ਰਮਦਾਸ, 24 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਮੁੱਢਲਾ ਸਿਹਤ ਕੇਂਦਰ ਰਮਦਾਸ ਦੇ ਡਾ. ਰਜਿੰਦਰ ਸਿੰਘ ਅਪਥਲਮਿਕ ਅਫਸਰ ਵਲੋਂ ਸਰਹੱਦੀ ਪਿੰਡ ਘੋਨੇਵਾਹਲਾ ਵਿਖੇ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਬਲਾਕ ਸੰਮਤੀ ਰਮਦਾਸ ਦੇ ਚੇਅਰਮੈਨ ਪਿ੍ਥਵੀਪਾਲ ਸਿੰਘ ਵਾਹਲਾ ਨੇ ਕੀਤਾ | ਕੈਂਪ ਦੌਰਾਨ ਬਜ਼ੁਰਗਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਜਿਸ 'ਚੋਂ 103 ਬਜ਼ੁਰਗਾਂ ਨੂੰ ਮੁਫਤ ਐਨਕਾਂ ਵੰਡੀਆਂ ਗਈਆਂ ਅਤੇ ਲੋੜਵੰਦ ਮਰੀਜਾਂ ਨੂੰ ਅੱਖਾਂ ਵਾਸਤੇ ਦਾਰੂ ਵੀ ਦਿੱਤਾ ਗਿਆ | ਚੇਅਰਮੈਨ ਪਿ੍ਥਵੀਪਾਲ ਸਿੰਘ ਵਾਹਲਾ ਨੇ ਕਿਹਾ ਕਿ ਇਸ ਕੈਂਪ ਨਾਲ ਬਜ਼ੁਰਗਾਂ ਨੂੰ ਫਾਇਦਾ ਹੋਇਆ ਹੈ ਕਿਉਂਕਿ ਕੁਝ ਗਰੀਬ ਬਜ਼ੁਰਗ ਆਪਣੇ ਲਈ ਐਨਕਾਂ ਨਹੀਂ ਖ੍ਰੀਦ ਸਕਦੇ ਸਨ | ਉਨ੍ਹਾਂ ਨੂੰ ਵੀ ਮੁਫਤ ਐਨਕਾਂ ਦਿੱਤੀਆਂ ਗਈਆਂ ਹਨ | ਇਸ ਮੌਕੇ ਨੰਬਰਦਾਰ ਰਵਿੰਦਰਪਾਲ ਸਿੰਘ ਘੋਨੇਵਾਹਲਾ, ਸੇਵਾ ਮੁਕਤ ਇੰਸ: ਹਰਚਰਨ ਸਿੰਘ, ਮਾ: ਗੁਰਮੀਤ ਸਿੰਘ, ਫੌਜੀ ਗੁਰਮੀਤ ਸਿੰਘ, ਸਰਦੂਲ ਸਿੰਘ, ਹਰਦੀਪ ਸਿੰਘ, ਬਾਬਾ ਮਲੂਕ ਸਿੰਘ, ਫੌਜੀ ਜੈਮਲ ਸਿੰਘ, ਪੰਚ ਤਜਿੰਦਰ ਸਿੰਘ, ਵੱਸਣ ਸਿੰਘ, ਸਰਬਜੋਤ ਸਿੰਘ ਵਾਹਲਾ, ਬਲਬੀਰ ਸਿੰਘ, ਗੁਰਪ੍ਰੀਤ ਸਿੰਘ, ਦਾਰ ਮਸੀਹ, ਹਰਵਿੰਦਰ ਸਿੰਘ ਆਦਿ ਮੌਜੂਦ ਸਨ |