ਮਜੀਠਾ, 17 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਪੰਜਾਬ ਸਕੂਲ ਸਿਖਿਆ ਵਿਭਾਗ ਵਲੋਂ ਐਲਾਨੇ ਗਏ ਅੱਠਵੀਂ ਕਲਾਸ ਦੇ ਨਤੀਜਿਆਂ 'ਚ ਗੁਰੂ ਨਾਨਕ ਮਾਡਲ ਸਕੂਲ ਮਜੀਠਾ ਦਾ ਨਤੀਜਾ ਸ਼ਾਨਦਾਰ ਆਇਆ | ਸਕੂਲ ਪਿ੍ੰਸੀਪਲ ਜੋਗਾ ਸਿੰਘ ਅਠਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਅੱਠਵੀਂ ਕਲਾਸ ਦੇ ਸੁਖਮਨਦੀਪ ਕੌਰ ਨੇ 88 ਫੀਸਦੀ ਅੰਕ ਲੈ ਕੇ ਸਕੂਲ ਵਿਚ ਪਹਿਲਾ ਸਥਾਨ, ਗੁਰਲੀਨ ਕੌਰ ਨੇ 85.3 ਫੀਸਦੀ ਅੰਕ ਲੈਕੇ ਦੂਸਰਾ ਸਥਾਨ ਅਤੇ ਮੁਸਕਾਨ ਨੇ 85 ਫੀਸਦੀ ਅੰਕ ਲੈਕੇ ਸਕੂਲ ਵਿਚ ਤੀਸਰਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਜੋਗਾ ਸਿੰਘ ਅਤੇ ਸਟਾਫ ਮੈਂਬਰਾਂ ਨੇ ਅੱਵਲ ਆਏ ਵਿਦਿਆਰਥੀਆਂ ਨੂੰ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾਕੇ ਹੌਂਸਲਾ ਅਫਜ਼ਾਈ ਕੀਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲ ਦੇ ਮਿਹਨਤੀ ਸਟਾਫ ਦੀ ਸਰਹਾਨਾ ਕੀਤੀ ਜਿਨ੍ਹਾਂ ਦੀ ਮਿਹਨਤ ਰੰਗ ਲਿਆਈ | ਇਸ ਮੌਕੇ ਪਿ੍ੰਸੀਪਲ ਜੋਗਾ ਸਿੰਘ ਅਠਵਾਲ ਦੇ ਨਾਲ ਹਰਮੀਤ ਸਿੰਘ ਅਠਵਾਲ, ਲਵਪ੍ਰੀਤ ਕੌਰ, ਪੂਜਾ, ਪੂਨਮ, ਹੀਨਾ, ਆਦਿ ਹਾਜ਼ਰ ਸਨ |