05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪਿੰਡ ਮਾਨ ਵਿਖੇ 34ਵੇਂ ਫੁੱਟਬਾਲ ਟੂਰਨਾਮੈਂਟ ਦਾ ਸੰਤ ਬਾਬਾ ਦੀਦਾਰ ਸਿੰਘ ਨੇ ਕੀਤਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 23-02-2026
ਕੱਥੂਨੰਗਲ, 22 ਫਰਵਰੀ (ਦਲਵਿੰਦਰ ਸਿੰਘ ਰੰਧਾਵਾ)-ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਅਤੇ ਨਸ਼ਿਆਂ ਦੀ ਲਤ ਨਾ ਲੱਗ ਸਕੇ ਅਤੇ ਨੌਜਵਾਨ ਲੜਕੇ ਤੇ ਲੜਕੀਆਂ ਖੇਡਾਂ ਵਿਚ ਵੱਡੀਆਂ ਵੱਡੀਆਂ ਮੱਲਾਂ ਮਾਰ ਸਕਣ ਇਸ ਲਈ ਹਰ ਸਾਲ ਬਾਬਾ ਬੁੱਢਾ ਸਪੋਰਟਸ ਕਲੱਬ ਪਿੰਡ ਮਾਨ ਤੇ ਪਿੰਡ ਵਾਸੀਆਂ ਵਲੋਂ ਵੱਡਾ ਉਪਰਾਲਾ ਕੀਤਾ ਜਾਂਦਾ ਹੈ, ਜਿਸ ਲੜੀ ਤਹਿਤ 34ਵਾਂ ਫੁੱਟਬਾਲ ਟੂਰਨਾਮੈਂਟ ਪਿੰਡ ਮਾਨ ਵਿਖੇ ਕਰਵਾਇਆ ਜਾ ਰਿਹਾ ਹੈ ਜਿਹੜਾ ਲਗਾਤਾਰ ਚਾਰ ਦਿਨ ਚੱਲੇਗਾ ਅਤੇ ਇੱਥੇ ਫੁੱਟਬਾਲ ਟੂਰਨਾਮੈਂਟ ਵਿਚ ਪੰਜਾਬ ਲੈਵਲ ਦੀਆਂ ਫੁੱਟਬਾਲ ਟੀਮਾਂ ਭਾਗ ਲੈ ਰਹੀਆਂ ਹਨ | ਅੱਜ ਇਸ ਟੂਰਨਾਮੈਂਟ ਦਾ ਸੰਤ ਬਾਬਾ ਦੀਦਾਰ ਸਿੰਘ ਮੁਖੀ ਗੁਰਦੁਆਰਾ ਡੇਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਵਲੋਂ ਮੈਚ ਦੀ ਆਰੰਭਤਾ ਕਰਵਾ ਕੇ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਕਲੱਬ ਨੂੰ 11000 ਰੁਪਏ ਦਿੱਤੇ ਗਏ | ਇਸ ਮੌਕੇ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਫਰਜ਼ ਹੈ ਅੱਜ ਪੰਜਾਬ ਦੇ ਹਰ ਨੌਜਵਾਨ ਲੜਕਾ ਤੇ ਲੜਕੀ ਨੂੰ ਖੇਡਾਂ ਨਾਲ ਜੋੜਿਆ ਜਾਵੇ ਤਾਂ ਜੋ ਕਿਸੇ ਵੀ ਨੌਜਵਾਨ ਨੂੰ ਨਸ਼ੇ ਦੀ ਲਤ ਨਾ ਲੱਗ ਸਕੇ | ਉਨ੍ਹਾਂ ਨੇ ਅੱਗੇ ਕਿਹਾ ਪਿੰਡ ਮਾਨ ਵਲੋਂ ਇਹ 34ਵਾਂ ਫੁੱਟਬਾਲ ਟੂਰਨਾਮੈਂਟ ਕਰਵਾ ਕੇ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਅਤੇ ਜਿਸ ਵਿਚ ਨਾਮਵਰ ਟੀਮਾਂ ਭਾਗ ਲੈ ਰਹੀਆਂ ਹਨ | ਇਸ ਮੌਕੇ ਸਰਪੰਚ ਹਰਗੁਰਿੰਦਰ ਸਿੰਘ ਮਾਨ, ਪ੍ਰਤਾਪ ਸਿੰਘ ਕੱਥੂਨੰਗਲ, ਜਸਬੀਰ ਸਿੰਘ ਮਾਨ, ਅਵਤਾਰ ਸਿੰਘ ਮਾਨ, ਤੇਜਵੀਰ ਸਿੰਘ ਮਾਨ, ਜਸਵਿੰਦਰ ਸਿੰਘ, ਸਰਦੂਲ ਸਿੰਘ, ਗੁਰਸ਼ਰਨ ਦੀਪ ਸਿੰਘ ਸ਼ਾਹ, ਪਰਵਿੰਦਰ ਸਿੰਘ, ਮਨਪ੍ਰੀਤ ਸਿੰਘ ਡਿੰਪਲ, ਰਣਜੀਤ ਸਿੰਘ, ਗੁਰਵਿੰਦਰ ਸਿੰਘ ਸ਼ਾਲੂ, ਬਲਵੰਤ ਸਿੰਘ, ਬਲਦੇਵ ਸਿੰਘ ਡੀਜੇ ਵਾਲੇ, ਜਰਨੈਲ ਸਿੰਘ ਜੇਈ, ਸੁਰਜੀਤ ਸਿੰਘ ਮਾਨ, ਸੁਖਵੰਤ ਸਿੰਘ, ਜਸਕਰਨ ਸਿੰਘ ਮਾਹੀ ਮਾਨ, ਰਮਨਦੀਪ ਸਿੰਘ, ਬਾਬਾ ਰਾਮ ਸਿੰਘ ਮਾਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਨੇ ਅਟਾਰੀ ਅਤੇ ਕਾਉਂਕੇ ਵਿਚ ਚਲਾਇਆ ਸਫ਼ਾਈ ਅਭਿਆਨ <br/> ਅਗਲੀ ਖ਼ਬਰ ਡਿੰਪਾ ਵਲੋਂ ਸੁਰਜਨ ਸਿੰਘ ਸੋਨੂੰ ਭਲਾਈਪੁਰ ਦੇ ਗ੍ਰਹਿ ਵਿਖੇ ਕਾਂਗਰਸੀ ਆਗੂਆਂ ਨਾਲ 28 ਦੀ ਰੈਲੀ ਸੰਬੰਧੀ ਕੀਤੀ ਮੀਟਿੰਗ...
Ad Position 24