ਸਰਕਾਰੀ ਹਸਪਤਾਲ ਸਿੰਘਪੁਰ ਨੂੰ ਮਰੀਜ਼ਾਂ ਦੀ ਸਹੂਲਤ ਲਈ 3.47 ਲੱਖ ਦਾ ਸਾਮਾਨ ਮੁਹੱਈਆ
ਨੂਰਪੁਰ ਬੇਦੀ, 19 ਸਤੰਬਰ (ਹਰਦੀਪ ਸਿੰਘ ਢੀਂਡਸਾ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਸਰਕਾਰੀ ਹਸਪਤਾਲ ਸਿੰਘਪੁਰ ਵਿਚ ਮਰੀਜ਼ਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਹਸਪਤਾਲ ਨੂੰ ਵੱਖ-ਵੱਖ ਕਿਸਮ ਦਾ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਗਿਆ ਹੈ। ਇਸੇ ਕੜੀ ਦੇ ਤਹਿਤ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀਰ ਬਾਬਾ ਜਿੰਦਾ ਸ਼ਹੀਦ ਅਸਥਾਨ ਦੇ ਫ਼ੰਡ ਵਿਚੋਂ ਕੁੱਲ 3,47,760 ਦੀ ਲਾਗਤ ਦਾ ਸਾਮਾਨ ਸਰਕਾਰੀ ਹਸਪਤਾਲ ਸਿੰਘਪੁਰ ਨੂੰ ਦਿੱਤਾ ਗਿਆ ਹੈ।
ਨੂਰਪੁਰ ਬੇਦੀ, 19 ਸਤੰਬਰ (ਹਰਦੀਪ ਸਿੰਘ ਢੀਂਡਸਾ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਸਰਕਾਰੀ ਹਸਪਤਾਲ ਸਿੰਘਪੁਰ ਵਿਚ ਮਰੀਜ਼ਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਹਸਪਤਾਲ ਨੂੰ ਵੱਖ-ਵੱਖ ਕਿਸਮ ਦਾ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਗਿਆ ਹੈ। ਇਸੇ ਕੜੀ ਦੇ ਤਹਿਤ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀਰ ਬਾਬਾ ਜਿੰਦਾ ਸ਼ਹੀਦ ਅਸਥਾਨ ਦੇ ਫ਼ੰਡ ਵਿਚੋਂ ਕੁੱਲ 3,47,760 ਦੀ ਲਾਗਤ ਦਾ ਸਾਮਾਨ ਸਰਕਾਰੀ ਹਸਪਤਾਲ ਸਿੰਘਪੁਰ ਨੂੰ ਦਿੱਤਾ ਗਿਆ ਹੈ। ਇਸ ਸਬੰਧੀ ਏ.ਐਸ.ਆਈ. ਮਲਕੀਤ ਸਿੰਘ ਵਲੋਂ ਹਸਪਤਾਲ ਵਿਖੇ ਪਹੁੰਚ ਕੇ ਇਹ ਸਾਰਾ ਸਾਮਾਨ ਐਸ.ਐਮ.ਓ. ਡਾ.ਹਰਪ੍ਰੀਤ ਕੌਰ ਅਤੇ ਹਸਪਤਾਲ ਦੇ ਸਟਾਫ਼ ਦੇ ਸਪੁਰਦ ਕੀਤਾ ਗਿਆ। ਹਸਪਤਾਲ ਪ੍ਰਬੰਧਕਾਂ ਵਲੋਂ ਮਰੀਜ਼ਾਂ ਦੀਆਂ ਜ਼ਰੂਰਤਾਂ ਅਤੇ ਹਸਪਤਾਲ ਵਿਚ ਰੋਜ਼ਾਨਾ ਕੰਮਕਾਜ ਨੂੰ ਧਿਆਨ ਵਿਚ ਰੱਖਦਿਆਂ ਇਸ ਸਾਮਾਨ ਦੀ ਵਰਤੋਂ ਕੀਤੀ ਜਾਵੇਗੀ। ਪੱਤਰ ਵਿਚ ਦਰਜ ਵੇਰਵੇ ਅਨੁਸਾਰ ਹਸਪਤਾਲ ਨੂੰ 1.5 ਟਨ ਦਾ ਏਸੀ, 300 ਐਂਪਿਅਰ ਦੀ ਬੈਟਰੀ, 1750 ਵਾਟ ਦਾ ਇੰਨਵਰਟਰ, 200 ਐਂਪਿਅਰ ਦੀ ਬੈਟਰੀ, 1100 ਵਾਟ ਦਾ ਇਨਵਰਟਰ, 15 ਲੀਟਰ ਦਾ ਗੀਜ਼ਰ, ਬੈੱਡ ਸ਼ੀਟਾਂ, ਸਰਾਣੇ, ਤੌਲੀਏ, ਬੈੱਡ ਮੈਟ, ਪਰਦੇ ਅਤੇ ਮੈਡੀਕਲ ਫ਼ਰਨੀਚਰ ਸਮੇਤ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਗਿਆ ਹੈ। ਇਸ ਵਿਚ 150 ਬੈੱਡ ਮੈਟ, 20 ਸਰਾਣੇ ਅਤੇ 10 ਤੌਲੀਏ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਵਿਧਾਇਕ ਦਿਨੇਸ਼ ਚੱਢਾ ਵਲੋਂ ਸਰਕਾਰੀ ਹਸਪਤਾਲ ਸਿੰਘਪੁਰ ਦੀਆਂ ਸਹੂਲਤਾਂ ਵਿਚ ਸੁਧਾਰ ਅਤੇ ਮਰੀਜ਼ਾਂ ਨੂੰ ਬਿਹਤਰ ਸੇਵਾਵਾਂ ਦੇਣ ਸਬੰਧੀ ਵੱਖ-ਵੱਖ ਯਤਨ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਇਸੇ ਲੜੀ ਤਹਿਤ ਹਸਪਤਾਲ ਨੂੰ ਇਹ ਸਾਮਾਨ ਮੁਹੱਈਆ ਕਰਵਾਉਣ ਨਾਲ ਮਰੀਜ਼ਾਂ ਅਤੇ ਸਟਾਫ਼ ਨੂੰ ਰੋਜ਼ਾਨਾ ਸੇਵਾਵਾਂ ਦੌਰਾਨ ਸਹੂਲਤ ਮਿਲੇਗੀ। ਕੁੱਲ 3,47,760 ਦੀ ਰਾਸ਼ੀ ਦਾ ਇਹ ਸਾਮਾਨ ਹਸਪਤਾਲ ਦੀਆਂ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਵਿਚ ਸਹਾਇਕ ਹੋਵੇਗਾ। ਇਸ ਮੌਕੇ ਹਸਪਤਾਲ ਸਟਾਫ਼ ’ਚੋਂ ਡਾ. ਸੰਜੇ ਕੁਮਾਰ , ਡਾ. ਅੰਜੂ, ਹਰਿੰਦਰ ਸਿੰਘ ਭਲੜੀ ਹੈਲਥ ਇੰਸਪੈਕਟਰ, ਰਾਜਵੀਰ ਕੌਰ, ਪਰਵੀਨ ਸੁਮਨ ਹਾਜ਼ਰ ਸਨ।