ਬਾਬਾ ਬਕਾਲਾ ਸਾਹਿਬ, 9 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਵਿਚ ਸਿਵਾਏ ਚੋਣ ਸਟੰਟ ਤੋਂ ਹੋਰ ਕੁਝ ਵੀ ਨਹੀਂ ਹੈ, ਅਸਲੀਅਤ ਹੈ ਕਿ ਬਜਟ ਐਲਾਨਾਂ ਨਾਲ ਭਰਪੂਰ ਹੈ, ਪਰ ਆਰਥਿਕ ਤੌਰ 'ਤੇ ਬਿਲਕੁਲ ਖਾਲੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਆਪਣੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇੇ ਉਪ ਪ੍ਰਧਾਨ, ਹਲਕਾ ਬਾਬਾ ਬਕਾਲਾ ਸਾਹਿਬ ਤੋਂ ਇੰਚਾਰਜ ਅਤੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਔਰਤਾਂ ਨੂੰ 1000 ਰੁ: ਦੇਣ ਵਾਲੀ ਸਕੀਮ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੇ 52,000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਅਤੇ ਇਸ ਤਰ੍ਹਾਂ ਪੰਜਾਬ ਨੂੰ ਕਰਜੇ ਵਿਚ ਝੋਕ ਕੇ ਆਪਣੇ ਸਿਆਸੀ ਸਟੰਟਾਂ ਰਾਹੀਂ ਇਸ ਅੰਤਲੇ ਸਾਲ ਵਿਚ ਵੋਟ ਬੈਂਕ ਹਥਿਆਉਣ ਲਈ ਅਤੇ ਲੋਕਾਂ ਨੂੰ ਲੁਭਾੳੇਣ ਦਾ ਨਾਕਾਮ ਯਤਨ ਕੀਤਾ ਜਾ ਰਿਹਾ ਹੈ ਪਰ ਲੋਕ ਬਹਤੁ ਸਿਆਣੇ ਹਨ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁਕੇ ਹਨ ਅਤੇ ਐਤਕੀਂ 2027 ਦੀਆਂ ਚੋਣਾਂ ਵਿਚ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ | ਇਸ ਮੌਕੇ ਜਥੇ. ਹਲਾਲ ਉਸਮਾ ਨਾਲ ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਤੇਜਿੰਦਰ ਸਿੰਘ ਅਠੌਲਾ ਸੀ: ਮੀਤ ਪ੍ਰਧਾਨ ਦਿਹਾਤੀ, ਪ੍ਰਤਾਪ ਸਿੰਘ ਸਾ: ਮੈਂਬਰ, ਤਰਸੇਮ ਸਿੰਘ ਕਾਲੇਕੇ ਸਰਕਲ ਪ੍ਰਧਾਨ, ਗੁਰਸ਼ਰਨ ਸਿੰਘ, ਗੁਰਸਿਮਰਨ ਸਿੰਘ, ਸਾਜਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਪ੍ਰਤਾਪ ਸਿੰਘ ਕਲਰਕ, ਅਮਰਜੀਤ ਸਿੰਘ ਆਦਿ ਹਾਜ਼ਰ |
ਪੰਜਾਬ ਸਰਕਾਰ ਦਾ ਬਜਟ ਝੂਠ ਦਾ ਪੁਲੰਦਾ ਅਤੇ ਚੋਣ ਸਟੰਟ - ਜਥੇਦਾਰ ਜਲਾਲ ਉਸਮਾ <br/>
ਅਜੀਤ ਡੈਸਕ
10-03-2026