ਟਾਹਲੀ ਸਾਹਿਬ, 25 ਜਨਵਰੀ (ਵਿਨੋਦ ਭੀਲੋਵਾਲ)-ਹਲਕਾ ਮਜੀਠਾ ਤੋਂ 'ਆਪ' ਦੇ ਸੀਨੀਅਰ ਤੇ ਮਿਹਨਤੀ ਆਗੂ ਤਰਸੇਮ ਸਿੰਘ ਸਿਆਲਕਾ ਨੂੰ ਪੰਜਾਬ ਦੇ ਐੱਸ. ਸੀ. ਕਮਿਸ਼ਨ ਦਾ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਹੋਣ 'ਤੇ ਉਨ੍ਹਾਂ ਦੇ ਗ੍ਰਹਿ ਪਿੰਡ ਸਿਆਲਕਾ ਵਿਖੇ ਵਧਾਈਆਂ ਦੇਣ ਅਤੇ ਮੂੰਹ ਮਿੱਠਾ ਕਰਵਾਉਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ | ਇਸ ਮੌਕੇ ਸਿਆਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕੇ ਦਿੱਤਾ ਹੈ ਜਿਸ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ ਅਤੇ ਐੱਸ. ਸੀ. ਭਾਈਚਾਰੇ ਦੇ ਲੋਕਾਂ ਨੂੰ ਆਉਂਦੀ ਹਰ ਮੁਸ਼ਕਿਲ ਦਾ ਮੌਕੇ 'ਤੇ ਨਿਪਟਾਰਾ ਕਰਕੇ ਹੋ ਰਹੇ ਅਤਿਆਚਾਰ ਨੂੰ ਠੱਲ੍ਹ ਪਾਈ ਜਾਵੇਗੀ | ਉਨ੍ਹਾਂ ਮਾਨ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਉਹ ਪਾਰਟੀ ਦੇ ਹਰ ਵਰਕਰ ਵਲੋਂ ਕੀਤੀ ਜਾ ਰਹੀ ਮਿਹਨਤ ਦਾ ਮੁੱਲ ਪਾ ਰਹੇ ਹਨ ਤੇ ਪੰਜਾਬ ਪੱਧਰ ਦੀਆਂ ਜਿੰਮੇਵਾਰੀਆਂ ਦੇਕੇ ਨਿਵਾਜਿਆ ਜਾ ਰਿਹਾ ਹੈ ਅਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਇਕ ਅੱਖ ਨਾਲ ਵੇਖਿਆ ਜਾ ਰਿਹਾ ਹੈ ਤਾਂ ਕਿ ਪਾਰਟੀ ਨੂੰ ਪਿੰਡ ਪੱਧਰ 'ਤੇ ਹੋਰ ਮਜਬੂਤ ਕੀਤਾ ਜਾ ਸਕੇ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੁਸਨਪ੍ਰੀਤ ਸਿੰਘ ਸਿਆਲਕਾ, ਗੁਰੂ ਗਿਆਨ ਨਾਥ ਧਰਮ ਸਮਾਜ ਸੇਵਾ ਸੁਸਾਇਟੀ ਦੇ ਕੌਮੀ ਚੇਅਰਮੈਨ ਬਾਬਾ ਲੱਖਾ ਰਾਮੂਵਾਲ, ਸਰਵਨ ਸਿੰਘ ਚੀਚਾ, ਵਾਈਸ ਚੇਅਰਮੈਨ ਸਰਪੰਚ ਮੁੱਖਮੀਤ ਸਿੰਘ ਚੀਚਾ, ਸਰਪੰਚ ਗੁਰਚਰਨ ਸਿੰਘ ਰਾਮਪੁਰਾ, ਨੰਬਰਦਾਰ ਨਵਪ੍ਰੀਤ ਸਿੰਘ ਰਾਮਪੁਰਾ, ਸੁਖਵਿੰਦਰ ਸਿੰਘ ਰਾਮਪੁਰਾ, ਵਿਰਸਾ ਸਿੰਘ ਰਾਮਪੁਰਾ, ਹਰਵਿੰਦਰਪਾਲ ਸਿੰਘ, ਐਂਬੂਲੈਸ ਯੂਨੀਅਨ ਪੰਜਾਬ ਪ੍ਰਧਾਨ ਅਰਵਿੰਦਰ ਚੌਹਾਨ, ਜਸਵਿੰਦਰ ਸਿੰਘ ਫੌਜੀ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ |