08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਮਜੀਠੀਆ ਨੇ ਅਨੂਪ ਸਿੰਘ ਸੰਧੂ ਦੀ ਮਾਤਾ ਦੀ ਮੌਤ 'ਤੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ <br/>

Ad Position 21
No active advertisement
ਅਜੀਤ ਡੈਸਕ 25-04-2026
ਮਜੀਠਾ, 24 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਮਜੀਠਾ ਦੇ ਸਰਪ੍ਰਸਤ ਅਨੂਪ ਸਿੰਘ ਸੰਧੂ ਦੀ ਮਾਤਾ ਹਰਭਜਨ ਕੌਰ ਧਰਮ ਪਤਨੀ ਸਾਬਕਾ ਡਾਇਰੈਕਟਰ ਮਿਲਕ ਪਲਾਂਟ ਵੇਰਕਾ ਲੇਟ ਜੋਗਿੰਦਰ ਸਿੰਘ ਸੰਧੂ ਦੀ ਸੰਖੇਪ ਬਿਮਾਰੀ ਮਗਰੋਂ ਹੋਈ ਮੌਤ 'ਤੇ ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਬਾਅਦ ਦੁਪਹਿਰ ਉਨ੍ਹਾਂ ਦੇ ਗ੍ਰਹਿ ਮਜੀਠਾ ਵਿਖੇ ਪਹੁੰਚੇ | ਮਜੀਠੀਆ ਨੇ ਅਨੂਪ ਸਿੰਘ ਸੰਧੂ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਮਾਤਾ ਜੀ ਦੀ ਮੌਤ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਉਨ੍ਹਾਂ ਦੇ ਪਰਿਵਾਰ ਅਤੇ ਪਾਰਟੀ ਨੂੰ ਵੀ ਵੱਡਾ ਘਾਟਾ ਪਿਆ ਹੈ | ਇਸ ਮੌਕੇ ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਮਜੀਠੀਆ ਦੇ ਨਾਲ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਭਿੰਡੂ, ਸਾਬਕਾ ਮੀਤ ਪ੍ਰਧਾਨ ਦਿਲਬਾਗ ਸਿੰਘ ਗਿੱਲ, ਸਾਬਕਾ ਡਿਪਟੀ ਐਡਵੋਕੇਟ ਜਨਰਲ ਸੁਲਤਾਨ ਸਿੰਘ ਗਿੱਲ, ਐਡਵੋਕੇਟ ਨਵਾਬ ਸਿੰਘ ਗਿੱਲ, ਸਮਰਾਟ ਸਿੰਘ ਗਿੱਲ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਪ੍ਰਧਾਨ ਸਲਵੰਤ ਸਿੰਘ ਸੇਠ, ਸਾਬਕਾ ਪ੍ਰਧਾਨ ਕੌਂਸਲਰ ਤਰੁਨ ਕੁਮਾਰ ਅਬਰੋਲ, ਸੀਨੀਅਰ ਮੀਤ ਪ੍ਰਧਾਨ ਪਿ੍ੰਸ ਨਈਅਰ, ਸਾਬਕਾ ਵਾਈਸ ਚੇਅਰਮੈਨ ਦੁਰਗਾ ਦਾਸ, ਸੁਰਿੰਦਰਪਾਲ ਸਿੰਘ ਗੋਕਲ, ਲਖਵਿੰਦਰ ਸਿੰਘ ਗਿੱਲ, ਸਤਿਬੀਰ ਸਿੰਘ ਨਾਗ, ਅਮਰਪ੍ਰੀਤ ਸਿੰਘ ਜਲਾਲਪੁਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀ ਨਲਾਇਕੀ ਕਾਰਨ ਕਿਸਾਨ ਮੰਡੀਆਂ 'ਚ ਰੁਲ ਰਿਹਾ : ਸੰਦੀਪ ਏ.ਆਰ. <br/> ਅਗਲੀ ਖ਼ਬਰ ਗੜੇਮਾਰੀ ਪ੍ਰਭਾਵਿਤ ਕਣਕ ਦਾ ਝਾੜ ਮਨਫ਼ੀ ਰਹਿਣ ਕਾਰਨ ਸਰਕਾਰ ਦੇਵੇ ਮੁਆਵਜ਼ਾ-ਕਾਂਗਰਸ ਆਗੂ <br/>
Ad Position 24