15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬੀ.ਐੱਸ.ਐੱਫ. ਕੰਟੀਨ ਤੋਂ 18 ਪ੍ਰਤੀਸ਼ਤ ਜੀ.ਐੱਸ.ਟੀ ਤੁਰੰਤ ਹਟਾਇਆ ਜਾਵੇ-ਕਸ਼ਮੀਰ ਸਿੰਘ ਖਤਰਾਏ

Ad Position 21
No active advertisement
ਅਜੀਤ ਡੈਸਕ 09-04-2026
ਅਜਨਾਲਾ, 8 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਬੀ.ਐੱਸ.ਐੱਫ. ਐਕਸ ਸਰਵਿਸਮੈਨ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਸਾਬਕਾ ਡਿਪਟੀ ਕਮਾਂਡੈਟ ਐੱਸ.ਐੱਸ. ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਕਸ਼ਮੀਰ ਸਿੰਘ ਦੀ ਅਗਵਾਈ ਵਿਚ ਬੀ.ਐੱਸ.ਐੱਫ. ਹੈੱਡਕੁਆਰਟਰ ਅਜਨਾਲਾ ਦੇ ਸਾਹਮਣੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਜ਼ਿਲ੍ਹਾ ਅੰਮਿ੍ਤਸਰ ਅਤੇ ਗੁਰਦਾਸਪੁਰ ਨਾਲ ਸੰਬੰਧਿਤ ਬੀ.ਐੱਸ.ਐੱਫ. ਦੇ ਸੇਵਾਮੁਕਤ ਅਧਿਕਾਰੀਆਂ ਤੇ ਜਵਾਨਾਂ ਵਲੋਂ ਸ਼ਿਰਕਤ ਕਰਦਿਆਂ ਆਪਣੀਆਂ ਮੰਗਾਂ ਅਤੇ ਮੁਸ਼ਕਿਲਾਂ ਸੰਬੰਧੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਦੌਰਾਨ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਕਸ਼ਮੀਰ ਸਿੰਘ ਨੇ ਬੀ.ਐੱਸ.ਐੱਫ. ਦੀਆਂ ਵਿਧਵਾਵਾਂ ਨੂੰ ਜਾਣਕਾਰੀ ਦਿੱਤੀ ਕਿ ਉਹ ਆਪਣਾ ਬੈਂਕ ਖਾਤਾ ਤੁਰੰਤ ਪੈਰਾ ਮਿਲਟਰੀ ਸੈਲਰੀ ਪੈਕੇਜ ਵਿਚ ਮਰਜ਼ ਕਰਵਾਉਣ, ਜਿਸ ਵਿਚ ਉਨ੍ਹਾਂ ਦਾ ਐਕਸੀਡੈਂਟ ਹੋਣ 'ਤੇ 50 ਲੱਖ ਰੁਪਏ ਤੋਂ ਇਕ ਕਰੋੜ ਰੁਪਏ ਦਾ ਬੀਮਾ ਹੁੰਦਾ ਹੈ | ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਬੀ.ਐੱਸ.ਐੱਫ. ਕੰਟੀਨ 'ਤੇ ਲਗਾਇਆ 18 ਪ੍ਰਤੀਸ਼ਤ ਜੀ.ਐੱਸ.ਟੀ ਤੁਰੰਤ ਹਟਾਇਆ ਜਾਵੇ ਅਤੇ ਬੀ.ਐੱਸ.ਐੱਫ. ਦੇ ਸਾਬਕਾ ਜਵਾਨਾਂ ਦੀਆਂ ਹੋਰਨਾਂ ਮੰਗਾਂ ਦਾ ਵੀ ਤੁਰੰਤ ਹੱਲ ਕੀਤਾ ਜਾਵੇ | ਇਸ ਮੌਕੇ ਜਸਵੰਤ ਸਿੰਘ ਪ੍ਰਧਾਨ ਗੁਰਦਾਸਪੁਰ, ਕੁਲਦੀਪ ਸਿੰਘ ਅਜਨਾਲਾ, ਬਲਕਾਰ ਸਿੰਘ ਖਾਨੋਵਾਲ, ਪ੍ਰਕਾਸ਼ ਸਿੰਘ ਅਜਨਾਲਾ, ਸੁਖਵਿੰਦਰ ਸਿੰਘ ਨਾਨੋਕੇ ਸੁਧਾਰ, ਸੁਖਵੰਤ ਸਿੰਘ ਅਜਨਾਲਾ, ਦੀਦਾਰ ਸਿੰਘ, ਗੁਰਬਖਸ਼ ਸਿੰਘ ਤਲਵਿੰਦਰ ਸਿੰਘ ਸਿੱਧੂ ਗਦਲੀ, ਪ੍ਰਧਾਨ ਬੀਬੀ ਰੀਟਾ ਰੋਖੇ, ਸਵਿੰਦਰ ਕੌਰ, ਲੀਲਾ ਵੰਤੀ ਫਤਿਹਗੜ੍ਹ ਚੂੜੀਆਂ, ਕਸ਼ਮੀਰ ਕੌਰ ਨਵਾਂ ਪਿੰਡ, ਗੁਰਦਰਸ਼ਨ ਸਿੰਘ ਅਤੇ ਅਜੀਤ ਸਿੰਘ ਗੁਰਦਾਸਪੁਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿਵਸ ਸੁਹੇਲਾ ਅਤੇ ਰੈਣ ਸਬਾਈ ਕੀਰਤਨ ਸਮਾਗਮ ਕਰਾਇਆ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਨੇ ਹੱਕੀ ਮੰਗਾਂ ਸੰਬੰਧੀ ਮੰਗ ਪੱਤਰ ਸੌਂਪਿਆ
Ad Position 24