ਜੰਡਿਆਲਾ ਗੁਰੂ, 7 ਅਪ੍ਰੈਲ (ਹਰਜਿੰਦਰ ਸਿੰਘ ਕਲੇਰ)-ਹਰਪਾਲ ਸਿੰਘ ਸੋਨੂੰ ਪਹਿਲਵਾਨ ਧੀਰੇਕੋਟ ਨੂੰ ਕਿਸਾਨ ਕਾਂਗਰਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂ ਅਤੇ ਜੰਡਿਆਲਾ ਗੁਰੂ ਹਲਕੇ ਦੇ ਇੰਚਾਰਜ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ | ਇਸ ਦੌਰਾਨ ਡੈਨੀ ਬੰਡਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਮਿਹਨਤੀ ਵਰਕਰਾਂ ਨੂੰ ਸਮੇਂ-ਸਮੇਂ 'ਤੇ ਸਨਮਾਨਿਤ ਕਰਦੀ ਰਹਿੰਦੀ ਹੈ | ਉਨ੍ਹਾਂ ਨੇ ਦੱਸਿਆ ਕਿ ਹਰਪਾਲ ਸਿੰਘ ਸੋਨੂੰ ਪਹਿਲਵਾਨ ਧੀਰੇਕੋਟ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ ਅਤੇ ਵਰਕਰਾਂ ਨਾਲ ਲਗਾਤਾਰ ਸੰਪਰਕ ਵਿਚ ਰਹਿੰਦੇ ਹੋਏ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਯੋਗਦਾਨ ਪਾ ਰਹੇ ਹਨ | ਉਨ੍ਹਾਂ ਦੀ ਇਸ ਮਿਹਨਤ ਨੂੰ ਦੇਖਦਿਆਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ | ਨਵ-ਨਿਯੁਕਤ ਜ਼ਿਲ੍ਹਾ ਮੀਤ ਪ੍ਰਧਾਨ ਹਰਪਾਲ ਸਿੰਘ ਸੋਨੂੰ ਪਹਿਲਵਾਨ ਧੀਰੇਕੋਟ ਨੇ ਕਿਹਾ ਕਿ ਉਹ ਆਪਣੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਜਸਮੇਲ ਸਿੰਘ ਖਲੈਹਰਾ ਸਾਬਕਾ ਸਰਪੰਚ, ਡਾ. ਹਰਦੀਪ ਸਿੰਘ ਗਦਲੀ, ਬਲਵਿੰਦਰ ਸਿੰਘ ਨਿੱਕਾ ਗਹਿਰੀ ਮੰਡੀ, ਪ੍ਰਧਾਨ ਹਰਪਾਲ ਕੌਰ, ਪਰਮਿੰਦਰ ਸਿੰਘ ਪੰਨਾ ਗਹਿਰੀ ਮੰਡੀ, ਪ੍ਰਤਾਪ ਮੈਂਬਰ ਧੀਰੇ ਕੋਟ, ਜਸਬੀਰ ਸਿੰਘ ਸਾਬਕਾ ਸਰਪੰਚ ਧੀਰੇ ਕੋਟ, ਜਰਮਨ ਦੁਸਾਂਝ ਗਦਲੀ, ਬਿੰਦਾ ਮੈਂਬਰ ਗਦਲੀ, ਲੱਖਾ ਮੈਂਬਰ, ਜੱਜ ਗਿੱਪੀ, ਚੰਨ ਬੰਮਾ, ਬਿਕਰਮਜੀਤ ਸਿੰਘ ਡਡਵਾਲ, ਸੰਦੀਪ ਸ਼ਰਮਾ ਗਹਿਰੀ ਮੰਡੀ, ਰਾਜਵਿੰਦਰ ਕੌਰ ਗਹਿਰੀ ਮੰਡੀ ਆਦਿ ਹਾਜ਼ਰ ਸਨ |