ਨਵਾਂ ਪਿੰਡ, 5 ਅਪ੍ਰੈਲ (ਜਸਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਜੰਡਿਆਲਾ ਗੁਰੂ ਦੀ 'ਪੰਜਾਬ ਬਚਾਓ, ਭਾਈ ਅੰਮਿ੍ਤਪਾਲ ਸਿੰਘ ਲਿਆਓ' ਤਹਿਤ ਅਹਿਮ ਮੀਟਿੰਗ ਡੱਡੂਆਣਾ ਵਿਖੇ ਬਾਬਾ ਬਿਬੇਕ ਸਿੰਘ ਮੁੱਖ ਸੇਵਾਦਾਰ ਹਲਕਾ ਜੰਡਿਆਲਾ ਅਕਾਲੀ ਦਲ ਵਾਰਿਸ ਪੰਜਾਬ ਦਾ ਅਤੇ ਗੁਰਦੁਆਰਾ ਨਾਨਕ ਸਰ, ਨਾਨਕ ਸਰ ਨਗਰ ਜੰਡਿਆਲਾ ਦੀ ਅਗਵਾਈ 'ਚ ਹੋਈ, ਜਿਸਦੀ ਪ੍ਰਧਾਨਗੀ ਭਾਈ ਅਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਨੇ ਕੀਤੀ | ਇਸ ਮੌਕੇ ਭਾਈ ਅਮਨਦੀਪ ਸਿੰਘ ਵਲੋਂ ਹਲਕਾ ਜੰਡਿਆਲਾ ਗੁਰੂ 'ਚ ਪਾਰਟੀ ਦੀ ਮਜ਼ਬੂਤੀ ਤੇ ਇਸਦੇ ਪ੍ਰਚਾਰ -ਪਸਾਰ ਲਈ ਬਾਬਾ ਬਿਬੇਕ ਸਿੰਘ ਤੇ ਹਲਕੇ ਦੀ ਮੁੱਖ ਲੀਡਰਸ਼ਿਪ ਜਰਮਨਜੀਤ ਸਿੰਘ ਡੱਡੂਆਣਾ, ਸਤਪਾਲ ਸਿੰਘ ਡੱਡੂਆਣਾ, ਗਰੁੱਪ੍ਰੀਤ ਸਿੰਘ ਢੱਪਈਆਂ, ਬੱਚਿਤਰ ਸਿੰਘ ਤਰਸਿੱਕਾ, ਸੁੱਖਵਿੰਦਰ ਸਿੰਘ ਢੱਪਈਆਂ ਤੇ ਜਤਿੰਦਰ ਸਿੰਘ ਮਹਿਤਾ ਆਦਿ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਐਡਵੋਕੇਟ ਅਜੇਪਾਲ ਸਿੰਘ ਗੁਰਦਾਸਪੁਰ ਨੇ ਭਾਈ ਅੰਮਿ੍ਤਪਾਲ ਸਿੰਘ ਦੀ ਰਿਹਾਈ ਤੇ ਪਾਰਟੀ ਦੀ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਭਾਈ ਅਮਨਦੀਪ ਸਿੰਘ ਤੇ ਹਾਜ਼ਰ ਲੀਡਰਸ਼ਿਪ ਨਾਲ ਕਾਨੂੰਨੀ ਨੁਕਤੇ ਸਾਂਝੇ ਕੀਤੇ | ਭਾਈ ਅਮਨਦੀਪ ਸਿੰਘ ਵਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਹਲਕਾ ਜੰਡਿਆਲਾ ਸਮੇਤ ਜ਼ਿਲ੍ਹਾ ਅੰਮਿ੍ਤਸਰ 'ਚ ਪਾਰਟੀ ਉਮੀਦਵਾਰਾਂ ਦੀ ਯਕੀਨੀ ਜਿੱਤ ਲਈ ਉਪਰੋਕਤ ਲੀਡਰਸ਼ਿਪ ਨੂੰ ਸੇਵਾਵਾਂ ਨਿਭਾਉਣ ਲਈ ਲਾਮਬੰਧ ਹੋਣ ਲਈ ਕਿਹਾ | ਉਨ੍ਹਾਂ ਵਲੋਂ ਭਾਈ ਅਮਨਦੀਪ ਸਿੰਘ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਹ ਪਾਰਟੀ ਉਮੀਦਵਾਰਾਂ ਦੀ ਯਕੀਨੀ ਜਿੱਤ ਤੇ ਭਾਈ ਅੰਮਿ੍ਤਪਾਲ ਸਿੰਘ ਦੀ ਅਗਵਾਈ 'ਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਰਕਾਰ ਬਣਾਉਣ ਲਈ ਘਰ-ਘਰ ਜਾ ਕੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਰਾਤ ਦਿਨ ਇਕ ਕਰਨਗੇ | ਇਸ ਮੌਕੇ ਕੁਲਦੀਪ ਸਿੰਘ ਜੌਹਲ ਰਸੂਲਪੁਰ ਕਲਾਂ, ਕਾਬਲ ਸਿੰਘ ਗਿੱਲ, ਬਲਜੀਤ ਸਿੰਘ ਸੰਧੂ ਮੈਹਣੀਆਂ, ਮੁੱਖਵੰਤ ਸਿੰਘ ਨਵਾਂ ਪਿੰਡ, ਸੁਖਵਿੰਦਰ ਸਿੰਘ ਨਿਜ਼ਾਮਪੁਰ ਤੇ ਜਸਪਾਲ ਸਿੰਘ ਦੇਵੀਦਾਸਪੁਰ ਆਦਿ ਹਾਜ਼ਰ ਸਨ |