22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਰੇਅ ਵੰਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਦਾ ਅੱਠਵੀਂ ਕਲਾਸ ਦਾ ਨਤੀਜਾ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 18-04-2026
ਮਜੀਠਾ, 17 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਅੱਠਵੀਂ ਕਲਾਸ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ | ਜਿਸ ਤਹਿਤ ਰੇਅ ਵੰਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਦੇ 44 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ | ਸਕੂਲ ਮੈਨੇਜਮੈਂਟ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਅਮਰਪ੍ਰੀਤ ਸਿੰਘ ਵਲੋਂ ਮਿਲੀ ਜਾਣਕਰੀ ਅਨੁਸਾਰ ਉਨ੍ਹਾਂ ਦੇ ਸਕੂਲ ਦਾ ਅੱਠਵੀਂ ਕਲਾਸ ਦਾ ਇਸ ਵਾਰ ਦਾ ਸੌ ਫੀਸਦੀ ਨਤੀਜਾ ਆਇਆ | ਜਿਸ ਤਹਿਤ ਉਨ੍ਹਾਂ ਦੇ ਸਕੂਲ ਦੇ 15 ਵਿਦਿਆਰਥੀਆਂ ਨੇ 90 ਫੀਸਦੀ ਤੋਂ ਉਪਰ ਅੰਕ ਲਏ ਅਤੇ 19 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਇਲਾਕੇ ਵਿਚ ਸਕੂਲ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਜਿਸ ਤਹਿਤ 90 ਫੀਸਦੀ ਤੋਂ ਉਪਰ ਅੰਕ ਹਾਸਲ ਕਰਨ ਵਾਲਿਆਂ ਵਿਚ ਪ੍ਰਨੀਤ ਕੌਰ ਨੇ ਪਹਿਲੀ ਪੁਜ਼ੀਸ਼ਨ, ਗੁਰਕਮਲ ਨੇ ਦੂਸਰੀ ਅਤੇ ਗੁਰਲੀਨ ਕੌਰ ਨੇ ਤੀਸਰੀ ਪੁਜੀਸ਼ਨ ਸ਼ਾਮਲ ਹਨ | ਇਸ ਕਾਮਯਾਬੀ ਪਿੱਛੇ ਉਨ੍ਹਾਂ ਨੇ ਸਕੂਲ ਦੇ ਮਿਹਨਤੀ ਅਧਿਆਪਕਾਂ ਅਤੇ ਬੱਚਿਆਂ ਦੀ ਪੜ੍ਹਾਈ ਵਿਚ ਲਗਨ ਦੱਸਿਆ | ਉਨ੍ਹਾਂ ਨੇ ਅੱਵਲ ਆਏ ਵਿਦਿਆਰਥੀਆਂ ਨੂੰ ਹਾਰ ਪਾ ਕੇ ਸਵਾਗਤ ਕੀਤਾ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਐੱਮ.ਡੀ. ਅਮਰਪ੍ਰੀਤ ਸਿੰਘ, ਪਿ੍ੰਸੀਪਲ ਵਰਿੰਦਰ ਕੁਮਾਰ, ਮੈਡਮ ਗੁਰਪ੍ਰੀਤ ਕੌਰ, ਮਨਦੀਪ ਕੌਰ, ਰਮਨਦੀਪ ਕੌਰ, ਪਰਮਪ੍ਰੀਤ ਸਿੰਘ, ਪ੍ਰਭਜੋਤ ਕੌਰ ਅਤੇ ਬਾਕੀ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਯੂਥ ਆਗੂ ਹਰਪ੍ਰੀਤ ਸਿੰਘ ਸੋਨੂੰ ਵਲੋਂ ਸੁਧੀਰ ਚੌਧਰੀ ਨਾਲ ਮੁਲਾਕਾਤ <br/> ਅਗਲੀ ਖ਼ਬਰ ਮੰਡੀਆਂ 'ਚ ਆਉਣ ਵਾਲੀ ਕਣਕ ਦਾ ਇਕ-ਇਕ ਦਾਣਾ ਸਰਕਾਰੀ ਦਰਾਂ 'ਤੇ ਖਰੀਦਿਆ ਜਾਵੇਗਾ- ਤਲਬੀਰ ਸਿੰਘ ਗਿੱਲ <br/>
Ad Position 24