ਬਿਆਸ, 5 ਅਪ੍ਰੈਲ (ਨਰਿੰਸਰ ਸਿੰਘ)-ਅੱਜ ਬਿਆਸ ਦੇ ਨੇੜੇ ਵੱਸਦੇ ਪਿੰਡ ਵਜੀਰ ਭੁੱਲਰ ਦੀ ਗ੍ਰਾਮ ਪੰਚਾਇਤ ਵਲੋਂ ਮੀਟਿੰਗ ਕਰਦਿਆਂ ਸਰਪੰਚ ਬਲਦੇਵ ਸਿੰਘ ਅਤੇ ਮੈਂਬਰ ਪੰਚਾਇਤਾਂ ਨੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਖੇ ਸੀਵਰੇਜ ਦੇ ਗੰਦੇ ਪਾਣੀ ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਤੋਂ ਰੋਕਿਆ ਜਾਵੇਗਾ | ਉਨ੍ਹਾਂ ਸੰਬੰਧਿਤ ਪ੍ਰਸ਼ਾਸਨ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਪਿੰਡ ਦੇ ਵਿਚ ਪਏ ਸੀਵਰੇਜ ਦੇ ਗੰਦੇ ਪਾਣੀ ਦਾ ਹੱਲ ਕੱਢਿਆ ਜਾਵੇ | ਇਸ ਗੰਦੇ ਪਾਣੀ ਦਾ ਨਿਕਾਸ ਦਾ ਹੱਲ ਤੁਰੰਤ ਕੱਢਿਆ ਜਾਵੇ ਤਾਂ ਜੋ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਡਿਉੜੀ ਨੂੰ ਇਸ ਗੰਦੇ ਪਾਣੀ ਦਾ ਕੋਈ ਮਾੜਾ ਅਸਰ ਨਾ ਪਵੇ ਅਤੇ ਨਾ ਹੀ ਸੰਗਤਾਂ ਵਿਚ ਇਸ ਪ੍ਰਤੀ ਕੋਈ ਰੋਸ ਪੈਦਾ ਹੋਵੇ | ਇਸ ਮੌਕੇ ਪਿੰਡ ਦੇ ਮੁਹਤਬਰਾਂ ਨਾਲ ਸਾਬਕਾ ਸਰਪੰਚ ਜਸਵੰਤ ਸਿੰਘ, ਨੰਬਰਦਾਰ ਜਸਵਿੰਦਰ ਸਿੰਘ, ਰੇਸ਼ਮ ਸਿੰਘ, ਭਗਵੰਤ ਸਿੰਘ, ਰਿੰਪਾ, ਬਲਕਾਰ ਸਿੰਘ, ਬਲਜਿੰਦਰ ਸਿੰਘ, ਰਾਜਬੀਰ ਸਿੰਘ, ਹੈਪੀ, ਭੁੱਟੋ ਅਤੇ ਹੋਰ ਹਾਜ਼ਰ ਸਨ |
ਸੀਵਰੇਜ ਦੇ ਗੰਦੇ ਪਾਣੀ ਦਾ ਠੋਸ ਪ੍ਰਬੰਧ ਹੋਵੇਗਾ-ਸਰਪੰਚ ਬਲਦੇਵ ਸਿੰਘ <br/>
ਅਜੀਤ ਡੈਸਕ
06-04-2026