ਨਵਾਂ ਪਿੰਡ, 17 ਅਪ੍ਰੈਲ (ਜਸਪਾਲ ਸਿੰਘ)-ਪ.ਸ.ਸ.ਬ. ਮੋਹਾਲੀ ਵਲੋਂ ਐਲਾਨੇ ਗਏ 8ਵੀਂ ਦੇ ਨਤੀਜੇ 'ਚੋਂ ਸੈਕਰਡ ਲਾਈਟ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਪੁਰ ਰਾਜਪੂਤਾਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸੰਬੰਧੀ ਐੱਮ. ਡੀ. ਗੁਰਜੀਤ ਕੌਰ ਨੇ ਦੱਸਿਆ ਕਿ ਕੁੱਲ 40 ਵਿਦਿਆਰਥੀਆਂ ਵਲੋਂ ਇਹ ਪ੍ਰੀਖਿਆ ਦਿੱਤੀ ਗਈ, ਜਿਨ੍ਹਾਂ 'ਚੋਂ ਸਕੂਲ ਦੀਆਂ ਹੋਣਹਾਰਾਂ ਖੁਸ਼ਮਨਦੀਪ ਕੌਰ ਵਲੋਂ 88.50%, ਅਸ਼ਮਨ 87.83%, ਪ੍ਰਵੀਨਦੀਪ ਕੌਰ ਤੇ ਰਵਲੀਨ ਕੌਰ 86.83% ਤੇ ਬਹਾਰ ਕੌਰ ਨੇ 86.67% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਸਕੂਲ 'ਚੋਂ ਪਹਿਲਾ, ਦੂਸਰਾ, ਤੀਸਰਾ ਤੇ ਚੌਥਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਤੋਂ ਇਲਾਵਾ 8 ਵਲੋਂ 85% ਤੋਂ ਵੱਧ, 21 ਵਲੋਂ 70-80% ਤੇ 11 ਵਲੋਂ 60% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਤੇ ਆਪਣਾ ਨਾਂ ਰੌਸ਼ਨ ਕੀਤਾ |