22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਜੰਡਿਆਲਾ ਗੁਰੂ ਦੇ ਡੰਗਰਾਂ ਦਾ ਹਸਪਤਾਲ, ਬੀ. ਡੀ. ਓ. ਦਫ਼ਤਰ, ਸੈਲੂਨ 'ਚ ਚੋਰੀ <br/>

Ad Position 21
No active advertisement
ਅਜੀਤ ਡੈਸਕ 10-03-2026
ਜੰਡਿਆਲਾ ਗੁਰੂ, 9 ਮਾਰਚ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਸ਼ਹਿਰ ਵਿਚ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵੱਡੇ ਪੱਧਰ ਤੇ ਹੋ ਰਹੀਆਂ ਹਨ ਅਤੇ ਰੁਕਣ ਦਾ ਨਾ ਨਹੀਂ ਲੈ ਰਹੀਆਂ ਅਤੇ ਬੀਤੇ ਦਿਨ ਵੀ ਜੰਡਿਆਲਾ ਗੁਰੂ ਦੇ ਸਰਾਂ ਅੱਡਾ ਨੇੜੇ ਪਸ਼ੂਆਂ ਦੇ ਸਰਕਾਰੀ ਹਸਪਤਾਲ ਵਿਚ ਚੋਰਾਂ ਨੇ ਬਾਰੀ ਦੀ ਗਰਿੱਲ ਤੋੜ ਕੇ ਅੰਦਰ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਜੰਡਿਆਲਾ ਗੁਰੂ ਦੇ ਪਸ਼ੂਆਂ ਦੇ ਹਸਪਤਾਲ ਦੇ ਡਾ. ਜੋਬਨਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਦੇ ਡਿਊਟੀ ਸਮੇਂ ਤੋਂ ਬਾਅਦ ਵਿਚ ਆਪਣੇ ਘਰ ਚਲੇ ਗਏ ਅਤੇ ਅਗਲੇ ਦਿਨ ਛੁੱਟੀ ਹੋਣ ਕਾਰਨ ਜਦੋਂ ਉਨ੍ਹਾਂ ਨੇ ਅੱਜ ਹਸਪਤਾਲ ਵਿਚ ਆ ਕੇ ਵੇਖਿਆ ਤਾਂ ਉਨ੍ਹਾਂ ਦੇ ਹਸਪਤਾਲ ਵਿਚ ਚੋਰੀ ਹੋ ਚੁੱਕੀ ਸੀ ਅਤੇ ਚੋਰ ਹਸਪਤਾਲ ਦੇ ਕਮਰੇ ਦੀ ਲੋਹੇ ਦੀ ਗਰਿੱਲ ਤੋੜ ਕੇ ਅੰਦਰ ਦਾਖਲ ਹੋਏ ਅਤੇ ਇੱਕ ਗਮ ਬੂਟਸ ਜੋੜੀ, 8 ਛੱਤ ਵਾਲੇ ਪੱਖੇ, ਬਲਬ, ਇੱਕ ਏ ਆਈ ਸਿਲੰਡਰ, ਆਟੋਕਲੇਵ ਦੇ ਪਾਰਟਸ, ਹਸਪਤਾਲ ਦੀ ਬਿਜਲੀ ਦੀ ਵਾਇਰਿੰਗ ਦੀਆਂ ਤਾਰਾਂ ਵੀ ਚੋਰ ਚੋਰੀ ਕਰਕੇ ਲੈ ਗਏ ਜਿਸ ਕਾਰਨ ਹਸਪਤਾਲ ਵਿਚ ਹਨੇ੍ਹਰਾ ਹੋਇਆ ਪਿਆ ਹੈ | ਡਾ . ਜੋਬਨਦੀਪ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ | ਇਸ ਤੋਂ ਇਲਾਵਾ ਚੋਰ ਬੀਤੇ ਦਿਨ ਬਲਾਕ ਦਫਤਰ ਜੰਡਿਆਲਾ ਗੁਰੂ ਦੀ ਪੁਰਾਣੀ ਇਮਾਰਤ 'ਚੋਂ ਵੀ ਬਿਜਲੀ ਦੀ ਵਾਇਰਿੰਗ ਦੀਆਂ ਤਾਰਾਂ ਕੱਟ ਕੇ ਚੋਰੀ ਕਰਕੇ ਲੈ ਗਏ ਜਿਸ ਕਾਰਨ ਬੀ. ਡੀ. ਓ. ਦਫਤਰ ਦੀ ਪੁਰਾਣੀ ਇਮਾਰਤ 'ਚ ਹਨ੍ਹੇਰਾ ਛਾਇਆ ਹੋਇਆ ਹੈ | ਇਸ ਤੋਂ ਇਲਾਵਾ ਅੱਜ ਤੜਕੇ ਜੰਡਿਆਲਾ ਗੁਰੂ ਦੇ ਊਧਮ ਸਿੰਘ ਚੌਕ ਨੇੜੇ ਇੱਕ ਸੈਲੂਨ 'ਚੋਂ ਚੋਰ ਇਨਵਰਟਰ ਬੈਟਰਾ, ਕੁਝ ਮਸ਼ੀਨਾਂ ਅਤੇ ਨਕਦੀ ਚੋਰੀ ਕਰਕੇ ਲੈ ਜਾਣ ਵਿਚ ਕਾਮਯਾਬ ਹੋ ਗਏ ਜਿਸ ਦੀ ਪੁਲਿਸ ਚੌਂਕੀ ਜੰਡਿਆਲਾ ਗੁਰੂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ | ਜੰਡਿਆਲਾ ਗੁਰੂ ਸ਼ਹਿਰ ਵਿਚ ਵੱਡੇ ਪੱਧਰ ਤੇ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਜ਼ਿਆਦਾਤਰ ਪੀੜਿਤ ਲੋਕ ਤਾਂ ਚੋਰੀ ਦੀ ਪੁਲਿਸ ਨੂੰ ਦਰਖਾਸਤ ਹੀ ਨਹੀਂ ਦਿੰਦੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਫਾਇਦਾ ਤਾਂ ਹੋਣਾ ਨਹੀਂ ਹੈ ਤੇ ਨਾ ਹੀ ਉਨ੍ਹਾਂ ਦੀ ਹੋਈ ਚੋਰੀ ਦਾ ਸਾਮਾਨ ਵਾਪਸ ਮਿਲਣਾ ਹੈ ਅਤੇ ਨਾ ਹੀ ਚੋਰ ਪੁਲਿਸ ਦੇ ਕਾਬੂ ਆਉਣੇ ਹਨ ਅਤੇ ਉਲਟਾ ਉਨ੍ਹਾਂ ਨੂੰ ਖੱਜਲ ਖੁਆਰ ਹੋਣਾ ਪੈਣਾ ਹੈ | ਸ਼ਹਿਰ ਵਿਚ ਮੋਟਰਸਾਈਕਲ ਚੋਰੀ ਅਤੇ ਮੋਬਾਇਲ ਖੋਹਣ ਦੀਆਂ ਵਾਰਦਾਤਾਂ ਤਾਂ ਨਿਤ ਦਾ ਕੰਮ ਹੀ ਬਣਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਖੱਬੇ ਰਾਜਪੂਤਾਂ ਵਿਖੇ 50ਵੇਂ ਪੰਚਾਇਤੀ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਹੋਏ ਜ਼ਬਰਦਸਤ ਮੁਕਾਬਲੇ <br/> ਅਗਲੀ ਖ਼ਬਰ ਮਰੜ੍ਹੀ ਕਲਾਂ 'ਚ ਅਕਾਲੀ ਦਲ ਵਾਰਿਸ ਪੰਜਾਬ ਦੀ 'ਪੰਥ ਬਚਾਓ ਪੰਜਾਬ ਬਚਾਓ' ਤਹਿਤ ਸਫਲ ਪੰਥਕ ਕਾਨਫ਼ਰੰਸ <br/>
Ad Position 24