10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸਵ: ਗਗਨਦੀਪ ਸਿੰਘ ਜੱਜ ਦੀ ਸਪੁੱਤਰੀ ਐਡਵੋਕੇਟ ਪ੍ਰਭਲੀਨ ਕੌਰ ਪਰਿਵਾਰ ਸਮੇਤ 'ਅਕਾਲੀ ਦਲ ਵਾਰਿਸ ਪੰਜਾਬ ਦੇ' 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 06-04-2026
ਰਈਆ, 5 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਕਸਬਾ ਰਈਆ ਵਿਖੇ ਨਾਮਵਰ ਸ਼ਖ਼ਸੀਅਤ ਸ਼੍ਰੋਮਣੀ ਅਕਾਲੀ ਬਾਦਲ ਦੇ ਸੀਨੀਅਰ ਆਗੂ ਸਵ: ਗਗਨਦੀਪ ਸਿੰਘ ਜੱਜ ਦੇ ਗ੍ਰਹਿ ਵਿਖੇ ਇਕ ਵਿਸ਼ਾਲ ਸਮਾਗਮ ਕਰਵਾਇਆ | ਇਸ ਮੌਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਨੂੰ ਉਸ ਵਕਤ ਬਹੁਤ ਵੱਡਾ ਹੁੰਗਾਰਾ ਮਿਲਿਆ ਜਦ ਗਗਨਦੀਪ ਸਿੰਘ ਜੱਜ ਦੀ ਸਪੁੱਤਰੀ ਐਡਵੋਕੇਟ ਪ੍ਰਭਲੀਨ ਕੌਰ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਛੱਡ ਕੇ ਆਪਣੇ ਪਰਿਵਾਰ ਸਮੇਤ ਅਤੇ ਬਹੁਤ ਵੱਡਾ ਇਕੱਠ ਨਾਲ ਲੈ ਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ 'ਚ ਸ਼ਾਮਿਲ ਹੋਏ | ਇਸ ਮੌਕੇ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ, ਚਾਚਾ ਸੁਖਚੈਨ ਸਿੰਘ, ਪ੍ਰਗਟ ਸਿੰਘ ਮੀਆਂਵਿੰਡ, ਬਾਈ ਨਛੱਤਰ ਸਿੰਘ ਹਲਕਾ ਇੰਚਾਰਜ ਭੁਲੱਥ, ਗੁਰਦੀਪ ਸਿੰਘ ਭੰਡਾਲ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਨੂੰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਹੋਣ 'ਤੇ ਬਣਦਾ ਪੂਰਾ ਮਾਣ-ਸਨਮਾਨ ਦੇਣ ਦਾ ਯਕੀਨ ਦਿਵਾਇਆ | ਇਸ ਮੌਕੇ ਐਡਵੋਕੇਟ ਪ੍ਰਭਲੀਨ ਕੌਰ ਨੇ ਵੀ ਵਿਸ਼ਵਾਸ ਦਿਵਾਇਆ ਕੇ ਉਹ ਰਾਤ-ਦਿਨ ਇਕ ਕਰਕੇ ਪਾਰਟੀ ਨੂੰ ਬੁਲੰਦੀਆਂ 'ਤੇ ਪਹੁੰਚਾਉਣਗੇ |

Ad Position 22
No active advertisement
ਪਿਛਲੀ ਖ਼ਬਰ ਬਾਰਿਸ਼ ਤੇ ਗੜੇਮਾਰੀ ਨਾਲ ਕਣਕ ਦੀ ਫ਼ਸਲ ਸਮੇਤ ਰੱਬੀ ਫ਼ਸਲਾਂ ਦਾ ਹੋਇਆ ਭਾਰੀ ਨੁਕਸਾਨ, ਮੁਆਵਜ਼ੇ ਦੀ ਮੰਗ <br/> ਅਗਲੀ ਖ਼ਬਰ ਰੇਡ ਕਰਨ ਆਈ ਪੁਲਿਸ 'ਤੇ ਘਰਾਂ ਦੀ ਭੰਨਤੋੜ ਕਰਨ ਦੇ ਲਗਾਏ ਦੋਸ਼, ਬਜ਼ੁਰਗ ਔਰਤ ਜ਼ਖ਼ਮੀ <br/>
Ad Position 24