ਰਈਆ, 28 ਜਨਵਰੀ (ਸ਼ਰਨਬੀਰ ਸਿੰਘ ਕੰਗ)-ਪੰਜਾਬ ਯੂਥ ਕਾਂਗਰਸ ਦੀਆਂ ਬਲਾਕ ਪੱਧਰ ਦੀਆਂ ਹੋ ਰਹੀਆਂ ਚੋਣਾਂ ਦੇ ਸੰਬੰਧ ਵਿਚ ਹਲਕਾ ਬਾਬਾ ਬਕਾਲਾ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਜੱਸਪੁਨੀਤ ਸਿੰਘ ਦੀ ਅਗਵਾਈ ਹੇਠ ਫੋਰਸੀਜਨ ਪੈਲਿਸ ਰਈਆ ਵਿਖੇ ਹੋਏ ਜਿਸ ਵਿਚ ਜਸਬੀਰ ਸਿੰਘ ਡਿੰਪਾ ਦੇ ਸਪੁੱਤਰ ਉਪਦੇਸ਼ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸਰਬਸੰਮਤੀ ਨਾਲ ਬਲਾਕ ਬਾਬਾ ਬਕਾਲਾ ਸਾਹਿਬ ਲਈ ਪ੍ਰਧਾਨਗੀ ਦੇ ਉਮੀਦਵਾਰ ਸੁਖਪ੍ਰੀਤ ਸਿੰਘ ਸੁੱਖ ਰੰਧਾਵਾ, ਬਲਾਕ ਰਈਆ ਤੋਂ ਉਮੀਦਵਾਰ ਸਤਨਾਮ ਸਿੰਘ ਤੇ ਬਲਾਕ ਜਲਾਲਾਬਾਦ ਤੋਂ ਉਮੀਦਵਾਰ ਜਗਦੇਵ ਸਿੰਘ ਦੇ ਹੱਕ ਵਿਚ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਗਿਆ ਤੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਕਾਮਯਾਬ ਕਰਨ |