22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਛੀਨਾ ਨੇ 10ਵੀਂ ਦੀ ਪ੍ਰੀਖਿਆ 'ਚ ਖ਼ਾਲਸਾ ਸੰਸਥਾਵਾਂ 'ਚੋਂ 99.6 ਅੰਕ ਹਾਸਿਲ ਕਰਨ ਵਾਲੇ ਦਿਵਾਂਸ਼ ਅਰੋੜਾ ਸਮੇਤ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਾਇਆ

Ad Position 21
No active advertisement
ਅਜੀਤ ਡੈਸਕ 18-04-2026
ਅੰਮਿ੍ਤਸਰ 17 ਅਪ੍ਰੈਲ (ਜਸਵੰਤ ਸਿੰਘ ਜੱਸ)-ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਸੀ. ਬੀ. ਐੱਸ. ਈ. ਬੋਰਡ 10ਵੀਂ ਦੇ ਨਤੀਜੇ 'ਚ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਖ਼ਾਲਸਾ ਸੰਥਸਾਵਾਂ 'ਚੋਂ 99.6 ਅੰਕ ਹਾਸਿਲ ਕਰਨ ਵਾਲੇ ਦਿਵਾਂਸ਼ ਅਰੋੜਾ ਸਮੇਤ ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ | ਉਨ੍ਹਾਂ ਕਿਹਾ ਕਿ ਤੁਹਾਡੀ ਕਾਮਯਾਬੀ ਸਿਰਫ਼ ਨੰਬਰਾਂ ਦੀ ਪ੍ਰਾਪਤੀ ਨਹੀਂ, ਸਗੋਂ ਤੁਹਾਡੇ ਅਨੁਸ਼ਾਸਨ, ਧੀਰਜ ਅਤੇ ਸਮਰਪਣ ਦੀ ਮਿਸਾਲ ਹੈ | ਇਸ ਸਫ਼ਰ 'ਚ ਤੁਹਾਡੇ ਮਾਪਿਆਂ ਅਤੇ ਅਧਿਆਪਕਾਂ ਦਾ ਯੋਗਦਾਨ ਵੀ ਕਾਬਿਲ-ਏ-ਤਾਰੀਫ਼ ਹੈ, ਜਿਨ੍ਹਾਂ ਨੇ ਤੁਹਾਨੂੰ ਹਰ ਪੜਾਅ 'ਤੇ ਮਾਰਗਦਰਸ਼ਨ ਦਿੱਤਾ | ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਮੈਨੇਜ਼ਮੈਂਟ ਪ੍ਰੀਖਿਆ ਅਤੇ ਖੇਡਾਂ 'ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀਆਂ ਦਾ ਹਮੇਸ਼ਾ ਹੀ ਸਤਿਕਾਰ ਕਰਦਾ ਹੈ | ਸ: ਛੀਨਾ ਨੇ ਕਿਹਾ ਕਿ ਪ੍ਰੀਖਿਆ 'ਚ 95 ਪ੍ਰਤੀਸ਼ਤ ਤੋਂ ਵਧੇਰੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਕ ਸਾਲ ਮੁਫ਼ਤ ਪੜ੍ਹਾਈ ਕਰਨ ਅਤੇ ਹੋਰਨਾਂ ਨੂੰ ਨਿਯਮਿਤ ਨਿਯਮਾਂ ਤਹਿਤ ਮਿਲਣ ਵਾਲੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ | ਖ਼ਾਲਸਾ ਪਬਲਿਕ ਸਕੂਲ ਦੇ ਪਿ੍ੰਸੀਪਲ ਅਮਰਜੀਤ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਦੇ ਜ਼ਿਲ੍ਹੇ 'ਚ ਤੀਜਾ ਸਥਾਨ ਕਰਨ ਵਾਲੇ ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾ, ਸਥਾਨ ਹਾਸਿਲ ਕੀਤਾ ਹੈ | ਇੰਟਰਨੈਸ਼ਨਲ ਸਕੂਲ ਪਿ੍ੰਸੀਪਲ ਨਿਰਮਲਜੀਤ ਸਿੰਘ ਗਿੱਲ ਨੇ ਕਿਹਾ ਕਿ ਅੰਜਲੀ ਨੇ 479 ਅੰਕ (96%) ਨਾਲ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਖਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ 'ਚ ਦੇਵਾਂਸ਼ ਅਰੋੜਾ, ਅਜੀਤ ਸਿੰਘ, ਜਪਜੀਤ ਕੌਰ ਨੇ ਇੰਜ਼ੀਨੀਅਰ, ਪ੍ਰਥਮ ਸ਼ਰਮਾ, ਜਸਵਿੰਦਰ ਕੌਰ, ਕਰਨ ਨੇ ਡਾਕਟਰ ਅਤੇ ਅਭੀਜੋਤ ਸਿੰਘ ਨੇ ਸੀ. ਏ. ਬਣਨ ਸੰਬੰਧੀ ਆਪਣੇ-ਆਪਣੇ ਸੁਪਨਿਆਂ ਬਾਰੇ ਸੋਚ ਨੂੰ ਉਜਾਗਰ ਕੀਤਾ | ਜਦਕਿ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ 'ਚ ਅੰਜਲੀ ਨੇ ਆਈ. ਏ. ਐੱਸ., ਪਾਰੁਲ ਅਹੂਜਾ ਨੇ ਆਈ ਸਰਜਨ, ਏਕਨੂਰ ਕੌਰ ਨੇ ਅਧਿਆਪਕ, ਚੇਤਨ ਭੀਖਨ, ਪ੍ਰਭਨੂਰ ਸਿੰਘ ਨੇ ਆਰਮੀ ਅਫਸਰ ਅਤੇ ਅਰਮਾਨਪ੍ਰੀਤ ਕੌਰ ਨੇ ਵਕੀਲ ਦੇ ਮਿੱਥੇ ਟੀਚੇ ਦੀ ਉਮੀਦ ਜਾਹਿਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਨੇ ਪੀਅਰ ਲਰਨਿੰਗ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਅਕਾਲ ਅਕੈਡਮੀ ਚੋਗਾਵਾਂ ਦੇ ਦਸਵੀਂ ਸੀ.ਬੀ.ਐੱਸ.ਈ. ਬੋਰਡ ਨਤੀਜੇ 'ਚ ਵਿਦਿਆਰਥਣ ਨਵਰੀਤ ਕੌਰ 99 ਫੀਸਦੀ ਅੰਕਾਂ ਨਾਲ ਹਾਸਿਲ...
Ad Position 24