31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪੰਜਾਬ ਨੂੰ ਨਾਅਰਿਆਂ ਵਾਲੀ ਰਾਜਨੀਤੀ ਦੀ ਬਜਾਏ ਸੰਜੀਦਾ ਰਾਜਨੀਤੀ ਦੀ ਲੋੜ-ਚੇਅਰਮੈਨ ਇਕਬਾਲ ਸਿੰਘ ਲਾਲਪੁਰਾ <br/>

Ad Position 21
No active advertisement
ਅਜੀਤ ਡੈਸਕ 26-01-2026
ਚੌਕ ਮਹਿਤਾ, 25 ਜਨਵਰੀ (ਜਗਦੀਸ਼ ਸਿੰਘ ਬਮਰਾਹ)-ਪੰਜਾਬ ਗੁਰਾਂ ਦੇ ਨਾਮ 'ਤੇ ਜੀਊਾਦਾ ਹੈ ਅਤੇ ਪੰਜਾਬ ਨੂੰ ਇਸ ਵੇਲੇ ਲਾਰਿਆਂ, ਨਾਰਿਆਂ ਵਾਲੀ ਰਾਜਨੀਤੀ ਦੀ ਬਜਾਏ ਸੰਜੀਦਾ ਰਾਜਨੀਤੀ ਦੀ ਲੋੜ ਹੈ ਤਾਂ ਕਿ ਇਸ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਆਂਦਾ ਜਾ ਸਕੇ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਨੇੜਲੇ ਪਿੰਡ ਟੱਕਾਪੁਰ ਦੇ ਹਰਦਿਆਲ ਸਿੰਘ ਬੱਲ ਦੇ ਗ੍ਰਹਿ ਵਿਖੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਧਰਤੀ ਦਾ ਸਵਰਗ ਹੈ, ਪਰ ਅੱਜ ਹਰ ਪੰਜਾਬੀ ਦੁੱਖੀ ਹੈ | ਉਨ੍ਹਾਂ ਨੇ ਜਜ਼ਬਾਤੀ ਹੋ ਕੇ ਕੁਝ ਅਜਿਹੀਆਂ ਸਰਕਾਰਾਂ ਚੁਣੀਆਂ ਜੋ ਲਾ ਐਂਡ ਆਰਡਰ ਨੂੰ ਕੰਟਰੋਲ ਨਹੀਂ ਕਰ ਸਕੀਆਂ | ਇੱਥੇ ਇਸ ਵੇਲੇ ਨਸ਼ਿਆਂ ਦਾ ਪ੍ਰਕੋਪ ਹੈ ਅਤੇ ਸਰਕਾਰ ਵਲੋਂ ਲਾਰਿਆਂ ਅਤੇ ਨਾਅਰਿਆਂ ਨਾਲ ਹੀ ਕੰਮ ਸਾਰਿਆ ਜਾ ਰਿਹਾ ਹੈ | ਸਰਕਾਰ ਦੇ ਅੰਕੜਿਆਂ ਅਨੁਸਾਰ ਤਕਰੀਬਨ 70 ਹਜ਼ਾਰ ਨਸ਼ਿਆਂ ਵਾਲੇ ਲੋਕ ਫੜ੍ਹੇ ਗਏ ਹਨ ਪਰ ਜੇ ਕਿਧਰੇ 700 ਵੱਡੇ ਨਸ਼ਾ ਤਸਕਰ ਹੀ ਫੜ ਲਏ ਜਾਂਦੇ ਤਾਂ ਨਸ਼ਿਆਂ ਨੂੰ ਠੱਲ੍ਹ ਪੈ ਸਕਦੀ ਸੀ | ਉਨ੍ਹਾਂ ਕਿਹਾ ਕਿ 2014 ਤੋਂ ਭਾਰਤ ਕੌਮਾਂਤਰੀ ਅਰਥ ਵਿਵਸਥਾ ਦੇ ਮਾਮਲੇ ਵਿਚ 12ਵੇਂ ਨੰਬਰ ਤੋਂ ਚੌਥੇ ਨੰਬਰ 'ਤੇ ਪਹੁੰਚ ਗਿਆ ਹੈ, ਪਰ ਪੰਜਾਬ ਦੀ ਅਰਥ ਵਿਵਸਥਾ ਇਕ ਨੰਬਰ ਤੋਂ ਪਛੜ ਕੇ 26ਵੇਂ ਨੰਬਰ 'ਤੇ ਚਲੀ ਗਈ ਹੈ | ਉਨ੍ਹਾਂ ਕਿਹਾ ਕਿ ਚੰਗੇ ਲੋਕਾਂ ਨੂੰ ਚੁਣ ਕੇ ਅਸੈਂਬਲੀ ਵਿਚ ਜਾਂ ਲੋਕ ਸਭਾ ਵਿਚ ਭੇਜੋ ਜੋ ਉੱਥੇ ਜਾ ਕੇ ਪੰਜਾਬ ਦੀ ਗੱਲ ਕਰ ਸਕਣ | ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਦੁਬਾਰਾ ਖੋਲ੍ਹਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਉਂਕਿ ਪਾਕਿਸਤਾਨ ਨੇ ਪਿਛਲੇ ਸਮੇਂ ਵਿਚ ਹਾਲਾਤ ਬਹੁਤ ਖਰਾਬ ਕਰ ਦਿੱਤੇ ਸਨ, ਇਸ ਲਈ ਇਹ ਲਾਂਘਾ ਫਿਲਹਾਲ ਬੰਦ ਕੀਤਾ ਹੋਇਆ ਹੈ | ਜਦੋਂ ਵੀ ਹਾਲਾਤ ਸੁਧਰ ਗਏ ਤਾਂ ਉਸੇ ਵੇਲੇ ਲਾਂਘ੍ਹਾ ਖੋਲ ਦਿੱਤਾ ਜਾਵੇਗਾ | ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350 ਸਾਲਾ ਸਮਾਗਮਾਂ ਬਾਰੇ ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਬੇਸ਼ੱਕ ਤਿਲਕ ਅਤੇ ਜੰਜੂ ਵਿਚ ਕੋਈ ਆਸਥਾ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਨੇ ਜ਼ੁਲਮ ਦੇ ਖ਼ਿਲਾਫ਼ ਜਾ ਕੇ ਆਪਣੀ ਸ਼ਹਾਦਤ ਦਿੱਤੀ | ਉਨ੍ਹਾਂ ਕਿਹਾ ਕਿ ਇਹ ਸਮਾਂ ਆ ਗਿਆ ਹੈ ਕਿ ਸ਼ਹਾਦਤਾਂ ਦੇਣ ਵਾਲੇ ਅਤੇ ਜਿਨ੍ਹਾਂ ਖਾਤਰ ਸ਼ਹਾਦਤਾਂ ਦਿੱਤੀਆਂ ਸਨ ਉਹ ਸਭ ਇਕੱਠੇ ਹੋ ਕੇ ਇਹ ਸ਼ਤਾਬਦੀਆਂ ਮਨਾਉਣ | ਬੰਦੀ ਸਿੰਘਾਂ ਬਾਰੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਬਹੁਤ ਸਾਰੇ ਕੈਦੀ ਛੱਡੇ ਜਾ ਚੁੱਕੇ ਹਨ ਅਤੇ 300 ਤੋਂ ਵੱਧ ਵਿਅਕਤੀਆਂ ਨੂੰ ਕਾਲੀ ਸੂਚੀ ਵਿਚੋਂ ਕੱਢਿਆ ਗਿਆ ਹੈ | ਹੁਣ ਜੋ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲ ਚੱਲਦੀ ਹੈ ਉਹ ਕੇਸ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹੈ | ਅਦਾਲਤ ਜੋ ਵੀ ਫ਼ੈਸਲਾ ਲਵੇਗੀ ਸਰਕਾਰ ਉਸ ਨੂੰ ਉਸੇ ਢੰਗ ਨਾਲ ਲਾਗੂ ਕਰੇਗੀ | ਇਸ ਮੌਕੇ ਨੰਬਰਦਾਰ ਹਰਦਿਆਲ ਸਿੰਘ ਬੱਲ, ਚਰਨ ਕਮਲਜੀਤ ਸਿੰਘ, ਸਿਮਰਜੀਤ ਸਿੰਘ, ਭਗਵੰਤ ਸਿੰਘ ਬੱਲ, ਗੁਲਜ਼ਾਰ ਸਿੰਘ ਬੁੱਟਰ, ਲਖਵਿੰਦਰ ਸਿੰਘ ਮਹਿਤਾ, ਦਿਲਾਵਰਜੀਤ ਸਿੰਘ ਬੱਲ ਅਤੇ ਮਨਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ |
ਐੱਸ. ਡੀ. ਐੱਮ. ਰਵਿੰਦਰ ਸਿੰਘ ਅਰੋੜਾ ਅਜਨਾਲਾ ਵਿਖੇ ਲਹਿਰਾਉਣਗੇ ਤਿਰੰਗਾ ਝੰਡਾ
ਅਜਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਗਣਤੰਤਰ ਦਿਵਸ ਮੌਕੇ ਆਈ. ਟੀ. ਆਈ. ਗਰਾਊਾਡ ਅਜਨਾਲਾ ਵਿਖੇ ਕਰਵਾਏ ਜਾ ਰਹੇ ਤਹਿਸੀਲ ਪੱਧਰੀ ਪ੍ਰੋਗਰਾਮ ਦੌਰਾਨ ਐੱਸ. ਡੀ. ਐੱਮ. ਅਜਨਾਲਾ ਰਵਿੰਦਰ ਸਿੰਘ ਅਰੋੜਾ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਇਹ ਜਾਣਕਾਰੀ ਅੱਜ ਤਹਿਸੀਲਦਾਰ ਅਜਨਾਲਾ ਗੁਰਮੁਖ ਸਿੰਘ ਨੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੱਲ੍ਹ ਨੂੰ ਕਰਵਾਏ ਜਾ ਰਹੇ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ 'ਮੁੱਖ ਮੰਤਰੀ ਸਿਹਤ' ਯੋਜਨਾ ਤਹਿਤ ਪਿੰਡ ਲੁੱਧੜ ਵਿਚ ਰਜਿਸਟ੍ਰੇਸ਼ਨ ਕੈਂਪ ਲਗਾਇਆ <br/> ਅਗਲੀ ਖ਼ਬਰ ਚਾਹ 'ਤੇ ਚਰਚਾ ਦੌਰਾਨ ਵਿਧਾਇਕ ਧਾਲੀਵਾਲ ਵਲੋਂ ਕਈ ਪਿੰਡਾਂ ਅੰਦਰ ਮੀਟਿੰਗਾਂ <br/>
Ad Position 24