09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕੱਥੂਨੰਗਲ ਖੁਰਦ ਦੀ ਜਪਨੀਤ ਕੌਰ ਨੇ ਸਾਈਕਲਿੰਗ ਟੀਮ ਸਪਰਿੰਟ ਵਿਚ ਗੋਲਡ ਮੈਡਲ ਦੇ ਨਾਲ ਓਵਰਆਲ ਟਰਾਫੀ ਕੀਤੀ ਪ੍ਰਾਪਤ <br/>

Ad Position 21
No active advertisement
ਅਜੀਤ ਡੈਸਕ 29-01-2026

ਕੱਥੂਨੰਗਲ, 28 ਜਨਵਰੀ (ਦਲਵਿੰਦਰ ਸਿੰਘ ਰੰਧਾਵਾ)-ਕੱਥੂਨੰਗਲ ਖੁਰਦ ਦੀ ਜਪਨੀਤ ਕੌਰ ਨੇ ਸਾਈਕਲਿੰਗ ਟੀਮ ਸਪਰਿੰਟ ਵਿਚ ਗੋਲਡ ਮੈਡਲ ਦੇ ਨਾਲ ਓਵਰ ਆਲ ਟਰਾਫੀ ਪ੍ਰਾਪਤ ਕੀਤੀ, ਹਰਜਿੰਦਰ ਸਿੰਘ ਵਾਸੀ ਕੱਥੂਨੰਗਲ ਖੁਰਦ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿੰਡ ਕੱਥੂਨੰਗਲ ਖੁਰਦ ਦੇ ਵਾਸੀ ਨਿਸ਼ਾਨ ਸਿੰਘ ਭੰਗੂ ਦੀ ਪੋਤਰੀ ਜਪਨੀਤ ਕੌਰ ਨੇ ਰਾਂਚੀ (ਝਾਰਖੰਡ) ਵਿਖੇ ਪਿਛਲੇ ਦਿਨੀ ਆਯੋਜਿਤ ਹੋਈਆਂ 69ਵੀਆਂ ਸਕੂਲ ਨੈਸ਼ਨਲ ਖੇਡਾਂ ਵਿਚ ਭਾਗ ਲੈਂਦਿਆਂ ਅੰਡਰ-17 ਲੜਕੀਆਂ ਦੇ ਵਰਗ ਵਿਚ ਟਰੈਕ ਸਾਈਕਲਿੰਗ ਟੀਮ ਸਪਰਿੰਟ ਵਿਚ ਗੋਲਡ ਮੈਡਲ ਅਤੇ ਅੰਡਰ-17 ਲੜਕੀਆਂ ਦੇ ਵਰਗ ਵਿਚ ਓਵਰਆਲ ਟਰਾਫੀ ਪ੍ਰਾਪਤ ਕੀਤੀ | ਇਸ ਉਪਰੰਤ ਅੱਜ ਸਮੂਹ ਭੰਗੂ ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਜਪਨੀਤ ਕੌਰ ਦਾ ਪਿੰਡ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ |
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਭੰਗੂ ਸਮੇਤ ਰਾਜਿੰਦਰ ਸਿੰਘ, ਸਤਨਾਮ ਸਿੰਘ, ਗੁਰਨਾਮ ਸਿੰਘ, ਅਮਨਦੀਪ ਸਿੰਘ, ਜਗਦੀਪ ਸਿੰਘ, ਜਸਜੀਤ ਸਿੰਘ, ਤਰਵਿੰਦਰ ਕੌਰ, ਸੁਖਜਿੰਦਰ ਕੌਰ, ਮਨਰੂਪ ਕੌਰ, ਹਰਗੁਨਦੀਪ ਕੌਰ, ਅਮਰਪ੍ਰੀਤ ਸਿੰਘ ਅਤੇ ਨਵਦੀਪ ਸਿੰਘ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਐਮਾਜ਼ੋਨ ਵਲੋਂ 16,000 ਨੌਕਰੀਆਂ ਵਿਚ ਕਟੌਤੀ ਅਗਲੀ ਖ਼ਬਰ ਨਗਰ ਕੌਂਸਲ ਜੰਡਿਆਲਾ ਗੁਰੂ 'ਚ ਗਣਤੰਤਰ ਦਿਵਸ ਮਨਾਇਆ <br/>
Ad Position 24