08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਾਬਕਾ ਵਿਧਾਇਕ ਭਲਾਈਪੁਰ ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਅਹਿਮ ਕਾਨਫਰੰਸ <br/>

Ad Position 21
No active advertisement
ਅਜੀਤ ਡੈਸਕ 25-04-2026
ਬਾਬਾ ਬਕਾਲਾ ਸਾਹਿਬ, 24 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਅਮਨ ਰੈਸਟੋਰੇਂਟ ਬਾਬਾ ਬਕਾਲਾ ਸਾਹਿਬ ਵਿਖੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਸ: ਸੰਤੋਖ ਸਿੰਘ ਭਲਾਈਪੁਰ ਵਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿਚ ਸ: ਭਲਾਈਪੁਰ ਨੇ ਦੋਸ਼ ਲਾਇਆ ਹੈ ਕਿ ਨਗਰ ਪੰਚਾਇਤ ਰਈਆ ਦੀ ਆ ਰਹੀ ਚੋਣ ਵਿਚ ਸਰਕਾਰ ਵਲੋਂ ਉਕਤ ਚੋਣਾਂ ਵਿਚ ਧੱਕੇਸ਼ਾਹੀ ਕਰਨ ਲਈ ਪੂਰੇ ਹੱਥਕੰਡੇ ਅਪਣਾਏ ਜਾ ਰਹੇ ਹਨ | ਸ: ਭਲ਼ਾਈਪੁਰ ਨੇ ਕਿਹਾ ਕਿ ਇਸ ਵੇਲੇ ਨਗਰ ਪੰਚਾਇਤ ਉਪਰ ਕਾਂਗਰਸ ਦਾ ਪੂਰਾ ਕਬਜ਼ਾ ਹੈ ਅਤੇ ਸਾਡੇ ਕਾਂਗਰਸ ਦੇ ਨਗਰ ਪੰਚਾਇਤ ਦੇ ਚੇਅਰਮੈਨ ਸ੍ਰੀ ਰੌਬਿਨ ਮਾਨ ਹੋਰੀਂ ਪੂਰੀ ਤਨਦੇਹੀ ਨਾਲ ਨਗਰ ਪੰਚਾਇਤ ਰਈਆ ਵਿੱਚ ਸੇਵਾਵਾਂ ਨਿਭਾ ਰਹੇ ਹਨ | ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਪਰ ਹੁਣ ਸਾਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਨਗਰ ਪੰਚਾਇਤ ਰਈਆ ਦੀ ਆ ਰਹੀ ਚੋਣ ਵਿੱਚ ਸਰਕਾਰ ਵੱਲੋਂ ਪੂਰੀ ਤਰ੍ਹਾਂ ਧੱਕੇਸ਼ਾਹੀ ਕਰਕੇ ਆਪ ਦਾ ਚੇਅਰਮੈਨ ਚੁਣੇ ਜਾਣ ਲਈ ਹੱਥਕੰਡੇ ਆਪਣਏ ਜਾ ਰਹੇ ਹਨ | ਸ: ਭਲਾਈਪੁਰ ਨੇ ਦੋਸ਼ ਲਾਇਆ ਕਿ ਬੀਤੇ ਸਮੇਂ ਦੌਰਾਨ ਹਲਕਾ ਬਾਬਾ ਬਕਾਲਾ ਸਾਹਿਬ ਅਤੇ ਹਲਕਾ ਖਡੂਰ ਸਾਹਿਬ ਵਿੱਚ ਸੱਤਧਾਰੀ ਆਪ ਪਾਰਟੀ ਵੱਲੋਂ ਬਲਾਕ ਸੰਮਤੀ ਚੋਣਾਂ ਵਿੱਚ ਸ਼ਰੇਆਮ ਧੱਕੇਸ਼ਾਹੀ ਕਰਕੇ ਜਬਰੀ ਆਪਣਾ ਚੇਅਰਮੈਨ ਅਤੇ ਵਾਇਸ ਚੇਅਰਮੈਨ ਬਣਾਇਆ ਸੀ, ਅਤੇ ਹੁਣ ਕਿਉਂਕਿ ਨਗਰ ਪੰਚਾਇਤ ਰਈਆ ਦੀ ਚੋਣ ਵੀ ਨੇੜ ਭਵਿੱਖ ਵਿੱਚ ਆ ਰਹੀ ਹੈ, ਜਿਸ ਲਈ ਸੱਤਧਾਰੀ ਆਪ ਪਾਰਟੀ ਵੱਲੋਂ ਪੁਲਿਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਰਕਾਰੀ ਸ਼ਹਿ 'ਤੇ ਧੱਕੇਸ਼ਾਹੀ ਕਰਨ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ | ਸ: ਭਲਾਈਪੇਰ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਪੂਰਾ ਇਲਾਮ ਹੈ ਕਿ ਰਈਆ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਸ਼ਹਿ ਤੇ 1500 ਤੋਂ ਵੱਧ ਵੋਟਾਂ ਜਆਲੀ ਤੌਰ 'ਤੇ ਬਣਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਦੇ ਜਾਅਲੀ ਭੁਗਤਾਨ ਨਾਲ ਉਹ ਜੇਤੂ ਹੋਣਗੇ | ਉਨ੍ਹਾਂ ਸਰਕਾਰ ਦੇ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਕਿ ਜੋ ਇਸ ਵਕਤ ਸਰਕਾਰੀ ਧਰ ਬਣ ਰਹੇ ਹਨ, ਜਦੋਂ ਕਾਂਗਰਸ ਪਾਰਟੀ ਸੱਤਾ ਵਿੱਚ ਆਈ ਤਾਂ ਉਹ ਬਖਸ਼ੇ ਨਹੀਂ ਜਾਣਗੇ | ਇਸ ਮੌਕੇ ਨਗਰ ਪੰਚਾਇਤ ਰਈਆ ਦੇ ਮੌਜੂਦਾ ਚੇਅਰਮੈਨ ਰੌਬਿਨ ਮਾਨ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ, ਕੌਂਸਲਰ ਗੁਰਦੀਪ ਸਿੰਘ ਰਈਆ, ਗੁਰਮੇਜ ਸਿੰਘ ਚੀਮਾਂ, ਚੇਅਰਮੈਨ ਬਲਕਾਰ ਸਿੰਘ ਬੱਲ, ਸਰਪੰਚ ਦਲਬੀਰ ਸਿੰਘ ਬੱਲ, ਸਰਪੰਚ ਸਵਿੰਦਰ ਸਿੰਘ ਬੱਲ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਜੈਵਿੰਦਰ ਸਿੰਘ ਭੁੱਲਰ ਸ਼ਹਿਰੀ ਪ੍ਰਧਾਨ, ਚੈਂਚਲ ਸਿੰਘ ਭੁੱਲਰ, ਜਗਤਾਰ ਸਿੰਘ ਸਾਬਕਾ ਐਮ.ਸੀ., ਨੌਬੀ ਗਿੱਲ ਸਰਪੰਚ ਨਰੋਤਮਪੁਰ, ਜਸਪਾਲ ਸਿੰਘ ਛਾਪਿਆਂਵਾਲੀ, ਰਤਨ ਸਿੰਘ ਸਾਬਕਾ ਪੰਚ, ਤੋਤਾ ਸਿੰਘ, ਗੁਰਿੰਦਰਬੀਰ ਸਿੰਘ ਗੋਲਡੀ, ਬਲਦੇਵ ਸਿੰਘ ਭੁੱਲਰ, ਬਲਵਿੰਦਰ ਸਿੰਘ, ਜਗਜੀਤ ਸਿੰਘ ਸੋਨੂੰ ਬਮਰਾਹ, ਬਲਜੀਤ ਸਿੰਘ (ਸਾਰੇ ਬਾਬਾ ਬਕਾਲਾ ਸਾਹਿਬ), ਤਰਸੇਮ ਸਿੰਘ, ਮਨਪ੍ਰੀਤ ਸ਼ੇਰਗਿੱਲ, ਪਿੰਕੂ ਕੌੜਾ ਗੌਰਵ, ਅੰਸ਼ਲ (ਸਾਰੇ ਰਈਆ) , ਜਗਦੀਪ ਸਿੰਘ ਮਾਨ ਅਤੇ ਹੋਰ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਈ. ਟੀ. ਓ. ਵਲੋਂ ਜੰਡਿਆਲਾ ਗੁਰੂ 'ਚ ਬਿਜਲੀ ਪ੍ਰਣਾਲੀ 'ਚ ਸੁਧਾਰ ਦੇ ਪ੍ਰਾਜੈਕਟ ਦਾ ਉਦਘਾਟਨ <br/> ਅਗਲੀ ਖ਼ਬਰ ਸੱਚਰ ਵਲੋਂ ਮਜੀਠਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਾਥੀਆਂ ਨਾਲ ਮੀਟਿੰਗ, ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਲੜਾਵਾਂਗੇ...
Ad Position 24