08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਰਕਾਰ ਦੀ ਨਲਾਇਕੀ ਕਾਰਨ ਕਿਸਾਨ ਮੰਡੀਆਂ 'ਚ ਰੁਲ ਰਿਹਾ : ਸੰਦੀਪ ਏ.ਆਰ. <br/>

Ad Position 21
No active advertisement
ਅਜੀਤ ਡੈਸਕ 25-04-2026
ਚੌਂਕ ਮਹਿਤਾ, 24 ਅਪ੍ਰੈਲ (ਧਰਮਿੰਦਰ ਸਿੰਘ ਭੰਮਰਾ)-ਹਲਕਾ ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸੰਦੀਪ ਸਿੰਘ ਏ.ਆਰ. ਨੇ ਅੱਜ ਦਾਣਾ ਮੰਡੀ ਮਹਿਤਾ ਦਾ ਦੌਰਾ ਕੀਤਾ | ਜਿੱਥੇ ਉਨ੍ਹਾਂ ਨੇ ਖੁੱਲ੍ਹੇ ਅਸਮਾਨ ਦੇ ਹੇਠਾਂ ਕਣਕ ਦੇ ਵੱਡੇ ਵੱਡੇ ਢੇਰ (ਅੰਬਾਰ) ਲੱਗੇ ਵੇਖੇ ਅਤੇ ਇਥੇ ਮੌਜੂਦ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਵੀ ਕੀਤੀ | ਏ.ਆਰ. ਨੇ ਆਖਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ 'ਆਪ' ਸਰਕਾਰ ਦੀ ਨਲਾਇਕੀ ਦੇ ਕਾਰਨ ਅੱਜ ਕਿਸਾਨ ਰੱਜ ਕੇ ਖੱਜਲ ਹੋ ਰਹੇ ਹਨ | ਪਿਛਲੇ ਕਈ ਦਿਨਾਂ ਤੋਂ ਕਣਕ ਵੇਚ ਚੁੱਕੇ ਕਿਸਾਨ ਵੀਰਾਂ ਦੇ ਬੈਂਕ ਖਾਤਿਆਂ 'ਚ ਅੱਜ ਤਾਈਾ ਇਕ ਵੀ ਪੈਸਾ ਨਹੀਂ ਪਹੁੰਚਿਆ | ਜਦੋਂ ਕਿ ਪੰਜਾਬ ਸਰਕਾਰ 24 ਤੋਂ 48 ਘੰਟਿਆਂ 'ਚ ਫ਼ਸਲ ਦੀ ਅਦਾਇਗੀ ਹੋਣ ਦਾ ਡੰਕਾ ਵਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਰਹੀ, ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੂੰ ਆਪਣੀ ਐਸ਼ ਪ੍ਰਸਤੀ ਤੋਂ ਭੋਰਾ ਵੀ ਵਿਹਲ ਨਹੀਂ ਹੈ | ਇਸ ਮੌਕੇ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਨੰਗਲੀ, ਜਥੇਦਾਰ ਰਾਜਬੀਰ ਸਿੰਘ ਉਦੋ ਨੰਗਲ, ਸਾਬਕਾ ਚੇਅਰਮੈਨ ਜਗਦੇਵ ਸਿੰਘ ਉਦੋ ਨੰਗਲ, ਕਿਸਾਨ ਮੇਜਰ ਸਿੰਘ ਉਦੋ ਨੰਗਲ, ਸੀਨੀਅਰ ਯੂਥ ਆਗੂ ਜੁਗਰਾਜ ਸਿੰਘ ਘੁਹਾਟਵਿੰਡ, ਸਾਬਕਾ ਸਰਪੰਚ ਗੁਰਮੇਜ ਸਿੰਘ ਚੁੰਘ, ਬਲਾਕ ਸੰਮਤੀ ਮੈਂਬਰ ਯੋਧਾ ਖੁੱਜਲਾ, ਪ੍ਰਧਾਨ ਬਲਜੀਤ ਸਿੰਘ ਖੱਬੇ ਰਾਜਪੂਤਾਂ, ਸ਼ਮਸ਼ੇਰ ਸਿੰਘ ਮਹਿਤਾ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਅਖਬਾਰੀ ਬਿਆਨਬਾਜ਼ੀ ਤੱਕ ਸੀਮਤ ਰਹਿ ਗਈ-ਸੱਚਰ <br/> ਅਗਲੀ ਖ਼ਬਰ ਮਜੀਠੀਆ ਨੇ ਅਨੂਪ ਸਿੰਘ ਸੰਧੂ ਦੀ ਮਾਤਾ ਦੀ ਮੌਤ 'ਤੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ <br/>
Ad Position 24