ਬਾਬਾ ਬਕਾਲਾ ਸਾਹਿਬ, 2 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-'ਅਕਾਲੀ ਦਲ ਵਾਰਿਸ ਪੰਜਾਬ ਦੇ' ਕੌਮ ਲਈ ਸੰਘਰਸ਼ ਕਰਨ ਵਾਲੇ ਸਿੰਘਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਰ ਵਕਤ ਖੜਾ ਹੈ ਅਤੇ ਕੌਮ ਲਈ ਸੰਘਰਸ਼ੀਲ ਅਤੇ ਔਕੜਾਂ ਝੱਲਣ ਵਾਲੇ ਸਿੰਘਾਂ ਦੇ ਪਰਿਵਾਰਾਂ ਦਾ ਹਮੇਸ਼ਾਂ ਬਣਦਾ ਮਾਣ-ਸਤਿਕਾਰ ਹੋਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਸੀਨੀਅਰ ਆਗੂ ਭਾਈ ਸ਼ਮਸ਼ੇਰ ਸਿੰਘ ਪੱਧਰੀ ਨੇ, ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਸਾਥੀ ਭਾਈ ਹਰਮੇਲ ਸਿੰਘ ਯੋਧੇ (ਨਜ਼ਰਬੰਦ ਜੇਲ੍ਹ ਫ਼ਰੀਦਕੋਟ) ਦੇ ਪਿਤਾ ਸ: ਅਜੀਤ ਸਿੰਘ ਜੋਧੇ, ਜੋ ਲੰਮੇਂ ਸਮੇਂ ਤੋਂ ਬਿਮਾਰ ਚੱਲ ਰਹੇ ਹਨ, ਉਨ੍ਹਾਂ ਦੇ ਘਰ ਪਿੰਡ ਯੋਧੇ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚ ਕੇ ਉਨ੍ਹਾਂ ਦੀ ਸਿਹਤ ਦਾ ਅਤੇ ਪਰਿਵਾਰ ਦਾ ਹਾਲ ਪੁੱਛਣ ਮੌਕੇ ਕੀਤਾ ਅਤੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ | ਇਸ ਮੌਕੇ ਭਾਈ ਦਇਆ ਸਿੰਘ, ਭਾਈ ਸੁਖਬੀਰ ਸਿੰਘ ਚੀਮਾ, ਭਾਈ ਮਹਿੰਦਰਪਾਲ ਸਿੰਘ ਤੁੰਗ, ਹਲਕਾ ਬਾਬਾ ਬਕਾਲਾ ਸਾਹਿਬ ਤੋਂ ਇੰਚਾਰਜ ਭਾਈ ਸਰਬਜੀਤ ਸਿੰਘ ਖਾਨਪੁਰ, ਭਾਈ ਪ੍ਰਗਟ ਸਿੰਘ ਮੀਆਂਵਿੰਡ, ਪਵਿੱਤਰਜੀਤ ਸਿੰਘ ਬਹਾਦਰਪੁਰ, ਕੈਪਟਨ ਗੁਰਮੁੱਖ ਸਿੰਘ ਸੁਧਾਰ, ਗੁਰਦਰਸ਼ਨ ਸਿੰਘ ਖਿਲਚੀਆਂ, ਚਰਨਦੀਪ ਸਿੰਘ ਭਿੰਡਰ, ਨਵਤੇਜ ਸਿੰਘ ਬੱਲ ਛੱਜਲਵੱਡੀ, ਗੁਰਪ੍ਰੀਤ ਸਿੰਘ ਕੰਮੋਕੇ, ਨਿਸ਼ਾਨ ਸਿੰਘ ਟਪਿਆਲਾ, ਦਿਲਬਾਗ ਸਿੰਘ ਠੱਠੀਆਂ, ਬਲਕਾਰ ਸਿੰਘ ਖਾਨਪੁਰ, ਸੋਨੀ ਬੱਲ, ਗੋਪੀ ਬਾਠ ਸੇਰੋਂ ਗੁਰਪ੍ਰੀਤ ਸਿੰਘ ਖਾਨਪੁਰ, ਸੁੱਖ ਪ੍ਰਧਾਨ ਖਾਨਪੁਰ, ਮੰੰਨੂੰ ਫੌਜੀ ਖਾਨਪੁਰ, ਜਤਿੰਦਰ ਸਿੰਘ ਖਾਨਪੁਰ ਵੀ ਹਾਜ਼ਰ ਸਨ |