08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਗੜੇਮਾਰੀ ਪ੍ਰਭਾਵਿਤ ਕਣਕ ਦਾ ਝਾੜ ਮਨਫ਼ੀ ਰਹਿਣ ਕਾਰਨ ਸਰਕਾਰ ਦੇਵੇ ਮੁਆਵਜ਼ਾ-ਕਾਂਗਰਸ ਆਗੂ <br/>

Ad Position 21
No active advertisement
ਅਜੀਤ ਡੈਸਕ 25-04-2026
ਨਵਾਂ ਪਿੰਡ, 24 ਅਪ੍ਰੈਲ (ਜਸਪਾਲ ਸਿੰਘ)-ਪਿਛਲੇ ਦਿਨੀਂ ਕਣਕ ਦੀ ਵਾਢੀ ਦੇ ਐੱਨ ਮੌਕੇ ਪਏ ਮੀਂਹ, ਚੱਲੀਆਂ ਤੇਜ਼ ਹਵਾਵਾਂ ਤੇ ਭਾਰੀ ਗੜੇਮਾਰੀ ਕਾਰਨ ਹਲਕਾ ਜੰਡਿਆਲਾ ਗੁਰੂ ਅੰਦਰ ਪਿੰਡ ਮੈਹਣੀਆਂ ਬ੍ਰਾਹਮਣਾ, ਰਾਏਪੁਰ ਕਲਾਂ ਤੇ ਆਸ ਪਾਸ ਸੈਂਕੜੇ ਏਕੜ ਤਬਾਹ ਹੋਈ ਕਣਕ ਦਾ ਝਾੜ ਮਨਫ਼ੀ ਰਹਿਣ 'ਤੇ ਹਲਕਾ ਜੰਡਿਆਲਾ ਤੋਂ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸਕੱਤਰ ਤੇ ਕਿਸਾਨ ਰਾਜਵੰਤ ਸਿੰਘ ਰਾਜ ਰਾਏਪੁਰ ਅਤੇ ਅਗਾਂਵਧੂ ਕਿਸਾਨ ਜਸਮੇਰ ਸਿੰਘ ਸਾਬਕਾ ਸਰਪੰਚ ਖਲੈਹਿਰਾ ਸੀਨੀਅਰ ਕਾਂਗਰਸ ਆਗੂ ਨੇ ਪੰਜਾਬ ਸਰਕਾਰ ਤੋਂ ਬਰਬਾਦ ਹੋਈ ਕਣਕ ਦੀ ਫ਼ਸਲ ਦਾ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ | ਉਨ੍ਹਾਂ ਦੱਸਿਆ ਕਿ ਕਣਕ ਦਾ ਝਾੜ ਨਾ ਮਾਤਰ ਨਿਕਲਣ ਕਾਰਨ ਕਿਸਾਨ ਭਾਰੀ ਆਰਥਿਕ ਭੋਜ ਹੇਠ ਦੱਬ ਗਿਆ ਹੈ, ਜਿਸ ਦੀ ਭਰਪਾਈ ਲੰਮਾ ਸਮਾਂ ਤੱਕ ਨਹੀਂ ਹੋਵੇਗੀ | ਉਨ੍ਹਾਂ ਦੱਸਿਆ ਕਿ ਇਹ ਮੰਗ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਵੀ ਪ੍ਰਭਾਵਿਤ ਖੇਤਰ ਦੇ ਕੀਤੇ ਗਏ ਦੌਰੇ ਦੌਰਾਨ ਕੀਤੀ ਗਈ ਸੀ ਤੇ ਉਨ੍ਹਾਂ ਨੇ ਪੀੜਤ ਕਿਸਾਨਾਂ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਇਸ ਕੁਦਰਤੀ ਆਫ਼ਤ ਦੇ ਸਮੇਂ ਉਨ੍ਹਾਂ ਦੇ ਨਾਲ ਖਲੋਤੇ ਹਨ, ਜਦੋਂ ਕਿ ਹਲਕਾ ਵਿਧਾਇਕ ਤੇ ਮੰਤਰੀ ਹਰਭਜਨ ਸਿੰਘ ਈ.ਟੀ. ਓ. ਵਲੋਂ ਕਿਸਾਨਾਂ ਦੀ ਸਾਰ ਤੱਕ ਨਹੀਂ ਲਈ ਗਈ |

Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੇ ਅਨੂਪ ਸਿੰਘ ਸੰਧੂ ਦੀ ਮਾਤਾ ਦੀ ਮੌਤ 'ਤੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ <br/> ਅਗਲੀ ਖ਼ਬਰ ਸਰਕਾਰੀ ਕਾਲਜ ਅਜਨਾਲਾ ਵਿਖੇ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ <br/>
Ad Position 24