20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬਾਬਾ ਸ੍ਰੀ ਚੰਦ ਜੀ ਦੇ ਡੇਰੇ ’ ਚ ਝੰਡੇ ਦੀ ਰਸਮ ਕੱਲ੍ਹ ਨੂੰ

ਨੂਰਪੁਰ ਬੇਦੀ, 19 ਸਤੰਬਰ (ਹਰਦੀਪ ਸਿੰਘ ਢੀਂਡਸਾ)-ਡੇਰਾ ਬਾਬਾ ਸ੍ਰੀ ਚੰਦ ਨੂਰਪੁਰ ਬੇਦੀ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਝੰਡਾ ਸਮੂਹ ਸੰਗਤਾਂ ਦੀ ਹਾਜ਼ਰੀ ਵਿਚ ਬਹੁਤ ਸ਼ਰਧਾ ਨਾਲ 21 ਸਤੰਬਰ ਦਿਨ ਸੋਮਵਾਰ ਨੂੰ ਮਹੰਤ ਰਾਮ ਦਾਸ ਦੀ ਅਗਵਾਈ ਹੇਠ ਝੜਾਇਆ ਜਾਵੇਗਾ। ਮਹੰਤ ਰਾਮ ਦਾਸ ਨੇ ਦੱਸਿਆ ਕਿ ਸਭ ਤੋ ਪਹਿਲਾਂ ਇਸ ਦਿਨ ਬਾਬਾ ਸ੍ਰੀ ਚੰਦ ਜੀ ਦੀ ਪੂਜਾ ਪੂਰੇ ਸਾਧੂ ਸਮਾਜ ਦੀ ਮਰਿਆਦਾ ਨਾਲ ਕੀਤੀ ਜਾਵੇਗੀ ਤੇ ਬਾਬਾ ਸ੍ਰੀ ਚੰਦ ਦੀ ਪਵਿੱਤਰ ਬਾਣੀ ਦਾ ਭੋਗ ਪਾਇਆ ਜਾਵੇਗਾ।

Ad Position 21
No active advertisement
ਮਹੰਤ ਰਾਮਦਾਸ ਝੰਡੇ ਦੀ ਰਸਮ ਸੰਬੰਧੀ ਜਾਣਕਾਰੀ ਦਿੰਦੇ ਹੋਏ । 20-09-2026
ਨੂਰਪੁਰ ਬੇਦੀ, 19 ਸਤੰਬਰ (ਹਰਦੀਪ ਸਿੰਘ ਢੀਂਡਸਾ)-ਡੇਰਾ ਬਾਬਾ ਸ੍ਰੀ ਚੰਦ ਨੂਰਪੁਰ ਬੇਦੀ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਝੰਡਾ ਸਮੂਹ ਸੰਗਤਾਂ ਦੀ ਹਾਜ਼ਰੀ ਵਿਚ ਬਹੁਤ ਸ਼ਰਧਾ ਨਾਲ 21 ਸਤੰਬਰ ਦਿਨ ਸੋਮਵਾਰ ਨੂੰ ਮਹੰਤ ਰਾਮ ਦਾਸ ਦੀ ਅਗਵਾਈ ਹੇਠ ਝੜਾਇਆ ਜਾਵੇਗਾ। ਮਹੰਤ ਰਾਮ ਦਾਸ ਨੇ ਦੱਸਿਆ ਕਿ ਸਭ ਤੋ ਪਹਿਲਾਂ ਇਸ ਦਿਨ ਬਾਬਾ ਸ੍ਰੀ ਚੰਦ ਜੀ ਦੀ ਪੂਜਾ ਪੂਰੇ ਸਾਧੂ ਸਮਾਜ ਦੀ ਮਰਿਆਦਾ ਨਾਲ ਕੀਤੀ ਜਾਵੇਗੀ ਤੇ ਬਾਬਾ ਸ੍ਰੀ ਚੰਦ ਦੀ ਪਵਿੱਤਰ ਬਾਣੀ ਦਾ ਭੋਗ ਪਾਇਆ ਜਾਵੇਗਾ। ਇਸ ਉਪਰੰਤ ਬਾਬਾ ਸ੍ਰੀ ਚੰਦ ਜੀ ਦੇ ਝੰਡੇ ਦੀ ਰਸਮ ਮਹੰਤ ਚੇਤਨਾ ਨੰਦ ਬੜਵਾ ਵਾਲਿਆਂ ਪਾਸੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਸੰਗਤਾਂ ਵਲੋਂ ਬਾਬਾ ਜੀ ਦਾ ਅਟੁੱਟ ਲੰਗਰ ਵਰਤਾਇਆ ਜਾਵੇਗਾ। ਇਸ ਦੌਰਾਨ ਸੰਤ ਗੁਲਜ਼ਾਰੀ ਲਾਲ ਡੇਰਾ ਰਾਮ ਸਹਾਏ ਕਰੂਰਾ ਟੱਪਰੀਆਂ ਵਾਲੇ ਵਿਸ਼ੇਸ਼ ਤੋਰ ’ਤੇ ਹਾਜ਼ਰੀ ਭਰਨਗੇ । ਇਸ ਮੌਕੇ ਮਹੰਤ ਸਮਰਦਾਸ ਤਿਰਵੈਣੀ ਵਾਲੇ, ਸੰਤ ਚੇਤਨਾ ਨੰਦ ਬੜਵਾ, ਮਹੰਤ ਓਮੇਦਗਿਰੀ ਸਸਕੌਰ ਵਾਲੇ, ਚਰਨਦਾਸ ਪ੍ਰਧਾਨ, ਨਰੇਸ਼ ਕੁਮਾਰ, ਕਾਲਾ ਅਰੋੜਾ, ਪੰਮਾ ਨੂਰਪੁਰ, ਸ਼ਿਵ ਕੁਮਾਰ, ਪ੍ਰਵੀਨ, ਗੁਰਦੇਵ ਸਿੰਘ ਰੋਲੀ, ਸਧਿੰਆ, ਕਾਂਤਾ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਸਿੰਘਪੁਰ ਨੂੰ ਮਰੀਜ਼ਾਂ ਦੀ ਸਹੂਲਤ ਲਈ 3.47 ਲੱਖ ਦਾ ਸਾਮਾਨ ਮੁਹੱਈਆ ਅਗਲੀ ਖ਼ਬਰ ਟਿੱਬਾ ਨੰਗਲ ਵਿਖੇ ਗੁੱਜਰ ਸਮਰਾਟ ਮਿਹਿਰ ਭੋਜ ਦੀ ਜੈਅੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ
Ad Position 24