ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿਚ ਬਲਾਕ ਝੱਜ ਦੀ ਟੀਮ ਬਣੀ ਚੈਂਪੀਅਨ
ਕਾਹਨਪੁਰ ਖੂਹੀ, 29 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਬਲਾਕ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਬਜਰੂੜ ਦੇ ਖੇਡ ਮੈਦਾਨ ਵਿਚ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਬਲਾਕ ਝੱਜ ਦੇ ਖਿਡਾਰੀਆਂ ਵਲੋਂ ਵਧੀਆ ਖੇਡ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੀ ਪੀ ਈ ਓ ਝੱਜ ਰਾਕੇਸ਼ ਕੁਮਾਰ ਰੋੜੀ ਨੇ ਦੱਸਿਆ ਕਿ ਅੱਜ ਹੋਏ ਸਭ ਤੋਂ ਰੌਚਕ ਕਬੱਡੀ ਨੈਸ਼ਨਲ ਸਟਾਈਲ ਲੜਕੇ ਦੇ ਫਾਈਨਲ ਮੁਕਾਬਲੇ ਵਿਚ ਬਲਾਕ ਝੱਜ ਦੀ ਟੀਮ ਨੇ ਬਲਾਕ ਚਮਕੌਰ ਸਾਹਿਬ ਦੀ ਟੀਮ ਨੂੰ 35-24 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਚੈਂਪੀਅਨ ਟਰਾਫ਼ੀ ਤੇ ਕਬਜ਼ਾ ਕੀਤਾ।
ਕਾਹਨਪੁਰ ਖੂਹੀ, 29 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਬਲਾਕ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਬਜਰੂੜ ਦੇ ਖੇਡ ਮੈਦਾਨ ਵਿਚ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਬਲਾਕ ਝੱਜ ਦੇ ਖਿਡਾਰੀਆਂ ਵਲੋਂ ਵਧੀਆ ਖੇਡ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੀ ਪੀ ਈ ਓ ਝੱਜ ਰਾਕੇਸ਼ ਕੁਮਾਰ ਰੋੜੀ ਨੇ ਦੱਸਿਆ ਕਿ ਅੱਜ ਹੋਏ ਸਭ ਤੋਂ ਰੌਚਕ ਕਬੱਡੀ ਨੈਸ਼ਨਲ ਸਟਾਈਲ ਲੜਕੇ ਦੇ ਫਾਈਨਲ ਮੁਕਾਬਲੇ ਵਿਚ ਬਲਾਕ ਝੱਜ ਦੀ ਟੀਮ ਨੇ ਬਲਾਕ ਚਮਕੌਰ ਸਾਹਿਬ ਦੀ ਟੀਮ ਨੂੰ 35-24 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਚੈਂਪੀਅਨ ਟਰਾਫ਼ੀ ਤੇ ਕਬਜ਼ਾ ਕੀਤਾ। ਹਲਕਾ ਵਿਧਾਇਕ ਦਿਨੇਸ਼ ਕੁਮਾਰ ਚੱਢਾ ਵਲੋਂ ਜੇਤੂਆਂ ਨੂੰ ਸੁੰਦਰ ਟਰਾਫ਼ੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਬੀ.ਪੀ.ਈ.ਓ. ਝੱਜ ਰਾਕੇਸ਼ ਰੋੜੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਮਲਕੀਤ ਸਿੰਘ ਭੱਠਲ, ਰਾਕੇਸ਼ ਭੰਡਾਰੀ, ਹਰਦੀਪ ਸਿੰਘ, ਚੰਨਣ ਸਿੰਘ, ਸੰਗੀਤਾ ਭੰਡਾਰੀ, ਹਰਜੀਤ ਸੈਣੀ, ਅਮਰਜੀਤ ਸੈਣੀ, ਜਸਵੀਰ ਮਾਨ, ਜਸਵਿੰਦਰ ਸਿੱਧੂ, ਮਨਜੋਤ ਸਿੰਘ ਬੀ. ਐਸ.ਓ., ਬਲਵੀਰ ਸਿੰਘ, ਜਸਵੀਰ ਸਿੰਘ ਝੱਜ, ਰਾਜਿੰਦਰ ਵਿਸ਼ਨੂੰ, ਗੁਰਪ੍ਰੀਤ ਗਿੱਲ, ਲਖਵਿੰਦਰ ਸਿੰਘ, ਅਜਮੇਰ ਸਿੰਘ, ਪ੍ਰਭਦੀਪ ਕੌਰ, ਆਸ਼ਾ ਰਾਣੀ, ਸੰਜੀਵ ਕੁਮਾਰ, ਤਲਵਿੰਦਰ ਸਿੰਘ, ਸੁਖਵੀਰ ਸਿੰਘ, ਕੋਚ ਜਸਪ੍ਰੀਤ ਸਿੰਘ, ਬਚਿੱਤਰ ਸਿੰਘ, ਜਸਕਰਨ ਸਿੰਘ, ਹਰਕੇਸ਼ ਚੌਧਰੀ, ਪਰਮਿੰਦਰ ਸਿੰਘ, ਹਰਮੇਸ਼ ਕੁਮਾਰ, ਬਲਵਿੰਦਰ ਸਿੰਘ, ਤਨਿਸ਼, ਮੋਹਣ ਸਿੰਘ ਆਦਿ ਹਾਜ਼ਰ ਸਨ।