10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਿਸਾਨ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ : ਡਾ. ਛੀਨਾ <br/>

Ad Position 21
No active advertisement
ਅਜੀਤ ਡੈਸਕ 06-04-2026
ਚੋਗਾਵਾਂ, 5 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਮੁੱਖ ਖੇਤੀਬਾੜੀ ਅਫਸਰ ਅੰਮਿ੍ਤਸਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਬਲਾਕ ਖੇਤੀਬਾੜੀ ਅਫਸਰ ਚੋਗਾਵਾਂ ਡਾ. ਬਲਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਬਲਾਕ ਚੋਗਾਵਾਂ ਵਿਖੇ ਖੇਤੀਬਾੜੀ ਦਫਤਰ ਵਿਚ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਮੁੱਖ ਮਕਸਦ ਕਿਸਾਨਾਂ ਨੂੰ ਫ਼ਸਲਾਂ ਬਾਰੇ ਜਾਣਕਾਰੀ ਅਤੇ ਕਣਕ ਦੇ ਨਾੜ ਨੂੰ ਨਾ ਸਾੜਨ ਲਈ ਪ੍ਰੇਰਿਤ ਕਰਨਾ ਸੀ | ਇਸ ਮੌਕੇ ਏ. ਈ. ਓ. ਸਿਮਰਨਜੀਤ ਸਿੰਘ, ਏ.ਡੀ.ਓ. ਮਾਣਿਕ ਦੇਵਗਨ, ਏ. ਈ. ਓ. ਸਤਨਾਮ ਸਿੰਘ, ਤੇ ਨਾਗ ਕਲਾਂ ਤੋਂ ਆਏ ਡਾ: ਰਾਜਨ ਭੱਟ ਨੇ ਜੁੜੇ ਕਿਸਾਨਾਂ ਨੂੰ ਮਹਿਕਮੇ ਵਿਚ ਚੱਲਦੀਆਂ ਸਕੀਮਾਂ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਕੁਦਰਤੀ ਖੇਤੀ ਮਿਸ਼ਨ ਤੇ ਮਿੱਟੀ ਦੀ ਸਿਹਤ ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ | ਕੈਂਪ ਦੇ ਅਖੀਰ ਵਿਚ ਖੇਤੀਬਾੜੀ ਅਫਸਰ ਚੋਗਾਵਾਂ ਡਾ: ਬਲਵਿੰਦਰ ਸਿੰਘ ਛੀਨਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਕਟਾਈ ਤੋਂ ਬਾਅਦ ਨਾੜ ਨੂੰ ਬਿਲਕੁਲ ਅੱਗ ਨਾ ਲਗਾਈ ਜਾਵੇ | ਕਿਸਾਨ ਵੀਰ ਆਪਣੇ ਖੇਤਾਂ ਵਿਚ ਖਾਦਾਂ ਦੀ ਸਮੁੱਚੀ ਵਰਤੋਂ ਕਰਨ ਅਤੇ ਨਾਲ ਹੀ ਹਰ ਇਕ ਖੇਤੀਬਾੜੀ ਇਨਪੁੱਟ ਦਾ ਪੱਕਾ ਬਿੱਲ ਲੈਣਾ ਯਕੀਨੀ ਬਣਾਉਣ | ਇਸ ਮੌਕੇ ਏ. ਈ. ਓ. ਜੁਗਰਾਜ ਸਿੰਘ, ਏ. ਐੱਸ. ਆਈ. ਜਗਮੋਹਣ ਸਿੰਘ, ਫੀਲਡ ਵਰਕਰ ਗੁਰਿੰਦਰ ਬੀਰ ਸਿੰਘ, ਕਰਨਬੀਰ ਸਿੰਘ, ਜਸਬੀਰ ਸਿੰਘ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ 11 ਨੂੰ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ-ਡਾ. ਕੋਹਾਲੀ <br/> ਅਗਲੀ ਖ਼ਬਰ ਪਿੰਡ ਸੱਤੋਵਾਲ ਦੀ ਪੰਚਾਇਤ ਵਲੋਂ ਸਰਪੰਚ ਬੱਲ ਦੀ ਅਗਵਾਈ ਹੇਠ ਪਿੰਡ ਦੇ ਸਰਬਪੱਖੀ ਵਿਕਾਸ ਲਈ ਕਾਰਜ ਆਰੰਭ
Ad Position 24