ਬਾਬਾ ਬਕਾਲਾ ਸਾਹਿਬ, 8 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਅਖੰਡ ਕੀਰਤਨੀ ਜਥੇ, ਸਰਕਲ ਬਾਬਾ ਬਕਾਲਾ ਸਾਹਿਬ ਵਲੋਂ ਹਰ ਸਾਲ ਵਾਂਗ ਐਤਕੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ, ਸਾਚਾ ਗੁਰੂ ਲਾਧੋ ਰੇ ਅਤੇ ਗੁਰਿਆਈ ਦਿਵਸ ਨੂੰ ਸਮਰਪਿਤ ਦਿਵਸ ਸੁਹੇਲਾ ਅਤੇ ਰੈਣ ਸਬਾਈ ਕੀਰਤਨ ਸਮਾਗਮ ਕਰਵਾਏ ਗਏ | ਇਸ ਮੌਕੇ ਅਖੰਡ ਕੀਰਤਨੀ ਜਥੇ ਦੇ ਵੱੱਖ-ਵੱਖ ਜਥਿਆਂ ਨੇ ਕੀਰਤਨ ਦੀਆਂ ਸੇਵਾਵਾਂ ਨਿਭਾਈਆਂ | ਇਸ ਮੌਕੇ ਅਖੰਡ ਕੀਰਤਨੀ ਜਥੇ ਵਲੋਂ ਸੇਵਾਦਾਰ ਭਾਈ ਜਸਪ੍ਰੀਤ ਸਿੰਘ ਗੋਰਾ ਮੁਖੀ ਹਿੰਦ ਦੀ ਚਾਦਰ ਬਿਰਧ ਆਸ਼ਰਮ, ਭਾਈ ਹਰਪ੍ਰੀਤ ਸਿੰਘ, ਪਰਮਜੀਤ ਸਿੰਘ ਵਜੀਰ ਭੁੱਲਰ, ਭਾਈ ਅੰਮਿ੍ਤਪਾਲ ਸਿੰਘ ਅੰਮਿ੍ਤਸਰ, ਭਾਈ ਭਰਪੂਰ ਸਿੰਘ ਲਾਲੇਨੰਗਲ, ਭਾਈ ਪਰਮਜੀਤ ਸਿੰਘ ਤਰਨ ਤਾਰਨ ਸਾਹਿਬ, ਭਾਈ ਕਰਤਾਰ ਸਿੰਘ, ਭਾਈ ਸੁਰਿੰਦਰ ਸਿੰਘ ਬਰੇਲੀ, ਭਾਈ ਸਤਿਨਾਮ ਸਿੰਘ, ਭਾਈ ਜੋਰਾਵਾਰ ਸਿੰਘ, ਭਾਈ ਪਾਰਸਦੀਪ ਸਿੰਘ, ਭਾਈ ਪਿ੍ਤਪਾਲ ਸਿੰਘ ਬਠਿੰਡਾ, ਭਾਈ ਜਸਬੀਰ ਸਿੰਘ ਜਲੰਧਰ, ਬੀਬੀ ਭਗਵੰਤ ਕੌਰ ਤਰਨ ਤਾਰਨ, ਭਾਈ ਅਵਤਾਰ ਸਿੰਘ ਮੱਲੀਆਂ, ਭਾਈ ਨਿਰਮਲਬੀਰ ਸਿੰਘ, ਭਾਈ ਇਕਬਾਲ ਸਿੰਘ, ਭਾਈ ਸੁਖਦੇਵ ਸਿੰਘ ਬਾਬਾ ਬਕਾਲਾ ਆਦਿ ਨੇ ਹਾਜ਼ਰੀ ਭਰੀ |