ਰਾਮ ਤੀਰਥ, 5 ਅਪ੍ਰੈਲ (ਧਰਵਿੰਦਰ ਸਿੰਘ ਔਲਖ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਕੋਹਾਲੀ ਵਿਖੇ ਕੀਤੀ ਗਈ | ਮੀਟਿੰਗ ਦੌਰਾਨ 11 ਅਪ੍ਰੈਲ ਨੂੰ ਪੰਜਾਬ ਦੇ ਪ੍ਰਧਾਨ ਡਾ. ਧੰਨਾ ਮੱਲ ਗੋਇਲ ਦੀ ਪ੍ਰਧਾਨਗੀ ਹੇਠ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਮਹੱਤਵਪੂਰਨ ਫ਼ੈਸਲਾ ਲਿਆ ਗਿਆ | ਇਹ ਫ਼ੈਸਲਾ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਵਿਚ ਲਿਆ ਗਿਆ ਸੀ, ਜਿਸ 'ਚ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਕਈ ਵਾਰ ਮੰਗਾਂ ਬਾਰੇ ਜਾਣੰੂ ਕਰਵਾਇਆ ਗਿਆ ਹੈ, ਪਰ ਹੁਣ ਤੱਕ ਕੋਈ ਢੰਗ ਦਾ ਹੱਲ ਨਹੀਂ ਨਿਕਲਿਆ, ਜਿਸ ਕਰਕੇ ਸੰਘਰਸ਼ ਨੂੰ ਤੇਜ਼ ਕਰਨਾ ਲਾਜ਼ਮੀ ਹੋ ਗਿਆ ਹੈ | ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਡਾ. ਅਰਜਿੰਦਰ ਸਿੰਘ ਕੋਹਾਲੀ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਮੈਂਬਰਾਂ ਵਲੋਂ ਇਸ ਘਿਰਾਓ ਵਿਚ ਸ਼ਮੂਲੀਅਤ ਕੀਤੀ ਜਾਵੇਗੀ | ਇਸ ਤੋਂ ਇਲਾਵਾ ਹੋਰ ਜ਼ਿਲਿ੍ਹਆਂ ਤੋਂ ਵੀ ਭਾਰੀ ਸੰਖਿਆ 'ਚ ਮੈਂਬਰਾਂ ਦੇ ਪਹੁੰਚਣ ਦੀ ਸੰਭਾਵਨਾ ਹੈ | ਮੀਟਿੰਗ 'ਚ ਵਾਈਸ ਚੇਅਰਮੈਨ ਡਾ. ਸਰਵਣ ਸਿੰਘ, ਵਿੱਤ ਸਕੱਤਰ ਗੁਰਪ੍ਰਤਾਪ ਸਿੰਘ ਕੱਕੜ, ਮੀਤ ਪ੍ਰਧਾਨ ਸਤਪਿੰਦਰ ਸਿੰਘ ਕੋਹਾਲੀ, ਡਾ. ਪਰਮਿੰਦਰ ਸਿੰਘ ਭਿੱਟੇਵੱਢ, ਬਲਵਿੰਦਰ ਸਿੰਘ ਕੋਹਾਲੀ, ਡਾ. ਹਰਜੀਤ ਸਿੰਘ, ਤਹਿਸੀਲ ਪ੍ਰਧਾਨ ਮੁਖਤਾਰ ਸਿੰਘ ਚੇਤਨਪੁਰਾ, ਡਾ. ਸੁਖਵਿੰਦਰ ਸਿੰਘ ਕੰਦੋਵਾਲੀ, ਡਾ. ਬਲਰਾਜ ਸਿੰਘ ਅਜਨਾਲਾ, ਡਾ. ਧਰਮਿੰਦਰ ਸਿੰਘ ਕਿਆਂਪੁਰ ਆਦਿ ਹਾਜ਼ਰ ਸਨ |
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ 11 ਨੂੰ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ-ਡਾ. ਕੋਹਾਲੀ <br/>
ਅਜੀਤ ਡੈਸਕ
06-04-2026