22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਕਾਲ ਅਕੈਡਮੀ ਚੋਗਾਵਾਂ ਦੇ ਦਸਵੀਂ ਸੀ.ਬੀ.ਐੱਸ.ਈ. ਬੋਰਡ ਨਤੀਜੇ 'ਚ ਵਿਦਿਆਰਥਣ ਨਵਰੀਤ ਕੌਰ 99 ਫੀਸਦੀ ਅੰਕਾਂ ਨਾਲ ਹਾਸਿਲ ਕੀਤਾ ਪਹਿਲਾ ਸਥਾਨ <br/>

Ad Position 21
No active advertisement
ਅਜੀਤ ਡੈਸਕ 18-04-2026
ਅੰਮਿ੍ਤਸਰ/ਚੋਗਾਵਾਂ, 17 ਅਪ੍ਰੈਲ (ਜੱਸ, ਕਲਸੀ)-ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਚੋਗਾਵਾਂ ਦੇ ਸੀ.ਬੀ.ਐੱਸ.ਈ. ਦਸਵੀਂ ਜਮਾਤ ਦੇ ਬੋਰਡ ਨਤੀਜੇ ਇਸ ਵਾਰ ਵੀ ਸ਼ਾਨਦਾਰ ਰਹੇ ਹਨ | ਸਕੂਲ ਪਿ੍ੰਸੀਪਲ ਗੁਰਸ਼ਰਨਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਾਲ ਦੇ ਨਤੀਜਿਆਂ ਵਿਚ ਨਵਰੀਤ ਕੌਰ ਨੇ 500 ਵਿਚੋਂ 495 ਅੰਕਾਂ ਨਾਲ 99 ਫੀਸਦੀ ਅੰਕ ਹਾਸਿਲ ਕਰਕੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਖੁਸ਼ਮੀਤ ਸਿੰਘ ਨੇ 96.6 ਅਤੇ ਹਰਪ੍ਰੀਤ ਕੌਰ ਨੇ 95.2 ਅੰਕ ਪ੍ਰਾਪਤ ਕਰਕੇ ਉੱਚ ਸਥਾਨ ਹਾਸਲ ਕੀਤੇ | ਉਨ੍ਹਾਂ ਦੱਸਿਆ ਕਿ ਨਵਰੀਤ ਕੌਰ ਨੇ 500 ਵਿਚੋਂ 495 ਅੰਕ ਹਾਸਿਲ ਕੀਤੇ ਹਨ, ਜੋ ਕਿ ਬਾਰਡਰ ਏਰੀਆ ਲਈ ਹਾਸਿਲ ਕਰਨਾ ਬਹੁਤ ਮੁਸ਼ਕਿਲ ਹੈ | ਉਨ੍ਹਾਂ ਨੇ ਸਕੂਲ ਦੇ ਮੈਨੇਜਮੈਂਟ ਅਤੇ ਸਟਾਫ ਮੈਂਬਰਾਂ ਦੇ ਯੋਗਦਾਨ ਨੂੰ ਵੀ ਸਰਾਹਿਆ, ਜਿਨ੍ਹਾਂ ਦੀ ਰਹਿਨੁਮਾਈ ਨਾਲ ਵਿਦਿਆਰਥੀਆਂ ਨੇ ਇਹ ਕਾਮਯਾਬੀ ਹਾਸਲ ਕੀਤੀ | ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਅਕਾਲ ਅਕੈਡਮੀ ਚੋਗਾਵਾਂ ਲਈ ਗੌਰਵ ਦਾ ਮੌਕਾ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਉੱਤਮ ਨਤੀਜੇ ਦੀ ਉਮੀਦ ਹੈ |

Ad Position 22
No active advertisement
ਪਿਛਲੀ ਖ਼ਬਰ ਛੀਨਾ ਨੇ 10ਵੀਂ ਦੀ ਪ੍ਰੀਖਿਆ 'ਚ ਖ਼ਾਲਸਾ ਸੰਸਥਾਵਾਂ 'ਚੋਂ 99.6 ਅੰਕ ਹਾਸਿਲ ਕਰਨ ਵਾਲੇ ਦਿਵਾਂਸ਼ ਅਰੋੜਾ ਸਮੇਤ ਚੰਗੇ ਅੰ... ਅਗਲੀ ਖ਼ਬਰ ਅੱਠਵੀਂ ਦੇ ਆਏ ਨਤੀਜੇ 'ਚ ਸਟੈਂਡਰਡ ਸਕੂਲ ਦੀਆਂ ਮਾਣਮੱਤੀਆਂ ਪ੍ਰਾਪਤੀਆਂ <br/>
Ad Position 24