਮਿਹਿਰ ਭੋਜ ਦਾ ਸ਼ਾਸਨਕਾਲ 836 ਈਸਵੀ ਤੋਂ 885 ਈਸਵੀ ਤੱਕ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਰਾਜਧਾਨੀ ਕਨੌਜ ਸੀ। ਉਨ੍ਹਾਂ ਦੇ ਰਾਜ ਦਾ ਪ੍ਰਭਾਵ ਉੱਤਰੀ ਭਾਰਤ ਦੇ ਵੱਡੇ ਹਿੱਸੇ ਤੱਕ ਫੈਲਿਆ ਹੋਇਆ ਸੀ। ਭੋਜ ਨੂੰ ਪ੍ਰਤਿਹਾਰ ਵੰਸ਼ ਦੇ ਪ੍ਰਮੁੱਖ ਸ਼ਾਸਕਾਂ ਵਿਚ ਗਿਣਿਆ ਜਾਂਦਾ ਹੈ। ਡਾ. ਦੇਵੇਂਦਰ ਬਜਾੜ ਨੇ ਕਿਹਾ ਕਿ ਉਹ ਪਿਛਲੇ ਕਰੀਬ 10 ਸਾਲਾਂ ਤੋਂ ਪੰਜਾਬ ਵਿਚ ਸਮਰਾਟ ਮਿਹਿਰ ਭੋਜ ਜੀ ਦੀ ਜੈਅੰਤੀ ਮਨਾਉਂਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਟਿੱਬਾ ਨੰਗਲ ਵਿਚ ਸਮਾਜ ਦੇ ਸਹਿਯੋਗ ਨਾਲ ਸਮਰਾਟ ਮਿਹਿਰ ਭੋਜ ਜੀ ਦੀ ਤਸਵੀਰ ਸਥਾਪਿਤ ਕੀਤੀ ਗਈ ਹੈ ਅਤੇ ਇਸ ਸਥਾਨ ਦਾ ਨਾਮ ‘ਗੁੱਜਰ ਪ੍ਰਤਿਹਾਰ ਸਮਰਾਟ ਮਿਹਿਰ ਭੋਜ ਚੌਕ’ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਸਰਵ ਸਮਾਜ ਨੂੰ ਨਾਲ ਲੈ ਕੇ ਅਤੇ ਸਾਰਿਆਂ ਦੀ ਸਹਿਮਤੀ ਤੇ ਸਹਿਯੋਗ ਨਾਲ ਸਮਰਾਟ ਮਿਹਿਰ ਭੋਜ ਜੀ ਦੀ ਮੂਰਤੀ ਵੀ ਸਥਾਪਿਤ ਕਰਨ ਲਈ ਯਤਨ ਕੀਤੇ ਜਾਣਗੇ। ਗੁੱਜਰ ਸਮਾਜ ਦੀ ਪ੍ਰਮੁੱਖ ਸ਼ਖ਼ਸੀਅਤ ਚੌਧਰੀ ਗੁਰਨਾਮ ਆਜ਼ਮਪੁਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਯੁਵਰਾਜ ਬੂੰਗੜੀ, ਦਵਿੰਦਰ ਭੂੰਬਲਾ, ਚੰਦਰ ਪ੍ਰਕਾਸ਼ ਭੂੰਬਲਾ, ਧਰਮ ਚੰਦ, ਭੀਮ ਕੁਮਾਰ, ਭੁਪਿੰਦਰ ਕੁਮਾਰ, ਸੇਵਾ ਮੁਕਤ ਇੰਸਪੈਕਟਰ ਚਮਨ ਲਾਲ ਸਮੇਤ ਹੋਰ ਪਤਵੰਤੇ ਅਤੇ ਸਮਾਜ ਦੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਜੀ ਦੇ ਡੇਰੇ ’ ਚ ਝੰਡੇ ਦੀ ਰਸਮ ਕੱਲ੍ਹ ਨੂੰ ਅਗਲੀ ਖ਼ਬਰ ਭੱਲੜੀ ਤੋਂ ਖੇੜਾ ਕਲਮੋਟ ਜਾਣ ਲਈ ਸਵਾਂ ਨਦੀ ’ ਤੇ ਬਣਾਇਆ ਆਰਜ਼ੀ ਪੁਲ , ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਲੇਗੀ ਸਹੂਲਤ
Ad Position 24